ਪਾਕਿ 'ਚ ਗੁਰਦੁਆਰਾ ਨਨਕਾਣਾ ਸਾਹਿਬ 'ਤੇ ਹੋਏ ਹਮਲੇ 'ਚ 3 ਦੋਸ਼ੀਆਂ ਨੂੰ ਦੋ ਸਾਲ ਦੀ ਸਜ਼ਾ
ਲਾਹੌਰ : ਪਾਕਿਸਤਾਨ ਦੀ ਅੱਤਵਾਦ ਰੋਕੂ ਅਦਾਲਤ (ਏਟੀਸੀ) ਨੇ ਗੁਰਦੁਆਰਾ ਨਨਕਾਣਾ ਸਾਹਿਬ 'ਚ ਭੰਨਤੋੜ 'ਚ ਸ਼ਾਮਿਲ ਤਿੰਨ ਦੋਸ਼ੀਆਂ ਨੂੰ ਮੰਗਲਵਾਰ ਨੂੰ ਦੋ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਮਾਮਲਾ ਪਿਛਲੇ ਸਾਲ ਦਾ ਹੈ, ਜਦੋਂ ਇਕ ਸਿੱਖ ਕੁੜੀ ਦਾ ਧਰਮ ਪਰਿਵਰਤਨ ਅਤੇ ਜ਼ਬਰੀ ਵਿਆਹ ਕਰਾਉਣ ਦੇ ਬਾਅਦ ਮੁਸਲਮਾਨਾਂ ਅਤੇ ਸਿੱਖਾਂ ਦੇ ਵਿਚ ਮਾਹੌਲ ਤਣਾਅਪੂਰਨ ਬਣ ਗਿਆ ਸੀ।
ਪੜ੍ਹੋ ਹੋਰ ਖ਼ਬਰਾਂ : ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ , ਸੁਪਰੀਮ ਕੋਰਟ ਨੇ ਖੇਤੀ ਕਾਨੂੰਨਾਂ ਦੇ ਲਾਗੂ ਹੋਣ 'ਤੇ ਲਾਈ ਰੋਕ
[caption id="attachment_465740" align="aligncenter" width="300"]
ਪਾਕਿ 'ਚ ਗੁਰਦੁਆਰਾ ਨਨਕਾਣਾ ਸਾਹਿਬ 'ਤੇ ਹੋਏ ਹਮਲੇ 'ਚ 3 ਦੋਸ਼ੀਆਂ ਨੂੰ ਦੋ ਸਾਲ ਦੀ ਸਜ਼ਾ[/caption]
ਲਾਹੌਰ ਨੇੜੇ ਸਥਿਤ ਨਨਕਾਣਾ ਸਾਹਿਬ ਨੂੰ ਗੁਰਦੁਆਰਾ ਜਨਮ ਸਥਾਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਕਿਉਂਕਿ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਦਾ ਜਨਮ ਇੱਥੇ ਹੋਇਆ ਸੀ ਪਰ ਪਿਛਲੇ ਸਾਲ ਜਨਵਰੀ ਵਿਚ ਇਕ ਹਿੰਸਕ ਭੀੜ ਨੇ ਗੁਰਦੁਆਰੇ 'ਤੇ ਹਮਲਾ ਕੀਤਾ ਅਤੇ ਧਰਮ ਦੇ ਨਾਮ 'ਤੇ ਪੱਥਰਬਾਜ਼ੀ ਕੀਤੀ ਤੇ ਗੁਰਦੁਆਰੇ ਨੂੰ ਨਸ਼ਟ ਕਰਨ ਦੀ ਧਮਕੀ ਦਿੱਤੀ ਸੀ।
[caption id="attachment_465739" align="aligncenter" width="300"]
ਪਾਕਿ 'ਚ ਗੁਰਦੁਆਰਾ ਨਨਕਾਣਾ ਸਾਹਿਬ 'ਤੇ ਹੋਏ ਹਮਲੇ 'ਚ 3 ਦੋਸ਼ੀਆਂ ਨੂੰ ਦੋ ਸਾਲ ਦੀ ਸਜ਼ਾ[/caption]
ਕੋਰਟ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਨੂੰ ਲਾਹੌਰ ਦੇ ਇਕ ਏ.ਟੀ.ਸੀ. ਨੇ ਮੁੱਖ ਦੋਸ਼ੀ ਇਮਰਾਨ ਚਿਸ਼ਤੀ ਨੂੰ 2 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਅਤੇ 10,000 ਰੁਪਏ ਦਾ ਜੁਰਮਾਨਾ ਕੀਤਾ ਜਦਕਿ 2 ਹੋਰ ਦੋਸ਼ੀਆਂ (ਮੁਹੰਮਦ ਸਲਮਾਨ ਅਤੇ ਮੁਹੰਮਦ ਅਹਿਮਦ) ਨੂੰ 6-6 ਮਹੀਨੇ ਦੀ ਸਜ਼ਾ ਸੁਣਾਈ। ਭਾਵੇਂਕਿ ਚਾਰ ਹੋਰ ਦੋਸ਼ੀਆਂ ਨੂੰ ਸਬੂਤਾਂ ਦੀ ਕਮੀ ਕਾਰਨ ਬਰੀ ਕਰ ਦਿੱਤਾ ਗਿਆ। ਐਂਟੀ ਟੇਰੇਰਿਜ਼ਮ ਕੋਰਟ ਵੱਲੋਂ ਸਜ਼ਾ ਸੁਣਾਏ ਜਾਣ ਦੇ ਸਮੇ ਸਾਰੇ ਦੋਸ਼ੀ ਅਦਾਲਤ ਵਿਚ ਮੌਜੂਦ ਸਨ।
[caption id="attachment_465738" align="aligncenter" width="293"]
ਪਾਕਿ 'ਚ ਗੁਰਦੁਆਰਾ ਨਨਕਾਣਾ ਸਾਹਿਬ 'ਤੇ ਹੋਏ ਹਮਲੇ 'ਚ 3 ਦੋਸ਼ੀਆਂ ਨੂੰ ਦੋ ਸਾਲ ਦੀ ਸਜ਼ਾ[/caption]
ਪੜ੍ਹੋ ਹੋਰ ਖ਼ਬਰਾਂ : ਕਿਸਾਨ ਅੱਜ ਸ਼ਾਮ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਦਿੱਲੀ ਬਾਰਡਰ 'ਤੇ ਮਨਾਉਣਗੇ ਲੋਹੜੀ
ਇਮਰਾਨ ਚਿਸ਼ਤੀ ਮੱਛੀ ਵਿਭਾਗ ਵਿਚ ਕੰਮ ਕਰਨ ਵਾਲਾ ਇਕ ਸਰਕਾਰੀ ਕਰਮਚਾਰੀ ਹੈ ਜਦਕਿ 2 ਹੋਰ ਸ਼ੱਕੀਆਂ ਨੂੰ ਪਿਛਲੇ ਸਾਲ ਗੁਰਦੁਆਰੇ 'ਤੇ ਹੋਏ ਹਮਲੇ ਦੇ ਬਾਅਦ ਅੱਤਵਾਦ ਅਤੇ ਈਸ਼ਨਿੰਦਾ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹਨਾਂ ਨੂੰ ਪਾਕਿਸਤਾਨ ਪੀਨਲ ਕੋਰਡ(ਪੀ.ਪੀ.ਸੀ.) ਅਤੇ 7-ਏਟੀਏ (ਐਂਟੀ ਟੇਰੇਰਿਜ਼ਮ ਐਕਟ) ਦੀ ਧਾਰਾ 295ਏ, 290, 291, 341, 506, 148 ਅਤੇ 149 ਦੇ ਤਹਿਤ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ।
[caption id="attachment_465741" align="aligncenter" width="300"]
ਪਾਕਿ 'ਚ ਗੁਰਦੁਆਰਾ ਨਨਕਾਣਾ ਸਾਹਿਬ 'ਤੇ ਹੋਏ ਹਮਲੇ 'ਚ 3 ਦੋਸ਼ੀਆਂ ਨੂੰ ਦੋ ਸਾਲ ਦੀ ਸਜ਼ਾ[/caption]
ਐੱਫ.ਆਈ.ਆਰ. ਦੇ ਮੁਤਾਬਕ ਇਮਰਾਨ ਚਿਸ਼ਤੀ ਨੇ ਧਰਮ ਦੇ ਨਾਮ 'ਤੇ ਮੁਸਲਿਮ ਭੀੜ ਨੂੰ ਉਕਸਾਇਆ ਸੀ। ਉਹ ਆਪਣੇ ਪਰਿਵਾਰਕ ਮੁੱਦੇ ਨੂੰ ਹੱਲ ਕਰਾਉਣਾ ਚਾਹੁੰਦਾ ਸੀ ਇਸ ਲਈ ਉਸ ਨੇ ਨਨਕਾਣਾ ਸ਼ਹਿਰ ਵਿਚ ਕਾਨੂੰਨ ਵਿਵਸਥਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਦਾ ਕਹਿਣਾ ਹੈ ਕਿ ਚਿਸ਼ਤੀ ਨੇ ਆਪਣੇ ਪਰਿਵਾਰਕ ਮਾਮਲੇ ਦੇ ਲਈ ਸਿੱਖਾਂ ਦੇ ਖਿਲਾਫ਼ ਮੁਸਿਲਮ ਲੋਕਾਂ ਨੂੰ ਜਾਣਬੁੱਝ ਕੇ ਗੁੰਮਰਾਹ ਕੀਤਾ ਸੀ।
-PTCNews