ਭਗਵੰਤ ਮਾਨ ਨੂੰ ਸ਼ਰੇਆਮ ਧਮਕੀ, ਮੇਰੇ ਘਰ ਚਿੱਟਾ ਲੈਣ ਵਾਲੇ ਆਉਣਗੇ...ਜਿਸ ਵਿੱਚ ਦਮ ਹੋਵੇ, ਰੋਕ ਕੇ ਦਿਖਾਵੇ
ਮੋਗਾ : ਇਕ ਆਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਸੀ। ਜਿਸ ਵਿੱਚ ਇਕ ਮਹਿਲਾ ਫੋਨ ਉੱਤੇ ਧਮਕੀ ਦੇ ਰਹੀ ਸੀ।
ਮਹਿਲਾ ਫੋਨ ਉੱਤੇ ਇਹ ਕਹਿੰਦੀ ਹੈ ਕਿ 'ਮੇਰੇ ਘਰ ਚਿੱਟਾ ਲੈਣ ਵਾਲੇ ਆਉਣਗੇ, ਗਾਂਜਾ ਪੀਣ ਵਾਲੇ ਵੀ ਆਉਣਗੇ, ਜਿਸ ਵਿਚ ਦਮ ਹੋਵੇ, ਰੋਕ ਕੇ ਦਿਖਾਵੇ, ਮੈਨੂੰ ਭਗਵੰਤ ਮਾਨ ਦਾ ਵੀ ਕੋਈ ਡਰ ਨਾ ਅੱਜ ਹੈ, ਨਾ ਕੱਲ੍ਹ ਹੈ।' ਚਿੱਟਾ ਵੇਚਣ ਤੋਂ ਰੋਕਣ ਵਾਲਿਆਂ ਨੂੰ ਫੋਨ 'ਤੇ ਧਮਕੀ ਦੇਣ ਵਾਲੀ ਔਰਤ ਦਾ ਇਹ ਆਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਕਾਰਵਾਈ ਕਰਦੇ ਹੋਏ ਉਸ ਮਹਿਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਗ੍ਰਿਫ਼ਤਾਰ ਕੀਤੀ ਮਹਿਲਾ ਦੀ ਪਛਾਣ ਪਿੰਡ ਕੋਟਲਾ ਮੇਹਰ ਸਿੰਘ ਵਾਲਾ ਦੀ ਵੀਰਪਾਲ ਕੌਰ ਉਰਫ ਵੀਰਾ ਦੇ ਰੂਪ ਵਿਚ ਹੋਈ ਹੈ। ਪੁਲਿਸ ਨੇ ਮਹਿਲਾ ਨੂੰ ਕੋਰਟ ਵਿੱਚ ਪੇਸ ਕਰਕੇ ਦੋ ਦਿਨ ਦਾ ਰਿਮਾਂਡ ਹਾਸਿਲ ਕੀਤਾ ਹੈ।
ਜ਼ਿਕਰਯੋਗ ਹੈ ਕਿ ਇਹ ਆਡੀਓ 10 ਮਈ ਤੋਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਣਾ ਸ਼ੁਰੂ ਹੋਇਆ ਹੈ। ਇਸ ਆਡੀਓ ਨੂੰ ਵਾਇਰਲ ਹੋਣ ਤੋਂ ਬਾਅਦ ਬੁੱਧਵਾਰ ਨੂੰ ਪੁਲਿਸ ਨੇ ਉਕਤ ਮਹਿਲਾ ਨੂੰ ਗ੍ਰਿਫ਼ਤਾਰ ਕਰ ਲਿਆ।ਇਸ ਬਾਰੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਹਿਲਾ ਆਡੀਓ ਵਿਚ ਪੋਸਤ ਦੀ ਬਿਜਾਈ ਨੂੰ ਲੈ ਕੇ ਜਿਸ ਵਿਅਕਤੀ ਦੀ ਗੱਲ ਕਰ ਰਹੀ ਹੈ, ਉਹ ਕੇਵਲ ਸਿੰਘ ਸੀ। ਉਸ ਦੇ ਘਰ ਪੁਲਿਸ ਨੇ ਜਾਂਚ ਕੀਤੀ ਪਰ ਉਥੋਂ ਚੂਰਾ ਪੋਸਤ ਵੇਚਣ ਵਰਗੀ ਕੋਈ ਗੱਲ ਨਹੀਂ ਨਿਕਲੀ।
ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਵੀਰਪਾਲ ਦਾ ਭਰਾ ਨਸ਼ਾ ਤਸਕਰੀ ਕਰਦਾ ਹੈ। ਪੁਲਿਸ ਉਸ ਦੀ ਗਿ੍ਫਤਾਰੀ ਲਈ ਲਗਾਤਾਰ ਯਤਨ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਇਕ ਮਈ ਤੋਂ ਹਾਲੇ ਤੱਕ ਨਸ਼ਾ ਤਸਕਰਾਂ ਵਿਰੁੱਧ 131 ਕੇਸ ਦਰਜ ਕੀਤੇ ਜਾ ਚੁੱਕੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਪੁਲਿਸ ਨਸ਼ਾ ਤਸਕਰਾ ਨੂੰ ਨੱਥ ਪਾਉਣ ਲਈ ਪੂਰੀ ਤਰ੍ਹਾਂ ਚੌਕਸੀ ਵਰਤ ਰਹੀ ਹੈ।
ਇਹ ਵੀ ਪੜ੍ਹੋ:ਕੈਬਨਿਟ ਮੰਤਰੀ ਧਾਲੀਵਾਲ ਨੇ ਕੇਂਦਰੀ ਮੰਤਰੀ ਮੁਰਲੀਧਰਨ ਨਾਲ ਕੀਤੀ ਮੁਲਾਕਾਤ
-PTC News