ਪਾਕਿਸਤਾਨੀ ਤਾਲਿਬਾਨ ਨੇ ਫੌਜ ਉੱਤੇ ਬੋਲਿਆ ਹਮਲਾ, 15 ਜਵਾਨਾਂ ਦੀ ਮੌਤ, ਕਈਆਂ ਨੂੰ ਕੀਤਾ ਅਗਵਾ
ਇਸਲਾਮਾਬਾਦ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਸਥਿਤ ਕੁਰਮ ਵਿਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੇ ਪਾਕਿਸਤਾਨੀ ਫੌਜ ਉੱਤੇ ਹਮਲਾ ਬੋਲ ਦਿੱਤਾ ਹੈ। ਇਸ ਹਮਲੇ ਵਿਚ ਪਾਕਿਸਤਾਨੀ ਫੌਜ ਦੇ ਕੈਪਟਨ ਸਣੇ 12 ਤੋਂ 15 ਜਵਾਨਾਂ ਦੀ ਮੌਤ ਹੋ ਗਈ ਹੈ। ਜਦਕਿ ਇਸ ਹਮਲੇ ਵਿਚ ਕਈ ਜਵਾਨ ਜ਼ਖਮੀ ਹਨ। ਉਥੇ ਹੀ ਪਾਕਿਸਤਾਨ ਤਾਲਿਬਾਨ ਦੇ ਅੱਤਵਾਦੀਆਂ ਨੇ ਫੌਜ ਦੇ 63 ਜਵਾਨਾਂ ਨੂੰ ਅਗਵਾ ਵੀ ਕਰ ਲਿਆ ਹੈ।
-PTC News