Wed, Nov 13, 2024
Whatsapp

ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਖੋਲ੍ਹੇ, ਹਰ ਰੋਜ਼ 5 ਹਜ਼ਾਰ ਸ਼ਰਧਾਲੂ ਕਰਨਗੇ ਦਰਸ਼ਨ

Reported by:  PTC News Desk  Edited by:  Ravinder Singh -- May 22nd 2022 11:28 AM -- Updated: May 22nd 2022 11:29 AM
ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਖੋਲ੍ਹੇ, ਹਰ ਰੋਜ਼ 5 ਹਜ਼ਾਰ ਸ਼ਰਧਾਲੂ ਕਰਨਗੇ ਦਰਸ਼ਨ

ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਖੋਲ੍ਹੇ, ਹਰ ਰੋਜ਼ 5 ਹਜ਼ਾਰ ਸ਼ਰਧਾਲੂ ਕਰਨਗੇ ਦਰਸ਼ਨ

ਚਮੋਲੀ : ਸਿੱਖ ਭਾਈਚਾਰੇ ਦੇ ਵਿਸ਼ਵ ਪ੍ਰਸਿੱਧ ਧਾਰਮਿਕ ਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਅੱਜ ਸਵੇਰੇ 09.30 ਵਜੇ ਪੂਰੀਆਂ ਰਸਮਾਂ ਨਾਲ ਖੋਲ੍ਹ ਦਿੱਤੇ ਗਏ ਹਨ। ਅੱਜ ਤੋਂ ਇਸ ਯਾਤਰਾ ਦੀ ਸ਼ੁਰੂਆਤ ਹੋ ਚੁੱਕੀ ਹੈ। ਪ੍ਰਸ਼ਾਸਨ ਵੱਲੋਂ ਇਸ ਯਾਤਰਾ ਨੂੰ ਲੈ ਕੇ ਤਿਆਰੀਆਂ ਮੁਕੰਮਲ ਕਰ ਗਈਆਂ ਹਨ। ਇਸ ਤੋਂ ਪਹਿਲਾਂ ਲੋਕਪਾਲ ਲਕਸ਼ਮਣ ਮੰਦਰ ਦੇ ਦਰਵਾਜ਼ੇ ਸਵੇਰੇ 9 ਵਜੇ ਖੋਲ੍ਹੇ ਗਏ। ਵੱਡੀ ਗਿਣਤੀ ਵਿੱਚ ਸੰਗਤ ਪੁੱਜ ਚੁੱਕੀ ਹੈ। ਕੁਝ ਦਿਨ ਪਹਿਲਾਂ ਰਸਤੇ ਵਿੱਚ ਪਈ ਬਰਫ ਨੂੰ ਹਟਾਇਆ ਗਿਆ ਤੇ ਮੁਲਾਜ਼ਮਾਂ ਨੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਹੇਮਕੁੰਟ ਸਾਹਿਬ ਦੇ ਕਪਾਟ ਖੋਲ੍ਹਣ ਦੀ ਪ੍ਰਕਿਰਿਆ ਸਵੇਰੇ ਸਾਢੇ 9 ਵਜੇ ਸ਼ੁਰੂ ਹੋਈ। ਦਰਬਾਰ ਸਾਹਿਬ ਵਿਚ ਸਵੇਰੇ 9:30 ਵਜੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਕਪਾਟ ਖੁੱਲ੍ਹਣ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ। ਉਪਰੰਤ ਸਵੇਰੇ 10 ਵਜੇ ਸੁਖਮਨੀ ਦਾ ਪਾਠ ਕੀਤਾ ਗਿਆ। 11:15 ਸ਼ਬਦ ਕੀਰਤਨ ਅਤੇ ਦੁਪਹਿਰ 12:30 ਵਜੇ ਇਸ ਸਾਲ ਦੀ ਪਹਿਲੀ ਅਰਦਾਸ ਹੇਮਕੁੰਟ ਸਾਹਿਬ ਵਿਖੇ ਹੋਵੇਗੀ। ਇਸ ਮੌਕੇ ਮੁੱਖ ਟਰੱਸਟੀ ਜਨਕ ਸਿੰਘ, ਗੋਵਿੰਦਘਾਟ ਗੁਰਦੁਆਰੇ ਦੇ ਸੀਨੀਅਰ ਮੈਨੇਜਰ ਸਰਦਾਰ ਸੇਵਾ ਸਿੰਘ, ਸ਼੍ਰੀ ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਦੇ ਮੀਤ ਪ੍ਰਧਾਨ ਕਿਸ਼ੋਰ ਪੰਵਾਰ ਆਦਿ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਕਾਰਨ ਪਿਛਲੇ ਦੋ ਸਾਲਾਂ ਵਿਚਕਾਰ ਇਹ ਯਾਤਰਾ ਕਾਫੀ ਪ੍ਰਭਾਵਿਤ ਹੋਈ ਸੀ। ਦੋ ਸਾਲਾਂ ਬਾਅਦ ਸ਼ਾਨਦਾਰ ਰੂਪ ਵਿੱਚ ਸ਼ੁਰੂ ਹੋ ਰਹੀ ਹੇਮਕੁੰਟ ਸਾਹਿਬ ਦੀ ਯਾਤਰਾ ਨੂੰ ਲੈ ਕੇ ਭੂੰਦੜ ਘਾਟੀ ਵਿੱਚ ਰੌਣਕ ਦਾ ਮਾਹੌਲ ਹੈ। ਘਾਟੀ ਦੇ ਪਿੰਡ ਵਾਸੀ ਗੋਬਿੰਦਘਾਟ ਤੋਂ ਲੈ ਕੇ ਹੇਮਕੁੰਟ ਸਾਹਿਬ ਦੇ ਬੇਸ ਕੈਂਪ ਘੰਗੜੀਆ ਤੱਕ ਹੋਟਲ-ਢਾਬਾ, ਘੋੜਾ-ਖੱਚਰ ਅਤੇ ਡੰਡੀ-ਕੰਡੀ ਸਮੇਤ ਹੋਰ ਵਪਾਰਕ ਗਤੀਵਿਧੀਆਂ ਚਲਾਉਂਦੇ ਹਨ। ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਖੋਲ੍ਹੇ, ਹਰ ਰੋਜ਼ 5 ਹਜ਼ਾਰ ਸ਼ਰਧਾਲੂ ਕਰਨਗੇ ਦਰਸ਼ਨਇਸ ਜੱਥੇ ਵਿੱਚ ਸ਼ਾਮਲ ਹੋਣ ਲਈ ਚਾਰ ਹਜ਼ਾਰ ਤੋਂ ਵੱਧ ਸ਼ਰਧਾਲੂ ਗੋਬਿੰਦਘਾਟ ਅਤੇ ਜੋਸ਼ੀਮੱਠ ਗੁਰਦੁਆਰਾ ਸਾਹਿਬ ਪੁੱਜੇ ਸਨ। ਇਨ੍ਹਾਂ ਵਿੱਚ ਸਰਦਾਰ ਜਨਕ ਸਿੰਘ ਅਤੇ ਗੁਰਵਿੰਦਰ ਸਿੰਘ ਦਾ ਜੱਥਾ ਸ਼ਾਮਲ ਹੈ। ਇਹ ਦੋਵੇਂ ਧੜੇ ਪਿਛਲੇ 20 ਸਾਲਾਂ ਤੋਂ ਇਸ ਧਾਮ 'ਚ ਉਦਘਾਟਨ ਤੇ ਬੰਦ ਦੇ ਮੌਕੇ 'ਤੇ ਮੌਜੂਦ ਰਹਿੰਦੇ ਹਨ। ਇਸ ਵਾਰ ਵੀ ਇਨ੍ਹਾਂ ਦੋਵਾਂ ਜੱਥਿਆਂ ਨੇ ਆਪਣੀ ਰਵਾਇਤ ਕਾਇਮ ਰੱਖੀ ਹੈ। ਸਰਕਾਰ ਅਤੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਨੇ ਇਸ ਪਵਿੱਤਰ ਅਸਥਾਨ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਮਿੱਥ ਦਿੱਤੀ ਹੈ। ਟਰੱਸਟ ਦੇ ਵਾਈਸ ਚੇਅਰਮੈਨ ਨਰਿੰਦਰ ਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਇਸ ਸਾਲ ਹਰ ਰੋਜ਼ 5000 ਸ਼ਰਧਾਲੂ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਆਉਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਯਾਤਰਾ 'ਤੇ ਆਉਣ ਵਾਲੇ ਸਾਰੇ ਯਾਤਰੀ ਹੁਣ ਆਨਲਾਈਨ ਤੇ ਆਫਲਾਈਨ ਦੋਵੇਂ ਤਰ੍ਹਾਂ ਨਾਲ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ ਤੇ ਇਹ ਸਾਰਿਆਂ ਲਈ ਲਾਜ਼ਮੀ ਵੀ ਹੋਵੇਗਾ ਤੇ ਕੋਰੋਨਾ ਨਿਯਮਾਂ ਦੀ ਪਾਲਣਾ ਲਈ ਵੀ ਅਪੀਲ ਕੀਤੀ ਗਈ ਹੈ। ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਖੋਲ੍ਹੇ, ਹਰ ਰੋਜ਼ 5 ਹਜ਼ਾਰ ਸ਼ਰਧਾਲੂ ਕਰਨਗੇ ਦਰਸ਼ਨਯਾਤਰਾ ਕਰਨ ਦੇ ਇਛੁੱਕ ਉੱਤਰਾਖੰਡ ਟੂਰਿਜ਼ਮ ਦੀ ਵੈੱਬਸਾਈਟ 'ਤੇ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ। ਸ਼ਰਧਾਲੂਆਂ ਨੂੰ ਸੈਰ-ਸਪਾਟਾ ਵਿਭਾਗ ਦੀ ਵੈੱਬਸਾਈਟ registrationandtouristcare.uk.gov.in ਰਾਹੀਂ ਰਜਿਸਟਰ ਕਰਨਾ ਹੋਵੇਗਾ। ਅੱਜ ਹੇਮਕੁੰਟ ਸਾਹਿਬ ਦੇ ਕਪਾਟ ਖੁੱਲ੍ਹ ਗਏ ਹਨ। ਕਪਾਟ ਖੁੱਲ੍ਹਣ ਤੋਂ ਪਹਿਲਾਂ ਹੇਮਕੁੰਟ ਸਾਹਿਬ ਦੇ ਰਸਤੇ ਨੂੰ ਪਹਿਲੀ ਵਾਰ ਸਟਰੀਟ ਲਾਈਟਾਂ ਨਾਲ ਰੌਸ਼ਨ ਕੀਤਾ ਗਿਆ ਹੈ। ਯਾਤਰੀਆਂ ਦੀ ਸਹੂਲਤ ਲਈ ਪਹਿਲੀ ਵਾਰ ਹੇਮਕੁੰਟ ਸਾਹਿਬ ਪੈਦਲ ਮਾਰਗ ਉਤੇ ਸਟਰੀਟ ਲਾਈਟਾਂ ਲਗਾਈਆਂ ਗਈਆਂ ਹਨ ਤਾਂ ਜੋ ਰਾਤ ਦੇ ਹਨੇਰੇ ਵਿੱਚ ਪੈਦਲ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਨੂੰ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਹੇਮਕੁੰਟ ਸਾਹਿਬ ਦੇ ਪੈਦਲ ਮਾਰਗ 'ਤੇ ਲਗਭਗ 2 ਕਿਲੋਮੀਟਰ ਤੱਕ ਸਟਰੀਟ ਲਾਈਟਾਂ ਲਗਾਈਆਂ ਗਈਆਂ ਹਨ, ਜੋ ਘਾਂਗਰੀਆ ਤੋਂ 1 ਕਿਲੋਮੀਟਰ ਉੱਪਰ ਅਤੇ ਘਾਂਗਰੀਆ ਤੋਂ 1 ਕਿਲੋਮੀਟਰ ਹੇਠਾਂ ਸੜਕਾਂ ਨੂੰ ਰੌਸ਼ਨ ਕਰਨਗੀਆਂ। ਬਿਜਲੀ ਨਿਗਮ ਅਤੇ ਬਿਜਲੀ ਵਿਭਾਗ ਨੇ ਸਮੇਂ ਸਿਰ ਕੰਮ ਮੁਕੰਮਲ ਕਰ ਲਿਆ ਹੈ। ਇਹ ਵੀ ਪੜ੍ਹੋ : ਵੱਡੀ ਕਾਰਵਾਈ : 55 ਪ੍ਰਾਈਵੇਟ ਸਕੂਲਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ


Top News view more...

Latest News view more...

PTC NETWORK