ਆਪਰੇਸ਼ਨ ਗੰਗਾ: ਯੂਕਰੇਨ ਤੋਂ ਕੱਢੇ ਗਏ ਵਿਦਿਆਰਥੀਆਂ ਨੂੰ ਲੈ ਕੇ 4 ਮਾਰਚ ਨੂੰ ਭਾਰਤ ਪੁੱਜਣਗੀਆਂ 9 ਉਡਾਣਾਂ
ਨਵੀਂ ਦਿੱਲੀ: ਨਿਕਾਸੀ ਯਤਨਾਂ ਨੂੰ ਹੋਰ ਤੇਜ਼ ਕਰਨ ਲਈ 'ਆਪ੍ਰੇਸ਼ਨ ਗੰਗਾ' ਤਹਿਤ ਫਸੇ ਭਾਰਤੀਆਂ ਨੂੰ ਲੈ ਕੇ ਯੂਕਰੇਨ ਦੇ ਗੁਆਂਢੀ ਦੇਸ਼ਾਂ ਤੋਂ 4 ਮਾਰਚ ਨੂੰ ਨੌਂ ਉਡਾਣਾਂ ਸ਼ੁਰੂ ਹੋਣਗੀਆਂ, ਸਰਕਾਰੀ ਸੂਤਰਾਂ ਨੇ ਏਜੇਂਸੀ ਨੂੰ ਇਹ ਜਾਣਕਾਰੀ ਦਿੱਤੀ ਹੈ।
ਅੱਜ ਤੱਕ ਕੁੱਲ 16 ਉਡਾਣਾਂ ਯੂਕਰੇਨ ਤੋਂ ਫਸੇ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆ ਚੁੱਕੀਆਂ ਹਨ। ਸੂਤਰਾਂ ਨੇ ਏਐਨਆਈ ਨੂੰ ਦੱਸਿਆ ਕਿ ਸਰਕਾਰ ਨੇ ਯੂਕਰੇਨ ਵਿੱਚ ਫਸੇ ਭਾਰਤੀਆਂ ਲਈ ਨਿਕਾਸੀ ਯੋਜਨਾ ਵਿੱਚ ਤੇਜ਼ੀ ਲਿਆ ਦਿੱਤੀ ਹੈ। ਵੱਧ ਤੋਂ ਵੱਧ ਭਾਰਤੀਆਂ ਨੂੰ ਲਿਆਉਣ ਲਈ ਕੁੱਲ ਉਡਾਣਾਂ ਦੀ ਫੈਰੀ ਵਧਾ ਦਿੱਤੀ ਗਈ ਹੈ। 4 ਮਾਰਚ ਤੱਕ ਫਸੇ ਭਾਰਤੀਆਂ ਨੂੰ ਕੱਢਣ ਲਈ ਕੁੱਲ 36 ਉਡਾਣਾਂ ਤੈਅ ਕੀਤੀਆਂ ਗਈਆਂ ਹਨ। ਇਹ ਉਡਾਣਾਂ ਏਅਰ ਇੰਡੀਆ, ਏਅਰ ਇੰਡੀਆ ਐਕਸਪ੍ਰੈਸ, ਇੰਡੀਗੋ ਅਤੇ ਸਪਾਈਸ ਜੈੱਟ ਦੇ ਫਲੀਟ ਨਾਲ ਸਬੰਧਤ ਹਨ।
ਇਹ ਵੀ ਪੜ੍ਹੋ: Russia Ukraine war: ਵਿਸ਼ਵ ਬੈਂਕ ਯੂਕਰੇਨ ਲਈ 3 ਬਿਲੀਅਨ ਡਾਲਰ ਦਾ ਸਹਾਇਤਾ ਪੈਕੇਜ ਕਰੇਗਾ ਪ੍ਰਦਾਨ
ਸੂਤਰਾਂ ਨੇ ਏਐਨਆਈ ਨੂੰ ਇਹ ਵੀ ਦੱਸਿਆ ਕਿ ਰੋਮਾਨੀਆ ਦੀ ਰਾਜਧਾਨੀ ਬੁਖਾਰੇਸਟ ਤੋਂ 4 ਮਾਰਚ ਨੂੰ ਪਹਿਲੀ ਉਡਾਣ ਇੰਡੀਗੋ ਦੀ ਹੈ ਜਿਸਦੀ 4 ਮਾਰਚ ਨੂੰ ਸਵੇਰੇ 2:30 ਵਜੇ ਦਿੱਲੀ ਹਵਾਈ ਅੱਡੇ 'ਤੇ ਲੈਂਡਿੰਗ ਤੈਅ ਕੀਤੀ ਗਈ ਹੈ। ਇੰਡੀਗੋ ਕੋਲ 216 ਯਾਤਰੀਆਂ ਨੂੰ ਲਿਜਾਣ ਦੀ ਸਮਰੱਥਾ ਹੈ। 6 ਜਹਾਜ਼ ਇੰਡੀਗੋ ਦੇ ਹਨ ਅਤੇ ਬਾਕੀ ਏਅਰ ਇੰਡੀਆ, ਏਅਰ ਇੰਡੀਆ ਐਕਸਪ੍ਰੈਸ ਅਤੇ ਸਪਾਈਸ ਜੈੱਟ ਦੀਆਂ ਹਨ।
ਸੂਤਰਾਂ ਨੇ ਇਹ ਵੀ ਦੱਸਿਆ ਕਿ ਬੁਡਾਪੇਸਟ, ਬੁਖਾਰੇਸਟ ਅਤੇ ਰਜ਼ੇਜ਼ੋ ਤੋਂ ਉਡਾਣ ਭਰਨ ਵਾਲੀਆਂ ਇਨ੍ਹਾਂ 9 ਉਡਾਣਾਂ ਰਾਹੀਂ ਲਗਭਗ 1800 ਭਾਰਤੀਆਂ ਨੂੰ ਯੂਕਰੇਨ ਤੋਂ ਬਾਹਰ ਕੱਢਿਆ ਜਾਵੇਗਾ। ਏਅਰ ਇੰਡੀਆ ਦੀ ਉਡਾਣ 4 ਮਾਰਚ ਨੂੰ ਬੁਖਾਰੇਸਟ ਤੋਂ ਸ਼ਾਮ 5:30 ਵਜੇ ਉਡਾਣ ਭਰ ਰਹੀ ਹੈ ਅਤੇ 4 ਮਾਰਚ ਨੂੰ ਸਵੇਰੇ 6 ਵਜੇ ਵਾਇਆ ਕੁਵੈਤ ਮੁੰਬਈ ਵਿਖੇ ਲੈਂਡਿੰਗ ਹੋਵੇਗੀ। ਬਾਕੀ ਸਾਰੀਆਂ ਉਡਾਣਾਂ ਦਿੱਲੀ ਹਵਾਈ ਅੱਡੇ 'ਤੇ ਪਹੁੰਚਣਗੀਆਂ।
ਪ੍ਰਧਾਨ ਮੰਤਰੀ ਦੁਆਰਾ ਯੂਕਰੇਨ-ਰੂਸ ਸੰਕਟ 'ਤੇ ਤੀਜੀ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਭਾਰਤੀ ਹਵਾਈ ਸੈਨਾ (IAF) ਨੂੰ ਵੀ ਨਿਕਾਸੀ ਅਭਿਆਸ ਵਿੱਚ ਸ਼ਾਮਿਲ ਕੀਤਾ ਗਿਆ ਹੈ। ਭਾਰਤੀ ਹਵਾਈ ਸੈਨਾ ਦੇ ਦੋ ਜਹਾਜ਼ ਅੱਜ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਹਿੰਡਨ ਏਅਰਬੇਸ ਤੋਂ ਰੋਮਾਨੀਆ ਅਤੇ ਹੰਗਰੀ ਲਈ ਰਵਾਨਾ ਹੋਏ ਹਨ। ਭਾਰਤੀ ਹਵਾਈ ਸੈਨਾ ਦੇ ਜਹਾਜ਼ ਟੈਂਟ, ਕੰਬਲ ਅਤੇ ਹੋਰ ਮਨੁੱਖੀ ਸਹਾਇਤਾ ਲੈ ਕੇ ਜਾ ਰਹੇ ਹਨ।
ਇਹ ਵੀ ਪੜ੍ਹੋ: Russia Ukraine war: ਜੋ ਬਾਇਡਨ ਦੀ ਚੇਤਾਵਨੀ- ਜੇਕਰ ਪੁਤਿਨ ਨੇ ਚੁੱਕਿਆ ਗਲਤ ਕਦਮ, ਰੂਸ ਨੂੰ ਚੁਕਾਉਣੀ ਪਵੇਗੀ ਕੀਮਤ
ਯੂਕਰੇਨ ਤੋਂ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਭਾਰਤੀ ਹਵਾਈ ਸੈਨਾ ਦੇ ਤਿੰਨ ਹੋਰ ਜਹਾਜ਼ ਅੱਜ ਪੋਲੈਂਡ, ਹੰਗਰੀ ਅਤੇ ਰੋਮਾਨੀਆ ਲਈ ਉਡਾਣ ਭਰਨ ਵਾਲੇ ਹਨ। ਇੱਕ ਸੀ-17 ਗਲੋਬਮਾਸਟਰ ਨੇ 'ਆਪ੍ਰੇਸ਼ਨ ਗੰਗਾ' ਦੇ ਤਹਿਤ ਰੋਮਾਨੀਆ ਲਈ ਅੱਜ ਸਵੇਰੇ 4 ਵਜੇ ਉਡਾਣ ਭਰੀ ਸੀ।
ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਅੱਜ ਇੱਕ ਟਵੀਟ ਵਿੱਚ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ 6 ਉਡਾਣਾਂ ਭਾਰਤ ਲਈ ਰਵਾਨਾ ਹੋਈਆਂ ਹਨ, ਜਿਨ੍ਹਾਂ ਵਿੱਚ ਪੋਲੈਂਡ ਤੋਂ ਪਹਿਲੀ ਉਡਾਣ ਵੀ ਸ਼ਾਮਲ ਹੈ, ਜਿਸ ਵਿੱਚ ਯੂਕਰੇਨ ਤੋਂ ਫਸੇ 1377 ਹੋਰ ਭਾਰਤੀ ਨਾਗਰਿਕ ਸ਼ਾਮਲ ਹਨ।
- ਏਐਨਆਈ ਦੇ ਸਹਿਯੋਗ ਨਾਲ
-PTC News