ਚੰਡੀਗੜ੍ਹ ਦੇ ਹਸਪਤਾਲਾਂ 'ਚ OPD ਦਾ ਸਮਾਂ ਬਦਲਿਆ, ਇਨ੍ਹਾਂ ਤਿੰਨ ਡਿਸਪੈਂਸਰੀਆਂ 'ਚ ਹੀ ਰਹੇਗਾ ਪੁਰਾਣਾ ਸਮਾਂ
ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ 16 ਵਿਚ ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ (ਜੀ.ਐੱਮ.ਐੱਸ.ਐੱਚ.) ਸਮੇਤ ਇਸ ਦੇ ਮਾਨਤਾ ਪ੍ਰਾਪਤ ਹਸਪਤਾਲਾਂ ਅਤੇ ਡਿਸਪੈਂਸਰੀਆਂ ਨੇ ਓਪੀਡੀਜ਼ ਦਾ ਸਮਾਂ ਬਦਲ ਦਿੱਤਾ ਹੈ। ਡਾਇਰੈਕਟਰ ਸਿਹਤ ਅਤੇ ਸੇਵਾਵਾਂ (ਡੀ.ਐਚ.ਐਸ.) ਡਾ: ਸੁਮਨ ਨੇ ਇਹ ਹੁਕਮ ਜਾਰੀ ਕੀਤੇ ਹਨ। ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਇਹ ਸਮਾਂ ਸੈਕਟਰ 16 ਦੇ ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ (ਜੀਐਮਐਸਐਚ) ਅਤੇ ਇਸ ਨਾਲ ਸਬੰਧਤ ਡਿਸਪੈਂਸਰੀਆਂ ਵਿੱਚ ਰਹੇਗਾ। ਇਨ੍ਹਾਂ ਵਿੱਚ ਆਯੂਸ਼ ਡਿਸਪੈਂਸਰੀ, ਸਿਵਲ ਹਸਪਤਾਲ ਮਨੀਮਾਜਰਾ, ਸਿਵਲ ਹਸਪਤਾਲ, ਸੈਕਟਰ 22, ਸਿਵਲ ਹਸਪਤਾਲ, ਸੈਕਟਰ 45 ਦੀ ਓ.ਪੀ.ਡੀ.ਸ਼ਾਮਿਲ ਹੋਵੇਗੀ। ਓਪੀਡੀ ਦਾ ਸਮਾਂ ਸੋਮਵਾਰ ਤੋਂ ਸ਼ਨੀਵਾਰ ਤੱਕ ਓਪੀਡੀ ਦਾ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਵੇਗਾ। ਇਹ ਸਮਾਂ 16 ਅਪ੍ਰੈਲ ਤੋਂ 15 ਅਕਤੂਬਰ ਤੱਕ ਹੋਵੇਗਾ। ਪਹਿਲਾਂ ਇਹ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਸੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਡਿਸਪੈਂਸਰੀ ਦੀ ਓਪੀਡੀ, ਸੈਕਟਰ 23 ਵਿੱਚ ਯੂਟੀ ਸਕੱਤਰੇਤ ਡਿਸਪੈਂਸਰੀ ਅਤੇ ਸੈਕਟਰ 29 ਵਿੱਚ ਈਐਸਆਈ ਡਿਸਪੈਂਸਰੀ ਦਾ ਸਮਾਂ ਪਹਿਲਾਂ ਵਾਂਗ ਹੀ ਰਹੇਗਾ। ਧਿਆਨ ਯੋਗ ਹੈ ਕਿ ਕੋਰੋਨਾ ਕਾਰਨ ਪਿਛਲੇ ਸਾਲ ਓਪੀਡੀ ਦੇ ਸਮੇਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ। ਇਹ ਵੀ ਪੜ੍ਹੋ:ਬਲਾਤਕਾਰ ਮਾਮਲੇ 'ਚ ਸਿਮਰਨਜੀਤ ਸਿੰਘ ਬੈਂਸ ਨੂੰ ਵੱਡਾ ਝਟਕਾ, ਇਸ਼ਤਿਹਾਰੀ ਮੁਲਜ਼ਮ ਕਰਾਰ ਇਸ ਹੁਕਮ ਦੀ ਇੱਕ ਕਾਪੀ ਸੰਯੁਕਤ ਡਾਇਰੈਕਟਰ, ਆਯੂਸ਼, ਚੰਡੀਗੜ੍ਹ ਪ੍ਰਸ਼ਾਸਨ, ਡਿਪਟੀ ਮੈਡੀਕਲ ਸੁਪਰਡੈਂਟ, ਸੈਕਟਰ 16 ਜੀਐਮਐਸਐਚ, ਸੈਕਟਰ 16 ਜੀਐਮਐਸਐਚ ਨਾਲ ਸਬੰਧਤ ਸਾਰੇ ਹਸਪਤਾਲਾਂ ਅਤੇ ਡਿਸਪੈਂਸਰੀਆਂ ਦੇ ਐਸਐਮਓ/ਐਮਓ/ਇੰਚਾਰਜ, ਜੀਐਮਐਸਐਚ ਦੇ ਨਰਸਿੰਗ ਸੁਪਰਡੈਂਟ ਆਦਿ ਨੂੰ ਭੇਜੀ ਗਈ ਹੈ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਸਬੰਧਤ ਮੈਡੀਕਲ ਸੰਸਥਾ ਇਸ ਹੁਕਮ ਨੂੰ ਯਕੀਨੀ ਬਣਾ ਕੇ ਸੰਸਥਾ ਦੇ ਨੋਟਿਸ ਬੋਰਡ 'ਤੇ ਲਗਾਵੇ। -PTC News