ਪਦਮਭੂਸ਼ਣ ਪਾਲੋਨਜੀ ਮਿਸਤਰੀ ਦਾ 93 ਸਾਲ ਦੀ ਉਮਰ 'ਚ ਦੇਹਾਂਤ
ਨਵੀਂ ਦਿੱਲੀ : ਸ਼ਾਪੂਜੀ ਪਾਲੋਨਜੀ ਦੇ ਚੇਅਰਮੈਨ ਪਾਲੋਨਜੀ ਮਿਸਤਰੀ ਦਾ 93 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ। ਪਦਮ ਭੂਸ਼ਨ ਨਾਲ ਸਨਮਾਨਿਤ ਪਾਲੋਨਜੀ ਮਿਸਤਰੀ ਦੇ ਦੇਹਾਂਤ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ਼ਾਪੂਜੀ ਪਾਲਨਜੀ ਗਰੁੱਪ ਦੇ ਚੇਅਰਮੈਨ ਪਦਮ ਭੂਸ਼ਣ ਪਾਲਨਜੀ ਮਿਸਤਰੀ ਦਾ 93 ਸਾਲ ਦੀ ਉਮਰ ਵਿੱਚ ਮੁੰਬਈ ਵਿੱਚ ਦੇਹਾਂਤ ਹੋ ਗਿਆ ਹੈ। ਪੋਲਨਜੀ ਸਾਇਰਸ ਮਿਸਤਰੀ ਦੇ ਪਿਤਾ ਸਨ, ਜੋ ਟਾਟਾ ਸੰਨਜ਼ ਦੇ ਚੇਅਰਮੈਨ ਸਨ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਦੀ 93 ਸਾਲ ਦੀ ਉਮਰ 'ਚ ਮੁੰਬਈ 'ਚ ਮੌਤ ਹੋ ਗਈ ਹੈ। ਕਾਬਿਲੇਗੌਰ ਹੈ ਕਿ ਸ਼ਾਪੂਜੀ ਪਾਲਨਜੀ ਗਰੁੱਪ ਦਾ ਕਾਰੋਬਾਰ ਇੰਜੀਨੀਅਰਿੰਗ, ਨਿਰਮਾਣ, ਬੁਨਿਆਦੀ ਢਾਂਚਾ, ਰੀਅਲ ਅਸਟੇਟ, ਜਲ ਊਰਜਾ ਅਤੇ ਵਿੱਤੀ ਸੇਵਾਵਾਂ ਦੇ ਖੇਤਰਾਂ ਵਿੱਚ ਫੈਲਿਆ ਹੋਇਆ ਹੈ। ਇਸ ਸਮੂਹ ਵਿੱਚ ਲਗਭਗ 50,000 ਕਰਮਚਾਰੀ ਹਨ। ਕੰਪਨੀ ਦੀ ਤਰਫੋਂ ਕਿਹਾ ਗਿਆ ਹੈ ਕਿ ਇਹ ਸਮੂਹ ਦੁਨੀਆ ਦੇ 50 ਦੇਸ਼ਾਂ ਵਿੱਚ ਕਾਰੋਬਾਰ ਕਰ ਰਿਹਾ ਹੈ। ਪੱਲੋਂਜੀ ਮਿਸਤਰੀ ਦਾ ਜਨਮ ਇੱਕ ਪਾਰਸੀ ਪਰਿਵਾਰ ਵਿੱਚ ਹੋਇਆ ਸੀ। ਉਸਨੇ 2003 ਵਿੱਚ ਆਇਰਿਸ਼ ਨਾਗਰਿਕਤਾ ਵੀ ਲੈ ਲਈ ਸੀ।
ਉਨ੍ਹਾਂ ਨੂੰ ਸਾਲ 2016 ਵਿੱਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ ਆਪਣੇ ਪਿੱਛੇ ਪਤਨੀ ਪਾਸੀ ਪੇਰੀਨ ਡੁਬਾਸ ਅਤੇ ਚਾਰ ਬੱਚੇ ਸ਼ਾਪੂਰ ਮਿਸਤਰੀ, ਸਾਇਰਸ ਮਿਸਤਰੀ (ਪੁੱਤਰ) ਜਦੋਂ ਕਿ ਲੈਲਾ ਮਿਸਤਰੀ ਅਤੇ ਅਲੂ ਮਿਸਤਰੀ (ਧੀਆਂ) ਛੱਡ ਗਏ ਹਨ। ਉਨ੍ਹਾਂ ਦਾ ਪੁੱਤਰ ਸਾਇਰਸ ਮਿਸਤਰੀ 2012 ਤੋਂ 2016 ਤੱਕ ਟਾਟਾ ਗਰੁੱਪ ਦਾ ਚੇਅਰਮੈਨ ਰਿਹਾ। ਉਦਯੋਗਪਤੀ ਪਲੋਨਜੀ ਮਿਸਤਰੀ ਦੇ ਦੇਹਾਂਤ ਤੋਂ ਬਾਅਦ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਵੀ ਟਵੀਟ ਕਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਉਨ੍ਹਾਂ ਨੇ ਪੱਲੋਂਜੀ ਮਿਸਤਰੀ ਦੀ ਵਿਦਵਤਾ ਅਤੇ ਕੰਮ ਪ੍ਰਤੀ ਨਿਮਰਤਾ ਦੀ ਸ਼ਲਾਘਾ ਕੀਤੀ ਹੈ। ਇਹ ਵੀ ਪੜ੍ਹੋ : ਪੇਪਰਲੈਸ' ਬਜਟ ਦੀ ਇਸ਼ਤਿਹਾਰਬਾਜ਼ੀ ਲਈ ਪੰਜਾਬ ਸਰਕਾਰ ਨੇ ਲੱਖਾਂ ਰੁਪਏ ਖ਼ਰਚੇPallonji Mistry , the end of an era. One of life’s greatest joys was to have witnessed his genius , his gentleness at work. My condolences to the family and his loved ones. — Smriti Z Irani (@smritiirani) June 28, 2022