Wed, Nov 13, 2024
Whatsapp

ਜਲੰਧਰ ਦੇ ਮਹਿਤਪੁਰ 'ਚ ਦਰਦਨਾਕ ਘਟਨਾ, ਨੌਜਵਾਨ ਨੇ ਪਤਨੀ ਤੇ ਬੱਚਿਆਂ ਸਮੇਤ ਪੰਜ ਨੂੰ ਜ਼ਿੰਦਾ ਸਾੜਿਆ 

Reported by:  PTC News Desk  Edited by:  Pardeep Singh -- October 18th 2022 01:51 PM
ਜਲੰਧਰ ਦੇ ਮਹਿਤਪੁਰ 'ਚ ਦਰਦਨਾਕ ਘਟਨਾ, ਨੌਜਵਾਨ ਨੇ ਪਤਨੀ ਤੇ ਬੱਚਿਆਂ ਸਮੇਤ ਪੰਜ ਨੂੰ ਜ਼ਿੰਦਾ ਸਾੜਿਆ 

ਜਲੰਧਰ ਦੇ ਮਹਿਤਪੁਰ 'ਚ ਦਰਦਨਾਕ ਘਟਨਾ, ਨੌਜਵਾਨ ਨੇ ਪਤਨੀ ਤੇ ਬੱਚਿਆਂ ਸਮੇਤ ਪੰਜ ਨੂੰ ਜ਼ਿੰਦਾ ਸਾੜਿਆ 

ਜਲੰਧਰ: ਜਲੰਧਰ ਦੇ ਮਹਿਤਪੁਰ 'ਚ ਦਿਲ ਦਹਿਲਾਉਣ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਨੌਜਵਾਨ ਨੇ ਆਪਣੀ ਸੱਸ, ਪਤਨੀ ਅਤੇ ਦੋ ਬੱਚਿਆਂ ਨੂੰ ਜ਼ਿੰਦਾ ਸਾੜ ਦਿੱਤਾ। ਘਟਨਾ ਸੋਮਵਾਰ ਦੇਰ ਰਾਤ ਦੀ ਹੈ। ਐਸਪੀ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਕਤਲ ਦਾ ਮੁਲਜ਼ਮ ਜਵਾਈ ਫਰਾਰ ਹੈ। ਜ਼ਿਲ੍ਹੇ ਵਿੱਚ ਥਾਂ-ਥਾਂ ਨਾਕਾਬੰਦੀ ਕਰ ਦਿੱਤੀ ਗਈ ਹੈ। ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਮਾਮਲਾ ਪਿੰਡ ਬਿਠਲਾ ਦਾ ਹੈ। ਜਾਣਕਾਰੀ ਅਨੁਸਾਰ ਬੀਠਲਾ ਵਾਸੀ ਮਹਿਲਾ ਦਾ ਵਿਆਹ ਖੁਰਸ਼ੇਦਪੁਰ ਦੇ ਨੌਜਵਾਨ ਨਾਲ ਹੋਇਆ ਸੀ। ਦੋਵਾਂ ਵਿਚਕਾਰ ਤਕਰਾਰ ਚੱਲ ਰਹੀ ਸੀ। ਇਸ ਕਾਰਨ ਉਕਤ ਔਰਤ ਆਪਣੇ ਨਾਨਕੇ ਘਰ ਆਈ ਹੋਈ ਸੀ। ਸੋਮਵਾਰ ਰਾਤ ਉਸ ਦਾ ਪਤੀ ਉਸ ਨੂੰ ਲੈਣ ਆਇਆ। ਪਿੰਡ ਮੱਧੇਪੁਰੂ ਸਥਿਤ ਸੁਹਰੇ ਘਰ ਜਾ ਕੇ ਪਤਨੀ ਪਰਮਜੀਤ ਕੌਰ,28 ,ਬੇਟਾ ਗੁਰਮੋਹਲ 5, ਬੇਟੀ ਅਰਸ਼ਦੀਪ ਕੌਰ,7 ਸੱਸ ਜੰਗਿਦਰੋ ਬਾਈ,ਸੁਹਰਾ ਸੁਰਜਨ ਸਿੰਘ 58 ਨੂੰ ਪਟਰੋਲ ਪਾ ਕੇ ਸਾੜ ਦਿੱਤਾ ਅਤੇ ਬਾਹਰੋਂ ਕੁੰਡੀ ਲਾ ਕੇ ਫ਼ਰਾਰ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸੁਰਜਨ ਸਿੰਘ ਬਹੁਤ ਹੀ ਗਰੀਬ ਵਿਅਕਤੀ ਸੀ ਸੋ ਦਿਹਾੜੀ ਮਹਿਨਤ ਮਜਦੂਰੀ ਕਰਕੇ ਦੋ ਵਕਤ ਦੀ ਰੋਟੀ ਕਮਾਉਦਾ ਸੀ। ਸੁਰਜਨ ਸਿੰਘ ਨੇ 8 ਕੁਝ ਸਾਲ ਪਹਿਲਾਂ ਆਪਣੀ ਧੀ ਪਰਮਜੀਤ ਕੌਰ ਦਾ ਵਿਆਹ ਕੀਤਾ ਸੀ । ਕੁਝ ਸਮਾਂ ਪਹਿਲਾਂ ਉਸ ਦੇ ਪਤੀ ਦੀ ਮੌਤ ਹੋ ਗਈ। ਪਰਮਜੀਤ ਕੌਰ ਪਤੀ ਦੀ ਮੌਤ ਮਗਰੋਂ ਆਪਣੇ ਦੋ ਬੱਚੇ ਗੁਲਮੋਹਰ ਤੇ ਅਰਸ਼ਦੀਪ ਨੂੰ ਲੈ ਕੇ ਆਪਣੇ ਪੇਕੇ ਘਰ ਆ ਗਾਈ। ਸੁਰਜਨ ਸਿੰਘ ਮਹਿਨਤ ਮਜਦੂਰੀ ਕਰਕੇ ਧੀ ਤੇ ਉਸ ਦੇ ਦੋਵਾਂ ਬੱਚਿਆਂ ਨੂੰ ਪਾਲਣ ਲੱਗ ਪਿਆ। ਕਰੀਬ ਇਕ ਸਾਲ ਪਹਿਲਾਂ ਆਪਣੀ ਧੀ ਦਾ ਦੂਜਾ ਵਿਆਹ ਪਿੰਡ ਖੁਰਸੈਦ ਪੁਰ ਦੇ ਕਾਲੂ ਨਾਮ ਦੇ ਵਿਅਕਤੀ ਨਾਲ ਕਰ ਦਿੱਤਾ। ਪਰਮਜੀਤ ਕੌਰ ਆਪਣੇ ਬੱਚਿਆਂ ਨੂੰ ਲੈ ਆਪਣੇ ਸੂਹਰੇ ਘਰ ਚੱਲੀ ਗਈ। ਵਿਆਹ ਤੋਂ ਕੁਝ ਸਮਾਂ ਬਾਅਦ ਕਾਲੂ ਨਸ਼ਾ ਕਰਕੇ ਆਪਣੀ ਪਤਨੀ ਤੇ ਉਸ ਦੇ ਬੱਚਿਆਂ ਨਾਲ ਮਾਰ ਕੁਟਾਈ ਕਰਨ ਲੱਗ ਪਿਆ। ਕਾਲੂ ਬੱਚਿਆਂ ਨੂੰ ਨਹੀਂ ਅਪਨਾਂ ਰਿਹਾ ਸੀ। ਉਹ ਪਤਨੀ ਤੇ ਦਬਾਅ ਬਣ ਰਿਹਾ ਸੀ ਕਿ ਬੱਚਿਆਂ ਨੂੰ ਨਾਲ ਨਹੀਂ ਰੱਖਣਾ ਪਰ ਮਾਂ ਆਪਣੇ ਬੱਚਿਆਂ ਨੂੰ ਛੱਡਣ ਲਈ ਤਿਆਰ ਨਹੀਂ ਸੀ ਇਸ ਕਰਕੇ ਹੀ ਦੋਵਾਂ ਵਿਚ ਝਗੜਾ ਹੋਣ ਲੱਗ ਪਿਆ। ਕਾਲੂ ਨਸ਼ਾ ਕਰਕੇ ਪਤਨੀ ਤੇ ਬੱਚਿਆਂ ਨੂੰ ਬੜੀ ਬੇਰਹਿਮੀ ਨਾਲ ਕੁੱਟਣ ਲੱਗ ਪਿਆ। ਪਰਮਜੀਤ ਅਪਣੇ ਦੋਵਾਂ ਬੱਚਿਆਂ ਨੂੰ ਲੈ ਕੇ ਆਪਣੇ ਪੇਕੇ ਘਰ ਆ ਗਾਈ। ਕੱਲ ਰਾਤ ਕਾਲੂ ਨਸ਼ੇ ਵਿੱਚ ਧੁੱਤ ਹੋ ਕੇ ਆਪਣੇ ਸੁਹਰੇ ਘਰ ਆਇਆ ਤੇ ਉਸ ਸਾਰਾ ਪਰਿਵਾਰ ਸੁੱਤਾ ਪਿਆ ਸੀ । ਕਾਲੂ ਨੇ ਪਟਰੋਲ ਛਿੜਕ ਕੇ ਘਰ ਨੂੰ ਅੱਗ ਲਗਾ ਦਿੱਤੀ ਜਿਸ ਨਾਲ ਸੁਰਜਨ ਸਿੰਘ, ਉਸ ਦੀ ਪਤਨੀ,ਧੀ ਦੋਹਤਾ ਦੋਹਤੀ ਦੀ ਮੌਤ ਹੋ ਗਈ।   ਇਹ ਵੀ ਪੜ੍ਹੋ:ਨੋਇਡਾ ਦੀ ਸੁਸਾਇਟੀ 'ਚ ਕੁੱਤਿਆਂ ਦੀ ਦਹਿਸ਼ਤ, 7 ਮਹੀਨੇ ਦੇ ਮਾਸੂਮ ਨੋਚਿਆ, ਮੌਤ -PTC News


Top News view more...

Latest News view more...

PTC NETWORK