ਤੀਜੇ ਪੜਾਅ ਤਹਿਤ ਝੋਨੇ ਦੀ ਬਿਜਾਈ ਅੱਜ ਤੋਂ, ਮੀਂਹ ਨਾਲ ਮਿਲੀ ਰਾਹਤ
ਪਟਿਆਲਾ : ਪੰਜਾਬ ਵਿੱਚ ਪੜਾਅਵਾਰ ਝੋਨੇ ਦੀ ਲੁਆਈ ਚੱਲ ਰਹੀ ਹੈ। ਅੱਜ ਮਾਲਵਾ ਖੇਤਰ ਦੇ 13 ਜ਼ਿਲ੍ਹਿਆਂ ਵਿੱਚ ਤੀਜੇ ਪੜਾਅ ਤਹਿਤ ਝੋਨੇ ਦੀ ਲੁਆਈ ਦੀ ਸ਼ੁਰੂ ਹੋ ਰਹੀ ਹੈ। ਅੱਜ ਮਾਲਵਾ ਖੇਤਰ ਦੇ 13 ਜ਼ਿਲ੍ਹਿਆਂ ਦੇ ਇਲਾਕਿਆਂ ਵਿੱਚ ਖੇਤੀਬਾੜੀ ਮੋਟਰਾਂ ਨੂੰ ਬਿਜਲੀ ਦੀ ਸਪਲਾਈ ਅੱਜ ਤੋਂ ਨਿਰਧਾਰਿਤ ਸਮੇਂ ਅਨੁਸਾਰ ਮਿਲੇਗੀ। ਜ਼ਿਕਰਯੋਗ ਹੈ ਕਿ 10 ਜੂਨ ਨੂੰ ਕੰਡਿਆਲੀ ਤਾਰ ਦੇ ਪਾਰ ਅਤੇ 14 ਜੂਨ ਨੂੰ ਮਾਝਾ ਅਤੇ ਦੁਆਬੇ ਦੇ ਇਲਾਕਿਆਂ ਚ ਝੋਨੇ ਦੀ ਬਿਜਾਈ ਦੀ ਸ਼ੁਰੂਆਤ ਹੋਈ ਸੀ। ਪੰਜਾਬ ਵਿੱਚ ਸਾਢੇ 13 ਲੱਖ ਦੇ ਕਰੀਬ ਖੇਤੀਬਾੜੀ ਪੰਪ ਸੈੱਟ ਹਨ ਜਿਨ੍ਹਾਂ ਸਾਰਿਆਂ ਨੂੰ 8 ਘੰਟਿਆਂ ਲਈ ਬਿਜਲੀ ਦੀ ਸਪਲਾਈ ਸ਼ੁਰੂ ਹੋ ਗਈ ਹੈ। ਪਾਵਰਕਾਮ ਨੂੰ ਰਾਜ ਵਿੱਚ ਲੱਗੇ ਥਰਮਲ ਪਲਾਂਟਾਂ ਦਾ ਢੁੱਕਵਾਂ ਸਾਥ ਨਹੀਂ ਮਿਲ ਰਿਹਾ। ਰੋਜ਼ ਹੀ ਕਿਸੇ ਨਾ ਕਿਸੇ ਪਲਾਂਟ ਦਾ ਕੋਈ ਨਾ ਕੋਈ ਯੂਨਿਟ ਬੰਦ ਹੋ ਜਾਂਦਾ ਹੈ। ਇਸ ਕਾਰਨ ਪਾਵਰਕਾਮ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਵੀ ਰੋਪੜ ਅਤੇ ਲਹਿਰਾ ਇੱਕ ਇੱਕ ਯੂਨਿਟ ਬੰਦ ਹੈ। ਅੱਜ ਤੜਕੇ ਗੋਇੰਦਵਾਲ ਸਾਹਿਬ ਵਿਖੇ ਨਿੱਜੀ ਖੇਤਰ ਦਾ GVK ਥਰਮਲ ਪਲਾਂਟ ਦੇ ਦੋਨੋਂ ਯੂਨਿਟ ਤਕਨੀਕੀ ਖਰਾਬੀ ਕਰ ਕੇ ਬੰਦ ਹੋ ਗਏ। ਪੰਜਾਬ ਵਿੱਚ ਪੈ ਰਹੀ ਬਰਸਾਤ ਨਾਲ ਜਿੱਥੇ ਲੋਕਾਂ ਨੂੰ ਰਾਹਤ ਮਿਲੀ ਹੈ ਉਥੇ ਪਾਵਰਕਾਮ ਨੂੰ ਵੀ ਕੁੱਝ ਸੁੱਖ ਦਾ ਸਾਹ ਵੀ ਆਇਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਰਾਤ ਮੀਂਹ ਪਿਆ। ਇਸ ਨਾਲ ਲੋਕਾਂ ਨੂੰ ਗਰਮੀ ਤੋਂ ਭਾਰੀ ਰਾਹਤ ਮਿਲੀ ਅਤੇ ਮੌਸਮ ਸੁਹਾਵਣਾ ਹੋ ਗਿਆ। ਇਸ ਦੇ ਨਾਲ ਹੀ ਝੋਨੇ ਲੁਆਉਣ ਤੇ ਹੋਰ ਫਸਲਾਂ ਵਾਲੇ ਕਿਸਾਨਾਂ ਨੂੰ ਵੱਡੀ ਰਾਹਤ ਮਿਲੀ ਹੈ। ਜ਼ਿਕਰਯੋਗ ਹੈ ਕਿ ਪਹਿਲੇ ਤੇ ਦੂਜੇ ਪੜਾਅ ਤਹਿਤ ਝੋਨੇ ਦੀ ਲੁਆਈ ਲਈ ਬਿਜਲੀ ਦੀ ਸਪਲਾਈ ਕਾਫੀ ਪ੍ਰਭਾਵਿਤ ਹੋਈ। ਕਿਸਾਨਾਂ ਨੂੰ ਢੁੱਕਵੀਂ ਬਿਜਲੀ ਨਾ ਮਿਲਣ ਕਾਰਨ ਉਹ ਕਾਫੀ ਨਿਰਾਸ਼ ਸਨ, ਜਿਸ ਕਾਰਨ ਸਰਕਾਰ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਸੀ। ਇਹ ਵੀ ਪੜ੍ਹੋ : ਡੇਰਾ ਮੁਖੀ ਰਾਮ ਰਹੀਮ ਨੂੰ ਲੈ ਕੇ ਵੱਡੀ ਖ਼ਬਰ, ਇਕ ਮਹੀਨੇ ਦੀ ਮਿਲੀ ਪੈਰੋਲ