ਚੰਡੀਗੜ੍ਹ ਦੇ ਮੁਲਾਜ਼ਮਾਂ ਨੂੰ ਕੇਂਦਰ ਸਰਵਿਸ ਰੂਲਜ਼ ਤਹਿਤ ਲਿਆਉਣ ਦਾ ਵਿਰੋਧ ਗਲਤ : ਡਾ. ਸੁਭਾਸ਼ ਸ਼ਰਮਾ
ਚੰਡੀਗੜ੍ਹ : ਚੰਡੀਗੜ੍ਹ ਉਤੇ ਪੰਜਾਬ ਦਾ ਅਧਿਕਾਰ ਉਸ ਤਰ੍ਹਾਂ ਹੀ ਕਾਇਮ ਹੈ ਜਿਸ ਤਰ੍ਹਾਂ ਕਿ ਪਹਿਲਾਂ ਸੀ। ਭਾਜਪਾ ਦੇ ਜਨਰਲ ਸਕੱਤਰ ਡਾਕਟਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਚੰਡੀਗੜ੍ਹ ਦੇ ਮੁਲਾਜ਼ਮਾਂ ਉਤੇ ਸੈਂਟਰ ਸਰਵਿਸ ਰੂਲਜ਼ ਲਾਗੂ ਕਰਨ ਦੇ ਫ਼ੈਸਲੇ ਨਾਲ ਇਸ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਕੇਂਦਰ ਦੇ ਸਰਵਿਸ ਰੂਲਜ਼ ਤਹਿਤ ਚੰਡੀਗੜ੍ਹ ਦੇ ਮੁਲਾਜ਼ਮਾਂ ਨੂੰ ਲਿਆਉਣਾ ਨਾਲ ਉਨ੍ਹਾਂ ਦਾ ਵੱਡਾ ਲਾਭ ਹੋਵੇਗਾ। ਇਹ ਫ਼ੈਸਲਾ ਮੁਲਾਜ਼ਮਾਂ ਦੀ ਮੰਗ ਤੋਂ ਬਾਅਦ ਹੀ ਕੇਂਦਰ ਸਰਕਾਰ ਵੱਲੋਂ ਲਿਆ ਗਿਆ ਹੈ। ਇਸ ਤੋਂ ਪਹਿਲਾਂ ਵੀ 1966 ਤੋਂ ਲੈ ਕੇ 1991 ਤੱਕ ਚੰਡੀਗੜ੍ਹ ਵਿੱਚ ਕੇਂਦਰ ਦੇ ਸਰਵਿਸ ਰੂਲਜ਼ ਹੀ ਲਾਗੂ ਸਨ ਪਰ ਮੁਲਾਜ਼ਮਾਂ ਨੇ ਦੁਬਾਰਾ ਤੋਂ ਕੇਂਦਰ ਦੇ ਸਰਵਿਸ ਰੂਲਜ਼ ਦੀ ਮੰਗ ਕੀਤੀ। ਉਨ੍ਹਾਂ ਨੂੰ ਪੰਜਾਬ ਸਰਵਿਸ ਰੂਲਜ਼ ਤਹਿਤ ਲਾਭ ਨਹੀਂ ਮਿਲ ਰਹੇ ਸਨ। ਇਸ ਫ਼ੈਸਲੇ ਨਾਲ ਮੁਲਾਜ਼ਮਾਂ ਦੀ ਸੇਵਾਮੁਕਤੀ ਦੀ ਉਮਰ ਵਧੇਗੀ, ਉਨ੍ਹਾਂ ਦੀਆਂ ਸਹੂਲਤਾਂ ਵਧਣਗੀਆਂ। ਇਸ ਲਈ ਇਹ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਆਮ ਆਦਮੀ ਪਾਰਟੀ ਸਰਕਾਰ ਵੀ ਪੰਜਾਬ ਵਿੱਚ ਮੁਲਾਜ਼ਮਾਂ ਨੂੰ ਕੇਂਦਰ ਦੇ ਸਰਵਿਸ ਰੂਲਜ਼ ਦੇ ਬਰਾਬਰ ਲਾਭ ਦੇਵੇ। ਇਸ ਤੋਂ ਪਹਿਲਾਂ ਵੀ 25 ਸਾਲ ਤੱਕ ਚੰਡੀਗੜ੍ਹ ਵਿੱਚ ਕੇਂਦਰ ਦੇ ਸਰਵਿਸ ਰੂਲਜ਼ ਲਾਗੂ ਸਨ ਤਾਂ ਕੀ ਚੰਡੀਗੜ੍ਹ ਪੰਜਾਬ ਤੋਂ ਖੋਹ ਲਿਆ ਗਿਆ ਸੀ। ਪੰਜਾਬ ਭਾਜਪਾ ਦਾ ਬਿਲਕੁਲ ਕਲੀਅਰ ਸਟੈਂਡ ਹੈ ਕਿ ਚੰਡੀਗੜ੍ਹ ਉਤੇ ਪੂਰਾ ਅਧਿਕਾਰ ਪੰਜਾਬ ਦਾ ਹੈ ਅਤੇ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ। ਭਗਵੰਤ ਸਿੰਘ ਮਾਨ ਦੀ ਪਾਰਟੀ ਨੇ ਵੱਡੇ-ਵੱਡੇ ਵਾਅਦੇ ਕੀਤੇ ਹਨ ਪਰ ਇਹ ਵਾਅਦੇ ਕਦੋਂ ਲਾਗੂ ਹੋਣਗੇ, ਬਹੁਤ ਜਲਦੀ ਲੋਕ ਉਨ੍ਹਾਂ ਤੋਂ ਸਵਾਲ ਪੁੱਛਣਗੇ। ਕੀ 1 ਅਪ੍ਰੈਲ ਤੋਂ 1000 ਮਹਿਲਾਵਾਂ ਨੂੰ ਮਿਲਣਗੇ। 300 ਯੂਨਿਟ ਬਿਜਲੀ ਮੁਫ਼ਤ ਲੋਕਾਂ ਨੂੰ ਮਿਲੇਗੀ। ਇਹ ਸਵਾਲ ਜਲਦ ਹੀ ਪੁੱਛੇ ਜਾਣਗੇ। ਇਸ ਲਈ ਭਗਵੰਤ ਮਾਨ ਸਰਕਾਰ ਧਿਆਨ ਭਟਕਾਉਣ ਲਈ ਅਤੇ ਹੋਰ ਮੁੱਦੇ ਚੁੱਕ ਰਹੀ ਹੈ। ਇਹ ਵੀ ਪੜ੍ਹੋ : ਟੈਂਕੀ 'ਤੇ ਚੜ੍ਹੇ ਬੇਰੁਜ਼ਗਾਰ, ਕਿਹਾ- ਸੀਐਮ ਪਹਿਲਾਂ ਘਰ ਆਉਂਦੇ ਸੀ, ਹੁਣ ਮਿਲਦੇ ਵੀ ਨਹੀਂ