Wed, Jan 8, 2025
Whatsapp

ਪਾਕਿ ਨੇ ਭਾਰਤ ਸਮੇਤ 26 ਦੇਸ਼ਾਂ 'ਤੇ ਲਗਾਈ ਯਾਤਰਾ ਪਾਬੰਦੀ

Reported by:  PTC News Desk  Edited by:  Baljit Singh -- June 13th 2021 06:37 PM
ਪਾਕਿ ਨੇ ਭਾਰਤ ਸਮੇਤ 26 ਦੇਸ਼ਾਂ 'ਤੇ ਲਗਾਈ ਯਾਤਰਾ ਪਾਬੰਦੀ

ਪਾਕਿ ਨੇ ਭਾਰਤ ਸਮੇਤ 26 ਦੇਸ਼ਾਂ 'ਤੇ ਲਗਾਈ ਯਾਤਰਾ ਪਾਬੰਦੀ

ਇਸਲਾਮਾਬਾਦ: ਗਲੋਬਲ ਪੱਧਰ 'ਤੇ ਫੈਲੀ ਕੋਰੋਨਾ ਮਹਾਮਾਰੀ ਕਾਰਨ ਪਾਕਿਸਤਾਨ ਨੇ ਹਵਾਈ ਯਾਤਰਾ ਸੰਬੰਧੀ ਵੱਡਾ ਫ਼ੈਸਲਾ ਲਿਆ ਹੈ। ਪਾਕਿਸਤਾਨ ਸਰਕਾਰ ਨੇ ਆਪਣੇ ਦੇਸ਼ ਵਿਚ ਕੋਰੋਨਾ ਇਨਫੈਕਸ਼ਨ ਦੇ ਪ੍ਰਸਾਰ ਨੂੰ ਰੋਕਣ ਦੇ ਉਦੇਸ਼ ਨਾਲ ਭਾਰਤ ਸਮੇਤ 26 ਦੇਸ਼ਾਂ ਦੇ ਲੋਕਾਂ ਲਈ ਹਵਾਈ ਯਾਤਰਾ ਨੂੰ ਪਾਬੰਦੀਸ਼ੁਦਾ ਕਰ ਦਿੱਤਾ ਹੈ। ਪਾਕਿਸਤਾਨ ਦੇ ਨੈਸ਼ਨਲ ਕਮਾਂਡ ਐਂਡ ਆਪਰੇਸ਼ਨ ਸੈਂਟਰ (ਐੱਨ.ਸੀ.ਓ.ਸੀ.) ਨੇ ਇਹਨਾਂ ਸਾਰੇ 26 ਦੇਸ਼ਾਂ ਨੂੰ ਸੀ-ਸ਼੍ਰੇਣੀ ਵਿਚ ਪਾ ਦਿੱਤਾ ਹੈ। ਪੜੋ ਹੋਰ ਖਬਰਾਂ: ਦੁਨੀਆ ਦਾ ਸਭ ਤੋਂ ਮਹਿੰਗਾ ਅੰਬ, ਜੋ ਦੁਕਾਨ ਉੱਤੇ ਨਹੀਂ ਮਿਲਦਾ, ਲੱਗਦੀ ਹੈ ਬੋਲੀ ਜਾਣੋ ਸੀ-ਸ਼੍ਰੇਣੀ ਦੇ ਬਾਰੇ ਪਾਕਿਸਤਾਨ ਵਿਚ ਏ ਸ਼੍ਰੇਣੀ ਵਾਲੇ ਯਾਤਰੀਆਂ ਨੂੰ ਕੋਵਿਡ-19 ਨਿਯਮਾਂ ਤੋਂ ਛੋਟ ਹੈ। ਜਦਕਿ ਸ਼੍ਰੇਣੀ ਬੀ ਦੇ ਯਾਤਰੀਆਂ ਲਈ ਐਂਟੀ ਵੀ.ਸੀ.ਆਰ. ਟੈਸਟ ਦੀ ਨੈਗੇਟਿਵ ਰਿਪੋਰਟ ਲਿਆਉਣੀ ਲਾਜ਼ਮੀ ਹੈ। ਹਰੇਕ ਯਾਤਰੀ ਨੂੰ ਯਾਤਰਾ ਤੋਂ 72 ਘੰਟੇ ਪਹਿਲਾਂ ਟੈਸਟ ਰਿਪੋਰਟ ਨਾਲ ਲਿਆਉਣੀ ਹੋਵੇਗੀ। ਭਾਵੇਂਕਿ ਜਿਹੜਾ ਯਾਤਰੀ ਜਾਂ ਦੇਸ਼ ਸ਼੍ਰੇਣੀ ਸੀ ਵਿਚ ਹੋਵੇਗਾ ਉਹਨਾਂ 'ਤੇ ਪੂਰੀ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਸ਼੍ਰੇਣੀ ਲਈ ਐੱਨ.ਸੀ.ਓ.ਸੀ. ਗਾਈਡਲਾਈਨ ਦੇ ਅੰਤਰਗਤ ਹੀ ਯਾਤਰਾ ਵਿਚ ਛੋਟ ਮਿਲ ਸਕੇਗੀ। ਪੜੋ ਹੋਰ ਖਬਰਾਂ: ਫੌਜ ਨੇ 50 ਬੈੱਡਾਂ ਵਾਲੀ ਕੋਵਿਡ-19 ਇਕਾਈ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਕੀਤੀ ਸਮਰਪਿਤ ਇਹਨਾਂ ਦੇਸ਼ਾਂ 'ਤੇ ਲਗਾਈ ਯਾਤਰਾ ਪਾਬੰਦੀ ਭਾਰਤ, ਈਰਾਨ, ਬੰਗਲਾਦੇਸ਼, ਭੂਟਾਨ, ਇੰਡੋਨੇਸ਼ੀਆ, ਈਰਾਕ, ਮਾਲਦੀਵ, ਨੇਪਾਲ, ਸ਼੍ਰੀਲੰਕਾ, ਫਿਲੀਪੀਨਜ਼, ਅਰਜਨਟੀਨਾ, ਬ੍ਰਾਜ਼ੀਲ, ਮੈਕਸੀਕੋ, ਦੱਖਣੀ ਅਫਰੀਕਾ, ਟਿਊਨੀਸ਼ੀਆ, ਬੋਲੀਵੀਆ, ਚਿਲੀ, ਕੋਲੰਬੀਆ, ਕੋਸਟਾਰੀਕਾ, ਡੋਮਿਨਿਕਾ, ਇਕਵਾਡੋਰ, ਨਾਮੀਬੀਆ, ਪੈਰਾਗੁਆ, ਪੇਰੂ, ਤ੍ਰਿਨਿਡਾਡ, ਟੋਬੈਕੋ, ਉਰੂਗਵੇ ਆਦਿ ਦੇਸ਼ਾਂ 'ਤੇ ਪਾਕਿਸਤਾਨ ਨੇ ਯਾਤਰਾ ਪਾਬੰਦੀ ਲਗਾਈ ਹੈ। ਇੱਥੇ ਦੱਸ ਦਈਏ ਕਿ ਇਹਨਾਂ ਸਾਰੇ ਦੇਸ਼ਾਂ ਨੂੰ ਪਾਕਿਸਤਾਨ ਨੇ ਸੀ ਸ਼੍ਰੇਣੀ ਵਿਚ ਰੱਖਿਆ ਹੈ ਮਤਲਬ ਇਹਨਾਂ ਦੇਸ਼ਾਂ ਦੇ ਯਾਤਰੀ ਪਾਕਿਸਤਾਨ ਵਿਚ ਫਿਲਹਾਲ ਦਾਖਲ ਨਹੀਂ ਹੋ ਸਕਦੇ। ਪਾਬੰਦੀ ਦਾ ਇਹ ਫ਼ੈਸਲਾ ਸਰਕਾਰ ਦੇ ਅਗਲੇ ਆਦੇਸ਼ ਤੱਕ ਲਾਗੂ ਰਹੇਗਾ। ਪੜੋ ਹੋਰ ਖਬਰਾਂ: ਦਿੱਲੀ ‘ਚ ਡਿੱਗ ਰਿਹੈ ਕੋਰੋਨਾ ਦਾ ਗ੍ਰਾਫ, 24 ਘੰਟਿਆਂ ‘ਚ 255 ਮਾਮਲੇ -PTC News


Top News view more...

Latest News view more...

PTC NETWORK