ਭਾਰਤ ਪਾਕਿ ਸਰਹੱਦ ਤੇ ਮੁੜ ਦਾਖਲ ਹੋਇਆ ਪਾਕਿਸਤਾਨੀ ਡਰੋਨ, BSF ਨੇ ਕੀਤੇ 80 ਤੋਂ ਵੱਧ ਰਾਊਂਡ ਫਾਇਰ
ਤਰਨਤਾਰਨ: ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਤੇ ਆਪਣੀ ਨਾਪਾਕ ਕੋਸ਼ਿਸ਼ ਨਹੀਂ ਰੋਕ ਰਿਹਾ। ਬੀਤੀ ਰਾਤ ਪਾਕਿਸਤਾਨੀ ਡਰੋਨ ਵੱਲੋਂ ਫਿਰ ਭਾਰਤੀ ਸੀਮਾ ਅੰਦਰ ਦਸਤਕ ਦਿੱਤੀ ਗਈ। ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹੇ ਤਰਨਤਾਰਨ ਅਧੀਨ ਆਉਦੀਂ ਭਾਰਤ ਪਾਕਿਸਤਾਨ ਸਰਹੱਦ ਦੇ ਸੈਕਟਰ ਖੇਮਕਰਨ ਵਿਖੇ ਬੀ.ਉ.ਪੀ ਕਾਲੀਆ ਰਾਹੀ ਪਾਕਿਸਤਾਨੀ ਡਰੋਨ ਭਾਰਤ ਵਿੱਚ ਦਾਖਲ ਹੋਇਆ।
ਇਸ ਤੋਂ ਬਾਅਦ ਸਰਹੱਦ ਉੱਪਰ ਤਾਇਨਾਤ ਬੀ ਐਸ ਐਫ ਦੇ ਜਵਾਨਾਂ ਵੱਲੋਂ ਹਰਕਤ ਵਿੱਚ ਆਉਦੇਂ ਹੋਏ ਤੁਰੰਤ ਡਰੋਨ ਨੂੰ ਹੇਠਾ ਸੁੱਟਣ ਲਈ ਕਰੀਬ 85 ਤੋਂ 90 ਰਾਉਂਡ ਫਾਇਰ ਕੀਤੇ ਗਏ। ਕੁਝ ਦੇਰ ਬਾਅਦ ਡਰੋਨ ਫਿਰ ਤੋਂ ਪਾਕਿਸਤਾਨ ਵੱਲ ਨੂੰ ਪਰਤ ਗਿਆ।
ਅਜੇ ਤੱਕ ਕੋਈ ਵੀ ਅਪੱਤੀਜਨਕ ਵਸਤੂ ਦੀ ਬਰਾਮਦੀ ਨਹੀਂ ਹੋਈ ਹੈ। ਬੀਐੱਸਐੱਫ ਤੇ ਪੰਜਾਬ ਪੁਲਿਸ ਦੇ ਜਵਾਨਾਂ ਨੇ ਸਰਚ ਅਭਿਆਨ ਸ਼ੁਰੂ ਕਰ ਦਿੱਤਾ ਹੈ।
(ਬਲਜੀਤ ਦੀ ਰਿਪੋਰਟ )
ਇਹ ਵੀ ਪੜ੍ਹੋ : ਪੁਲਿਸ ਨੇ ਵਿਜੀਲੈਂਸ ਦਫ਼ਤਰ ਅੱਗੇ ਧਰਨੇ 'ਤੇ ਬੈਠੇ ਕਾਂਗਰਸੀਆਂ ਦੇ ਪੁੱਟੇ ਤੰਬੂ
-PTC News