Wed, Nov 13, 2024
Whatsapp

ਝੋਨੇ ਦੀ ਪੜਾਅਵਾਰ ਬਿਜਾਈ ਸ਼ੁਰੂ, ਪਾਵਰਕਾਮ ਨੇ ਬਾਹਰੋਂ ਖ਼ਰੀਦੀ 13.80 ਕਰੋੜ ਦੀ ਬਿਜਲੀ

Reported by:  PTC News Desk  Edited by:  Ravinder Singh -- June 10th 2022 02:00 PM
ਝੋਨੇ ਦੀ ਪੜਾਅਵਾਰ ਬਿਜਾਈ ਸ਼ੁਰੂ, ਪਾਵਰਕਾਮ ਨੇ ਬਾਹਰੋਂ ਖ਼ਰੀਦੀ 13.80 ਕਰੋੜ ਦੀ ਬਿਜਲੀ

ਝੋਨੇ ਦੀ ਪੜਾਅਵਾਰ ਬਿਜਾਈ ਸ਼ੁਰੂ, ਪਾਵਰਕਾਮ ਨੇ ਬਾਹਰੋਂ ਖ਼ਰੀਦੀ 13.80 ਕਰੋੜ ਦੀ ਬਿਜਲੀ

ਚੰਡੀਗੜ੍ਹ : ਬਿਜਲੀ ਸੰਕਟ ਨਾਲ ਜੂਝ ਰਹੇ ਪਾਵਰਕਾਮ ਨੇ ਝੋਨੇ ਦੀ ਸੀਜ਼ਨ ਲਈ ਤਿਆਰੀ ਆਰੰਭ ਲਈ ਹੈ। ਪੰਜਾਬ ਸਰਕਾਰ ਨੇ ਇਸ ਵਾਰ ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਸੀ ਅਤੇ 1500 ਰੁਪਏ ਦੇਣ ਦਾ ਐਲਾਨ ਵੀ ਕੀਤਾ ਸੀ। ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ 20 ਮਈ ਤੋਂ ਕਰਨ ਦੀ ਹਰੀ ਝੰਡੀ ਦਿੱਤੀ ਸੀ। ਪੰਜਾਬ ਸਰਕਾਰ ਨੇ ਝੋਨੇ ਦੀ ਪੜਾਅਵਾਰ ਲੁਆਈ ਲਈ 14 ਜੂਨ ਤੇ 17 ਜੂਨ ਦੀਆਂ ਤਰੀਕਾਂ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਜ਼ੋਨਾਂ ਦੀ ਗਿਣਤੀ ਚਾਰ ਤੋਂ ਘਟਾ ਕੇ ਦੋ ਕਰ ਦਿੱਤੀ ਗਈ ਸੀ। ਹਾਲਾਂਕਿ, ਕੰਡਿਆਲੀ ਤਾਰ ਤੋਂ ਪਾਰ ਵਾਲੇ ਸਰਹੱਦੀ ਇਲਾਕੇ ਵਾਲੀ ਜ਼ਮੀਨਾਂ ਨੂੰ ਜ਼ੋਨਾਂ ਦੀਆਂ ਬੰਦਿਸ਼ਾਂ ਤੋਂ ਬਾਹਰ ਰੱਖਿਆ ਗਿਆ ਹੈ ਅਤੇ ਇਸ ਖੇਤਰ ਦੇ ਕਿਸਾਨਾਂ ਨੂੰ 10 ਜੂਨ ਤੋਂ ਝੋਨਾ ਲਾਉਣ ਦੀ ਇਜਾਜ਼ਤ ਹੋਵੇਗੀ। ਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਤਹਿਤ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਡ (PSPCL) ਨੇ ਕਿਸਾਨਾਂ ਨੂੰ ਝੋਨੇ ਦੀ ਲੁਆਈ ਲਈ 10 ਜੂਨ ਤੋਂ 17 ਜੂਨ ਤੱਕ ਪੜਾਅਵਾਰ ਢੰਗ ਨਾਲ 8 ਘੰਟੇ ਬਿਜਲੀ ਸਪਲਾਈ ਦੇਣ ਦਾ ਭਰੋਸਾ ਦਿੱਤਾ ਹੈ। ਝੋਨੇ ਦੀ ਪੜਾਅਵਾਰ ਬਿਜਾਈ ਸ਼ੁਰੂ, ਪਾਵਰਕਾਮ ਨੇ ਬਾਹਰੋਂ ਖ਼ਰੀਦੀ 13.80 ਕਰੋੜ ਦੀ ਬਿਜਲੀਪੀਐੱਸਪੀਸੀਐੱਲ ਵੱਲੋਂ ਅੱਜ ਸ਼ੁਰੂ ਹੋਣ ਵਾਲੀ ਝੋਨੇ ਦੀ ਬਿਜਾਈ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ। ਸਰਹੱਦ ਨਾਲ ਲੱਗਦੇ ਕੰਡਿਆਲੀ ਤਾਰ ਤੋਂ ਪਾਰ ਵਾਲੇ ਖੇਤਰਾਂ ਵਿਚ 10 ਜੂਨ ਤੋਂ ਬਿਜਾਈ ਸ਼ੁਰੂ ਹੋਵੇਗੀ। ਜਿਸ ਤੋਂ ਬਾਅਦ 10 ਜ਼ਿਲ੍ਹਿਆਂ ਹੁਸ਼ਿਆਰਪੁਰ, ਜਲੰਧਰ, ਐੱਸਬੀਐੱਸਨਗਰ, ਕਪੂਰਥਲਾ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਰੂਪਨਗਰ, ਐੱਸਏਐੱਸ ਨਗਰ ਅਤੇ ਬਾਕੀ ਰਹਿੰਦੇ 13 ਜ਼ਿਲ੍ਹਿਆਂ ਬਠਿੰਡਾ, ਬਰਨਾਲਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਪਟਿਆਲਾ, ਸੰਗਰੂਰ, ਮਾਲੇਰਕੋਟਲਾ, ਲੁਧਿਆਣਾ, ਫਤਿਹਗੜ੍ਹ ਸਾਹਿਬ, ਫਿਰੋਜ਼ਪੁਰ, ਮਾਨਸਾ, ਮੋਗਾ, ਫਾਜ਼ਿਲਕਾ ਵਿਚ 17 ਜੂਨ ਤੋਂ ਝੋਨੇ ਦੀ ਬਿਜਾਈ ਸ਼ੁਰੂ ਕਰ ਦਿੱਤੀ ਜਾਵੇਗੀ। 10 ਜੂਨ ਤੋਂ ਝੋਨੇ ਦੀ ਬਿਜਾਈ ਸ਼ੁਰੂ ਹੋਣ ਨਾਲ ਬਿਜਲੀ ਦੀ ਮੰਗ ਵਿਚ ਵੀ ਵਾਧਾ ਹੋਵੇਗਾ ਤੇ ਜਿਸ ਨੂੰ ਪੂਰਾ ਕਰਨਾ ਪੀਐੱਸਪੀਸੀਐੱਲ ਲਈ ਵੱਡੀ ਚੁਣੌਤੀ ਹੈ। ਝੋਨੇ ਦੀ ਬਿਜਾਈ ਦੇ ਸੀਜ਼ਨ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਬਿਜਲੀ ਦੀ ਮੰਗ ਵਿਚ 20 ਫ਼ੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਅੱਜ ਬਿਜਲੀ ਦੀ ਮੰਗ 10,500 ਮੈਗਾਵਾਟ ਦਰਜ ਕੀਤੀ ਗਈ, ਜੋਕਿ ਪਿਛਲੇ ਸਾਲ ਅੱਜ ਦੇ ਹੀ ਦਿਨ 8800 ਮੈਗਾਵਾਟ ਸੀ। ਭਲਕੇ ਤੋਂ ਪਾਵਰਕਾਮ ਕੋਲ ਬੈਕਿੰਗ ਰਾਹੀਂ 1720 ਮੈਗਾਵਾਟ ਦੀ ਉਪਲਬੱਧਤਾ ਰਹੇਗੀ। ਝੋਨੇ ਦੀ ਪੜਾਅਵਾਰ ਬਿਜਾਈ ਸ਼ੁਰੂ, ਪਾਵਰਕਾਮ ਨੇ ਬਾਹਰੋਂ ਖ਼ਰੀਦੀ 13.80 ਕਰੋੜ ਦੀ ਬਿਜਲੀਵੀਰਵਾਰ ਨੂੰ ਇੰਡੀਅਨ ਐਨਰਜੀ ਐਕਸਚੇਂਜ ਰਾਹੀਂ 19 ਲੱਖ ਯੂਨਿਟ ਬਿਜਲੀ ਦੀ ਖਰੀਦ 7.27 ਪ੍ਰਤੀ ਯੂਨਿਟ ਦੀ ਕੁਲ 13.80 ਕਰੋੜ ਦੀ ਬਿਜਲੀ ਦੀ ਕੀਤੀ ਖ਼ਰੀਦ ਕੀਤੀ ਗਈ ਹੈ। ਇਸ ਦੇ ਬਾਵਜੂਦ ਦੁਪਹਿਰ ਸਮੇਂ ਪੰਜਾਬ ਦੇ 51 ਫੀਡਰਾਂ ਤੋਂ ਬਿਜਲੀ ਪ੍ਰਭਾਵਿਤ ਰਹੀ ਹੈ। ਸਰਕਾਰੀ ਪਲਾਂਟ ਦੀ ਸਮਰੱਥਾ 1760 ਤੇ ਨਿੱਜੀ ਪਲਾਂਟ ਦੀ ਸਮਰੱਥਾ 3920 ਕੁਲ 5680 ਮੈਗਾਵਾਟ ਬਿਜਲੀ ਉਤਪਾਦਨ ਸਮਰੱਥਾ ਹੈ ਪਰ ਇਨ੍ਹਾਂ ਦੇ ਕੁਝ ਯੂਨਿਟ ਬੰਦ ਹੋਣ ਕਰ ਕੇ 1350 ਮੈਗਾਵਾਟ ਬਿਜਲੀ ਉਤਪਾਦਨ ਪ੍ਰਭਾਵਿਤ ਹੋ ਰਿਹਾ ਹੈ ਤੇ ਸਿਰਫ 4,330 ਮੈਗਾਵਾਟ ਬਿਜਲੀ ਮਿਲ ਰਹੀ ਹੈ। ਫਿਲਹਾਲ ਕੋਲੇ ਦੀ ਸਥਿਤੀ 'ਚ ਸੁਧਾਰ ਨਹੀਂ ਹੋ ਸਕਿਆ ਹੈ। ਝੋਨੇ ਦੀ ਪੜਾਅਵਾਰ ਬਿਜਾਈ ਸ਼ੁਰੂ, ਪਾਵਰਕਾਮ ਨੇ ਬਾਹਰੋਂ ਖ਼ਰੀਦੀ 13.80 ਕਰੋੜ ਦੀ ਬਿਜਲੀਰੋਪੜ ਤੇ ਲਹਿਰਾ ਮੁਹੱਬਤ ਪਲਾਂਟ ਕੋਲ 15-15 ਦਿਨ, ਤਲਵੰਡੀ ਸਾਬੋ ਕੋਲ ਛੇ ਦਿਨ, ਗੋਇੰਦਵਾਲ ਪਲਾਂਟ ਕੋਲ 2.5 ਦਿਨ ਤੇ ਰਾਜਪੁਰਾ ਪਲਾਂਟ ਕੋਲ 23 ਦਿਨ ਦਾ ਕੋਲਾ ਮੌਜੂਦ ਹੈ। ਪੀਐੱਸਪੀਸੀਐੱਲ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਇੰਜ. ਬਲਦੇਵ ਸਿੰਘ ਸਰਾਂ ਨੇ ਕਿਹਾ ਕਿ ਝੋਨੇ ਦੇ ਸੀਜ਼ਨ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹਨ। ਕਰੀਬ ਤਿੰਨ ਹਜ਼ਾਰ ਮੈਗਾਵਾਟ ਬਿਜਲੀ ਬੈਕਿੰਗ ਰਾਹੀਂ ਮਿਲਣ ਸਮੇਤ ਹੋਰ ਸਾਰੇ ਪ੍ਰਬੰਧ ਪੂਰੇ ਕੀਤੇ ਜਾ ਚੁੱਕੇ ਹਨ। ਇੰਜ. ਸਰਾਂ ਨੇ ਕਿਹਾ ਕਿ ਖਪਤਕਾਰਾਂ ਨੂੰ ਸੀਜ਼ਨ ਵਿੱਚ ਬਿਨਾਂ ਰੁਕਾਵਟ ਬਿਜਲੀ ਸਪਲਾਈ ਕਰਨ ਲਈ ਪੀਐੱਸਪੀਸੀਐੱਲ ਦੇ ਅਧਿਕਾਰੀ ਤੇ ਕਰਮਚਾਰੀ ਮਿਹਨਤ ਕਰ ਰਹੇ ਹਨ। ਇਹ ਵੀ ਪੜ੍ਹੋ : ਪ੍ਰਤਾਪ ਬਾਜਵਾ ਨੇ ਨਵਜੋਤ ਸਿੱਧੂ ਨਾਲ ਜੇਲ੍ਹ 'ਚ ਕੀਤੀ ਮੁਲਾਕਾਤ


Top News view more...

Latest News view more...

PTC NETWORK