ਭਾਰਤ-ਪਾਕਿ ਸਰਹੱਦ 'ਤੇ ਪਾਕਿਸਤਾਨੀ ਮਹਿਲਾ ਨੇ ਦਿੱਤਾ ਬੱਚੇ ਨੂੰ ਜਨਮ , ਮਾਪਿਆਂ ਨੇ ਰੱਖਿਆ ਇਹ ਅਨੋਖਾ ਨਾਮ
ਅੰਮ੍ਰਿਤਸਰ : ਅਟਾਰੀ ਬਾਰਡਰ ਨਜ਼ਦੀਕ ਇੱਕ ਪਾਕਿਸਤਾਨੀ ਹਿੰਦੂ ਔਰਤ ਨੇ ਬੱਚੇ ਨੂੰ ਜਨਮ ਦਿੱਤਾ ਹੈ ਅਤੇ ਉਸ ਦਾ ਨਾਂ ਬਾਰਡਰ ਰੱਖ ਦਿੱਤਾ ਹੈ। ਇਹ ਔਰਤ ਉਨ੍ਹਾਂ 99 ਪਾਕਿਸਤਾਨੀ ਨਾਗਰਿਕਾਂ ਦੇ ਗਰੁੱਪ ਵਿੱਚ ਸ਼ਾਮਿਲ ਹੈ ,ਜੋ ਅਟਾਰੀ ਸਰਹੱਦ ਦੇ ਬਾਹਰ ਰੈਣ ਬਸੇਰੇ ਵਿੱਚ ਬੈਠੇ ਹਨ। ਇਹ ਪਾਕਿਸਤਾਨੀ ਨਾਗਰਿਕ ਲੌਕਡਾਊਨ ਦੀ ਲਾਗੂ ਹੋਣ ਤੋਂ ਪਹਿਲਾਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਅਤੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਭਾਰਤ ਆਏ ਸਨ।
[caption id="attachment_555738" align="aligncenter" width="300"] ਭਾਰਤ-ਪਾਕਿ ਸਰਹੱਦ 'ਤੇ ਪਾਕਿਸਤਾਨੀ ਮਹਿਲਾ ਨੇ ਦਿੱਤਾ ਬੱਚੇ ਨੂੰ ਜਨਮ , ਮਾਪਿਆਂ ਨੇ ਰੱਖਿਆ ਇਹ ਅਨੋਖਾ ਨਾਮ[/caption]
ਅਟਾਰੀ ਸਰਹੱਦ ਦੇ ਬਾਹਰ ਰੈਣ ਬਸੇਰੇ 'ਚ ਰਹਿ ਰਹੀ ਪਾਕਿਸਤਾਨੀ ਹਿੰਦੂ ਔਰਤ ਨੇ ਬੱਚੇ ਨੂੰ ਜਨਮ ਦਿੱਤਾ ਹੈ। ਪਿੰਡ ਅਟਾਰੀ ਦੇ ਆਸ-ਪਾਸ ਦੇ ਲੋਕਾਂ ਨੇ ਜਿੱਥੇ ਇਸ ਔਰਤ ਨੂੰ ਡਾਕਟਰੀ ਸਹੂਲਤਾਂ ਮੁਹੱਈਆ ਕਰਵਾਈਆਂ, ਉੱਥੇ ਹੀ ਉਸ ਦੀ ਹਰ ਤਰ੍ਹਾਂ ਦੀ ਮਦਦ ਵੀ ਕੀਤੀ। ਭਾਰਤ ਵਿੱਚ ਲੌਕਡਾਊਨ ਲੱਗਣ ਤੋਂ ਪਹਿਲਾਂ 99 ਪਾਕਿਸਤਾਨੀ ਨਾਗਰਿਕ ਜੋ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਅਤੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਭਾਰਤ ਆਏ ਸਨ, ਅਜੇ ਵੀ ਇੱਥੇ ਫਸੇ ਹੋਏ ਹਨ।
[caption id="attachment_555737" align="aligncenter" width="300"]
ਭਾਰਤ-ਪਾਕਿ ਸਰਹੱਦ 'ਤੇ ਪਾਕਿਸਤਾਨੀ ਮਹਿਲਾ ਨੇ ਦਿੱਤਾ ਬੱਚੇ ਨੂੰ ਜਨਮ , ਮਾਪਿਆਂ ਨੇ ਰੱਖਿਆ ਇਹ ਅਨੋਖਾ ਨਾਮ[/caption]
ਕੋਰੋਨਾ ਕਾਰਨ ਉਹ ਭਾਰਤ ਤੋਂ ਆਪਣੇ ਵਤਨ ਵਾਪਸ ਨਹੀਂ ਪਰਤ ਸਕੇ। ਕਰੀਬ 71 ਦਿਨ ਪਹਿਲਾਂ ਇਹ ਪਾਕਿਸਤਾਨੀ ਨਾਗਰਿਕ ਘਰ ਵਾਪਸੀ ਲਈ ਰਾਜਸਥਾਨ ਸਮੇਤ ਭਾਰਤ ਦੇ ਹੋਰ ਸੂਬਿਆਂ ਤੋਂ ਅਟਾਰੀ ਸਰਹੱਦ 'ਤੇ ਪੁੱਜੇ ਸਨ ਕਿਉਂਕਿ ਉਨ੍ਹਾਂ ਕੋਲ ਅਟਾਰੀ ਬਾਰਡਰ ਰੋਡ ਰਾਹੀਂ ਪਾਕਿਸਤਾਨ ਜਾਣ ਦੀ ਇਜਾਜ਼ਤ ਨਹੀਂ ਹੈ ਤਾਂ ਪਾਕਿ ਰੇਂਜਰਾਂ ਨੇ ਉਨ੍ਹਾਂ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ। ਇਹ ਪਾਕਿਸਤਾਨੀ ਅਟਾਰੀ ਸਰਹੱਦ ਨੇੜੇ ਦਿਨ-ਰਾਤ ਕੱਟ ਰਹੇ ਹਨ।
[caption id="attachment_555736" align="aligncenter" width="300"]
ਭਾਰਤ-ਪਾਕਿ ਸਰਹੱਦ 'ਤੇ ਪਾਕਿਸਤਾਨੀ ਮਹਿਲਾ ਨੇ ਦਿੱਤਾ ਬੱਚੇ ਨੂੰ ਜਨਮ , ਮਾਪਿਆਂ ਨੇ ਰੱਖਿਆ ਇਹ ਅਨੋਖਾ ਨਾਮ[/caption]
ਪਾਕਿਸਤਾਨੀ ਨਾਗਰਿਕਾਂ ਵਿੱਚ ਨਿੰਬੂ ਬਾਈ ਨਾਮ ਦੀ ਇੱਕ ਔਰਤ ਗਰਭਵਤੀ ਸੀ ਅਤੇ ਉਸ ਦੇ ਇੱਥੇ ਨੇੜਲੇ ਡਾਕਟਰਾਂ ਵੱਲੋਂ ਟੈਸਟ ਕਰਵਾਏ ਜਾ ਰਹੇ ਸਨ। 2 ਦਸੰਬਰ ਨੂੰ ਅਚਾਨਕ ਉਸ ਨੂੰ ਜਣੇਪੇ ਦਾ ਦਰਦ ਹੋਣ ਲੱਗਾ ਤਾਂ ਆਸ-ਪਾਸ ਦੇ ਪਿੰਡ ਦੀਆਂ ਔਰਤਾਂ ਉਸ ਦੀ ਮਦਦ ਲਈ ਉੱਥੇ ਪਹੁੰਚ ਗਈਆਂ। ਪਿੰਡ ਦੇ ਲੋਕਾਂ ਨੇ ਜਿੱਥੇ ਉਸ ਨੂੰ ਤੁਰੰਤ ਡਾਕਟਰੀ ਸਹੂਲਤ ਮੁਹੱਈਆ ਕਰਵਾਈ, ਉੱਥੇ ਉਸ ਨੂੰ ਲੋੜ ਅਨੁਸਾਰ ਕੁਝ ਸਾਮਾਨ ਵੀ ਦਿੱਤਾ। ਪਾਕਿਸਤਾਨੀ ਔਰਤ ਨੇ ਭਾਰਤ 'ਚ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ ਹੈ।
[caption id="attachment_555735" align="aligncenter" width="300"]
ਭਾਰਤ-ਪਾਕਿ ਸਰਹੱਦ 'ਤੇ ਪਾਕਿਸਤਾਨੀ ਮਹਿਲਾ ਨੇ ਦਿੱਤਾ ਬੱਚੇ ਨੂੰ ਜਨਮ , ਮਾਪਿਆਂ ਨੇ ਰੱਖਿਆ ਇਹ ਅਨੋਖਾ ਨਾਮ[/caption]
ਨਵ-ਜੰਮੇ ਬੱਚੇ ਦੇ ਪਿਤਾ ਬਾਲਮ ਰਾਮ ਨੇ ਦੱਸਿਆ ਕਿ ਉਨ੍ਹਾਂ ਨੂੰ ਕੋਰੋਨਾ ਵਾਇਰਸ ਕਾਰਨ ਅਤੇ ਇਮੀਗ੍ਰੇਸ਼ਨ ਦਸਤਾਵੇਜ਼ ਪੂਰੇ ਨਾ ਹੋਣ ਕਾਰਨ ਇੱਥੇ ਰਹਿਣਾ ਪਿਆ। ਉਸ ਦੀ ਪਤਨੀ ਨੇ ਬੱਚੇ ਨੂੰ ਜਨਮ ਦਿੱਤਾ ਹੈ। ਬੱਚੇ ਦਾ ਜਨਮ ਅਟਾਰੀ ਸਰਹੱਦ ਨੇੜੇ ਹੋਇਆ ਹੈ, ਇਸ ਲਈ ਉਨ੍ਹਾਂ ਨੇ ਇਸ ਦਾ ਨਾਂ ਬਾਰਡਰ ਰੱਖਿਆ ਹੈ। ਜਿਉਂ-ਜਿਉਂ ਬੱਚਾ ਵੱਡਾ ਹੋਵੇਗਾ , ਉਸ ਨੂੰ ਬਾਰਡਰ ਨਾਮ ਰੱਖਣ ਬਾਰੇ ਦੱਸਿਆ ਜਾਵੇਗਾ। ਉਸ ਨੇ ਦੱਸਿਆ ਕਿ ਸਾਡੇ ਕੋਲ ਪੈਸੇ ਵੀ ਨਹੀਂ ਹਨ ਕਿ ਅਸੀਂ ਬਾਰਡਰ ਦਾ ਪਾਸਪੋਰਟ ਬਣਾ ਸਕੀਏ। ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸਾਨੂੰ ਸਾਡੇ ਦੇਸ਼ ਪਾਕਿਸਤਾਨ ਭੇਜ ਦਿੱਤਾ ਜਾਵੇ।
-PTCNews