ਐਮਪੀ ਮਿੱਤਲ ਦੀ ਐਲ.ਪੀ.ਯੂ ਵੱਲੋਂ ਜ਼ਮੀਨ ਹੜੱਪਣ ਨੂੰ ਲੈ ਕੇ ਵਿਰੋਧੀ ਧਿਰ ਨੇ 'ਆਪ' ਸਰਕਾਰ ਨੂੰ ਘੇਰਿਆ
ਚੰਡੀਗੜ੍ਹ, 01 ਅਗਸਤ: ਫਗਵਾੜਾ ਵਿੱਚ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਦੀ ਮਲਕੀਅਤ ਵਾਲੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) ਪੰਚਾਇਤੀ ਜ਼ਮੀਨ ਨੂੰ ਕਥਿਤ ਤੌਰ ’ਤੇ ਹੜੱਪਣ ਦੇ ਮਾਮਲੇ ਵਿੱਚ ਸ਼ੱਕ ਦੇ ਘੇਰੇ ਵਿੱਚ ਹੈ। ਯੂਨੀਵਰਸਿਟੀ 'ਆਪ' ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੀ ਮਲਕੀਅਤ ਹੈ। ਹਾਲਾਂਕਿ ਮਸ਼ਹੂਰ ਅਖਬਾਰ 'ਦਿ ਟ੍ਰਿਬਿਊਨ' ਨੇ ਰਿਪੋਰਟ ਦਿੱਤੀ ਹੈ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਜ਼ਮੀਨ ਖਾਲੀ ਕਰਵਾਉਣ 'ਚ 'ਧੀਮੇ' ਚੱਲ ਰਹੇ ਹਨ। ਦਿ ਟ੍ਰਿਬਿਊਨ ਦੀ ਰਿਪੋਰਟ ਤੋਂ ਬਾਅਦ ਵਿਰੋਧੀ ਧਿਰ ਨੇ ਸੋਮਵਾਰ ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੁਆਰਾ ਕਥਿਤ ਪੰਚਾਇਤੀ ਜ਼ਮੀਨ ਹੜੱਪਣ ਨੂੰ ਲੈ ਕੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਨੂੰ ਘੇਰਿਆ। ਇੱਕ ਟਵੀਟ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਮਾਨ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੂੰ ਸਵਾਲ ਕੀਤੇ ਹਨ। ਉਨ੍ਹਾਂ ਲਿਖਿਆ, "ਭਗਵੰਤ ਮਾਨ ਸਾਹਬ ਇਸ 'ਤੇ ਕਿਰਪਾ ਕਰਕੇ ਇੱਕ ਨਜ਼ਰ ਮਾਰੋ, ਕੀ ਤੁਹਾਡੀ ਕਬਜੇ ਵਿਰੋਧੀ ਮੁਹਿੰਮ ਸਿਰਫ ਆਮ ਲੋਕਾਂ ਲਈ ਹੈ ਜਾਂ ਤੁਹਾਡੇ ਸਿਆਸੀ ਵਿਰੋਧੀਆਂ ਲਈ? ਉਮੀਦ ਹੈ ਕਿ ਮੰਤਰੀ ਧਾਲੀਵਾਲ ਸਾਹਬ ਇੱਥੇ ਵੀ ਇਹੀ ਮਾਪਦੰਡ ਲਾਗੂ ਕਰਨਗੇ।"
ਉਨ੍ਹਾਂ ਤੋਂ ਪਹਿਲਾਂ ਭੁਲੱਥ ਤੋਂ ਵਿਧਾਇਕ ਅਤੇ ਕਾਂਗਰਸ ਕਿਸਾਨ ਵਿੰਗ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਵੀ ਸੂਬਾ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ। ਖਹਿਰਾ ਨੇ ਆਪਣੇ ਟਵੀਟ ਵਿੱਚ ਲਿਖਿਆ, “ਮੈਂ ਭਗਵੰਤ ਮਾਨ ਨੂੰ ਚੁਣੌਤੀ ਦਿੰਦਾ ਹਾਂ ਕਿ ਉਨ੍ਹਾਂ ਦੇ ਮੰਤਰੀ ਕੁਲਦੀਪ ਧਾਲੀਵਾਲ ਫਗਵਾੜਾ ਦੇ ਹਰਦਾਸਪੁਰਾ ਦੀ ਪੰਚਾਇਤੀ ਜ਼ਮੀਨ 'ਤੇ ਐਲਪੀਯੂ ਦੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣਗੇ। ਆਓ ਦੇਖਦੇ ਹਾਂ ਅਰਵਿੰਦ ਕੇਜਰੀਵਾਲ ਆਪਣੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ, ਜੋ ਲਵਲੀ ਯੂਨੀਵਰਸਿਟੀ ਦੇ ਮਾਲਕ ਹਨ, ਵਿਰੁੱਧ ਕੀ ਕਾਰਵਾਈ ਕਰਦੇ ਹਨ ਜਾਂ ਉਹ ਮੂਕ ਦਰਸ਼ਕ ਬਣੇ ਰਹਿਣਗੇ?"Have a look at it, please. @BhagwantMann Sahab, is your anti-encroachment drive only meant for ordinary people or your political opponents? Hope minister Dhaliwal Sahab applies the same yardstick here as well. "Caeser's wife must be above suspicion" pic.twitter.com/JYLqYW3GVi — Amarinder Singh Raja Warring (@RajaBrar_INC) August 1, 2022
ਟ੍ਰਿਬਿਊਨ ਨੇ ਅੱਗੇ ਦੱਸਿਆ ਕਿ ਐਲਪੀਯੂ ਦੇ ਉਪ-ਪ੍ਰਧਾਨ ਅਮਨ ਮਿੱਤਲ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਨ੍ਹਾਂ ਦੇ ਕਬਜ਼ੇ ਵਿੱਚ ਕੋਈ ਪੰਚਾਇਤੀ ਜ਼ਮੀਨ ਹੈ। ਮਿੱਤਲ ਨੇ ਅਖ਼ਬਾਰ ਨੂੰ ਦੱਸਿਆ ਕਿ ਪੰਚਾਇਤੀ ਜ਼ਮੀਨ ਹਰਦਾਸਪੁਰ ਦੇ ਨੇੜਲੇ ਗੁਰਦੁਆਰੇ ਦੇ ਕਬਜ਼ੇ ਵਿੱਚ ਹੈ। ਇਹ ਕਲੈਰੀਕਲ ਗਲਤੀ ਸੀ ਕਿ ਮੁੱਖ ਦਫਤਰ ਨੇ ਐਲਪੀਯੂ ਦੇ ਨਾਮ ਦਾ ਜ਼ਿਕਰ ਕਰਦੇ ਹੋਏ ਸਥਾਨਕ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ। ਅਸੀਂ ਕਪੂਰਥਲਾ ਜ਼ਿਲ੍ਹਾ ਅਧਿਕਾਰੀਆਂ ਕੋਲ ਵੀ ਇਹ ਮਾਮਲਾ ਉਠਾਇਆ ਹੈ। -PTC NewsI dare @BhagwantMann & his Minister Kuldip Dhaliwal to dispossess LPU from illegal possession of Panchayat land of Hardaspura in Phagwara.Lets see what action @ArvindKejriwal takes against his Rajya Sabha Mp Ashok Mittal who owns Lovely Univ or will he remain a mute spectator? pic.twitter.com/9SZl1zJyZy
— Sukhpal Singh Khaira (@SukhpalKhaira) August 1, 2022