Tue, Apr 8, 2025
Whatsapp

ਪਾਕਿਸਤਾਨ ਦੇ ਲੋਕ ਵੀ ਹੋਏ ਪੰਜਾਬੀ ਗਾਇਕਾਂ ਦੇ ਮੁਰੀਦ, ਸ੍ਰੀ ਨਨਕਾਣਾ ਸਾਹਿਬ 'ਚ ਦੁਕਾਨਾਂ ਬਾਹਰ ਲੱਗੀਆਂ ਤਸਵੀਰਾਂ

Reported by:  PTC News Desk  Edited by:  Jashan A -- November 05th 2019 10:47 AM -- Updated: November 05th 2019 10:52 AM
ਪਾਕਿਸਤਾਨ ਦੇ ਲੋਕ ਵੀ ਹੋਏ ਪੰਜਾਬੀ ਗਾਇਕਾਂ ਦੇ ਮੁਰੀਦ, ਸ੍ਰੀ ਨਨਕਾਣਾ ਸਾਹਿਬ 'ਚ ਦੁਕਾਨਾਂ ਬਾਹਰ ਲੱਗੀਆਂ ਤਸਵੀਰਾਂ

ਪਾਕਿਸਤਾਨ ਦੇ ਲੋਕ ਵੀ ਹੋਏ ਪੰਜਾਬੀ ਗਾਇਕਾਂ ਦੇ ਮੁਰੀਦ, ਸ੍ਰੀ ਨਨਕਾਣਾ ਸਾਹਿਬ 'ਚ ਦੁਕਾਨਾਂ ਬਾਹਰ ਲੱਗੀਆਂ ਤਸਵੀਰਾਂ

ਪਾਕਿਸਤਾਨ ਦੇ ਲੋਕ ਵੀ ਹੋਏ ਪੰਜਾਬੀ ਗਾਇਕਾਂ ਦੇ ਮੁਰੀਦ, ਸ੍ਰੀ ਨਨਕਾਣਾ ਸਾਹਿਬ 'ਚ ਦੁਕਾਨਾਂ ਬਾਹਰ ਲੱਗੀਆਂ ਤਸਵੀਰਾਂ,ਪੰਜਾਬ ਗਾਇਕਾਂ ਨੇ ਆਪਣੀ ਬਾਕਮਾਲ ਗਾਇਕੀ ਸਦਕਾ ਦੁਨੀਆ ਭਰ ਦੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਭਾਰਤ ਦੇ ਨਾਲ ਨਾਲ ਪੰਜਾਬ ਗਾਇਕ ਵਿਦੇਸ਼ਾਂ 'ਚ ਰਹਿਣ ਵਾਲੇ ਲੋਕਾਂ ਦੇ ਵੀ ਚਹੇਤੇ ਬਣ ਗਏ ਹਨ। ਜਿਸ ਦੌਰਾਨ ਪਾਕਿਸਤਾਨ 'ਚ ਵੀ ਚੜਦੇ ਪੰਜਾਬ ਦੇ ਗਾਇਕਾਂ ਨੇ ਲੋਕਾਂ ਦੇ ਦਿਲ 'ਚ ਘਰ ਕਰ ਲਿਆ ਹੈ। ਦਰਅਸਲ, ਨਿਰਦੇਸ਼ਕ ਜਗਦੀਪ ਸਿੱਧੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੰਜਾਬੀ ਗਾਇਕ ਐਮੀ ਵਿਰਕ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ,ਜੋ ਕਿ ਪਾਕਿਸਤਾਨ 'ਚ ਕਿਸੇ ਦੁਕਾਨ ਬਾਹਰ ਲਗਾਈ ਗਈ ਹੈ। ਹੋਰ ਪੜ੍ਹੋ: ਚੰਡੀਗੜ੍ਹ ਪੁਲਿਸ ਨੇ ਧੋਖਾਧੜੀ ਕਰਨ ਵਾਲੇ 3 ਲੋਕਾਂ ਨੂੰ ਕੀਤਾ ਗ੍ਰਿਫਤਾਰ https://www.instagram.com/p/B4cB7yRF5kw/?utm_source=ig_web_copy_link ਜਗਦੀਪ ਸਿੱਧੂ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ,”ਧੰਨਵਾਦ ਜੱਸੀ ਸੰਘਾ ਇਸ ਕਲਿੱਕ ਲਈ,ਨਨਕਾਣਾ ਸਾਹਿਬ ਗੁਰਦੁਆਰਾ ਪਾਕਿਸਤਾਨ ਦੇ ਸਾਹਮਣੇ ਦੇ ਇੱਕ ਦੁਕਾਨ ‘ਚ ਲੱਗੀ ਸਾਡੇ ਆਲੇ ਐਮੀ ਵਿਰਕ ਦੀ ਤਸਵੀਰ ਬਹੁਤ ਕੁਝ ਕਹਿ ਜਾਂਦੀ ਹੈ,ਬਟਵਾਰਾ ਹਿੰਦੁਸਤਾਨ ਪਾਕਿਸਤਾਨ ਦਾ ਹੋਇਆ ਪੰਜਾਬ ਦਾ ਨਹੀਂ”।ਉਧਰ ਐਮੀ ਵਿਰਕ ਦੀ ਪਾਕਿਸਤਾਨ ‘ਚ ਲੱਗੀ ਇਹ ਤਸਵੀਰ ਹਰ ਕਿਸੇ ਵੱਲੋਂ ਪਸੰਦ ਕੀਤੀ ਜਾ ਰਹੀ ਹੈ। -PTC News


Top News view more...

Latest News view more...

PTC NETWORK