ਜਲੰਧਰ 'ਚ ਸਿਹਤ ਪ੍ਰਬੰਧਾਂ ਦੀ ਖੁੱਲ੍ਹੀ ਪੋਲ, ਬਿਨਾਂ ਆਕਸੀਜਨ ਤੜਫਦੀ ਮਹਿਲਾ ਦੀ ਹੋਈ ਮੌਤ
ਜਲੰਧਰ ਦੇ ਪਿੰਪਸ ਹਸਪਤਾਲ ਵਿਚ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਿਆ ਜਦ ਕੋਰੋਨਾ ਗ੍ਰਸਤ ਮਰੀਜ਼ ਦੀ ਮੌਤ ਹੋ ਗਈ , ਤਾਂ ਮਰੀਜ਼ ਦੇ ਰਿਸ਼ਤੇਦਾਰਾਂ ਵੱਲੋਂ ਹਸਪਤਾਲ ਪ੍ਰਸ਼ਾਸਨ ਦੀ ਅਣਗਹਿਲੀ ਦੇ ਚਲਦਿਆਂ ਮੌਤ ਹੋਣ ਦੇ ਦੋਸ਼ ਲਾਏ ਹਨ। ਪਰਿਵਾਰ ਦਾ ਇਲਜ਼ਾਮ ਆਕਸੀਜਨ ਨਾ ਮਿਲਣ ਕਾਰਨ ਮੌਤ ਹੋਈ ਹੈ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਬਿਨਾ ਅਕਸੀਜਨ ਤੋਂ ਮਰੀਜ਼ ਨੂੰ ਚੌਥੀ ਮੰਜਿਲ ਤੋਂ ਹੇਠਾਂ ਲਿਆਂਦਾ ਗਿਆ, ਜਿਸ ਨਾਲ ਕਾਫੀ ਸਮਾਂ ਆਕਸੀਜਨ ਤੋਂ ਬਿਨਾਂ ਮਹਿਲਾ ਤੜਫਦੀ ਰਹੀ।
Read more : ਟੈਗੋਰ ਹਸਪਤਾਲ ਵੱਲੋਂ ਕੋਵਿਡ ਟੈਸਟਾਂ ਦੀ ਵਾਧੂ ਵਸੂਲੀ ਰਕਮ ਵਾਪਿਸ ਕਰਨ...
ਹਸਪਤਾਲ ਚ ਜੇਰੇ ਇਲਾਜ ਹੋਰਨਾਂ ਮਰੀਜਾਂ ਦੇ ਪਰਿਵਾਰ ਵੀ ਸਹਿਮ ਦੇ ਮਾਹੌਲ ਚ ਹਨ। ਪਿਮਸ ਹਸਪਤਾਲ ਚ ਜੇਰੇ ਇਲਾਜ ਕੋਰੋਨਾ ਮਰੀਜ਼ ਨੇ ਭੇਜੀ ਵੀਡੀਓ.. ਜਾਨ ਬਚਾਉਣ ਦੀ ਲਗਾ ਰਿਹਾ ਗੁਹਾਰ