Fri, Apr 11, 2025
Whatsapp

ਓਨਟਾਰੀਓ ਚੋਣਾਂ 'ਚ ਭਰਾ ਨੇ ਮਾਰੀ ਬਾਜੀ, ਪਰ ਜਗਮੀਤ ਥੋੜ੍ਹੇ ਨਿਰਾਸ਼ 

Reported by:  PTC News Desk  Edited by:  Joshi -- June 08th 2018 01:28 PM
ਓਨਟਾਰੀਓ ਚੋਣਾਂ 'ਚ ਭਰਾ ਨੇ ਮਾਰੀ ਬਾਜੀ, ਪਰ ਜਗਮੀਤ ਥੋੜ੍ਹੇ ਨਿਰਾਸ਼ 

ਓਨਟਾਰੀਓ ਚੋਣਾਂ 'ਚ ਭਰਾ ਨੇ ਮਾਰੀ ਬਾਜੀ, ਪਰ ਜਗਮੀਤ ਥੋੜ੍ਹੇ ਨਿਰਾਸ਼ 

ਓਨਟਾਰੀਓ ਚੋਣਾਂ 'ਚ ਭਰਾ ਨੇ ਮਾਰੀ ਬਾਜੀ, ਪਰ ਜਗਮੀਤ ਥੋੜ੍ਹੇ ਨਿਰਾਸ਼ ਕੈਨੇਡਾ ਦੇ ਓਨਟਾਰੀਓ ਸੂਬੇ 'ਚ ਨਤੀਜਿਆਂ ਦਾ ਐਲਾਨ ਹੋਣ ਤੋਂ ਬਾਅਦ ਪੀਸੀ ਪਾਰਟੀ ਵੱਲੋਂ ਜਿੱਤ ਦੇ ਝੰਡੇ ਗੱਡ ਦਿੱਤੇ ਗਏ ਹਨ ਅਤੇ ਐਨਡੀਪੀ ਦੂਸਰੇ ਨੰਬਰ 'ਤੇ ਰਹੀ ਹੈ। ਚਾਹੇ ਪਾਰਟੀ ਚੋਣਾ 'ਚ ਹਾਰ ਗਈ ਹੈ ਪਰ ਐੱਨ. ਡੀ. ਪੀ. ਪਾਰਟੀ ਵੱਲੋਂ ਉਮੀਦਵਾਰ ਜਗਮੀਤ ਦੇ ਭਰਾ ਗੁਰਰਤਨ ਸਿੰਘ ਨੇ ਜਿੱਤ ਹਾਸਲ ਕੀਤੀ ਹੈ।ਗੁਰਰਤਨ ਸਿੰਘ ਜੋ ਕਿ ਬਰੈਂਪਟਨ ਈਸਟ ਤੋਂ ਉਮੀਦਵਾਰ ਸਨ, ਨੂੰ ੧੭,੬੦੬ ਵੋਟਾਂ ਮਿਲੀਆਂ ਹਨ। ਗੁਰਰਤਨ ਜਗਮੀਤ ਦੇ ਛੋਟੇ ਭਰਾ ਹਨ। ਗੁਰਰਤਨ ਸਿੰਘ ਦੀ ਇਸ ਜਿੱਤ ਦਾ ਜਸ਼ਨ ਮਗਰੋਂ ਉਨ੍ਹਾਂ ਦੇ ਸਪੋਟਰਜ਼ 'ਚ ਖਾਸ ਉਤਸ਼ਾਹ ਹੈ। ਇਸ ਖੁਸ਼ੀ 'ਚ ਢੋਲ ਵੱਜ ਰਹੇ ਹਨ ਅਤੇ ਭੰਗੜੇ ਪੈ ਰਹੇ ਹਨ। ਗੁਰਰਤਨ ਨੇ ਕਿਹਾ ਕਿ ਉਹ ਆਪਣੇ ਸਪੋਟਰਜ਼ ਦੇ ਬਹੁਤ ਧੰਨਵਾਦੀ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਜਿਤਾਉਣ 'ਚ ਵੱਡਾ ਯੋਗਦਾਨ ਪਾਇਆ ਹੈ। ਇਨ੍ਹਾਂ ਚੋਣਾਂ 'ਚ ਕਈ ਪੰਜਾਬੀ ਉਮੀਦਵਾਰ ਆਪਣੀ ਕਿਸਮਤ ਅਜਮਾਉਣ ਲਈ ਖੜ੍ਹੇ ਸਨ ਅਤੇ ਇਨ੍ਹਾਂ 'ਚੋਂ ਕੁੱਝ ਤਾਂ ਜੇਤੂ ਕਰਾਰ ਹੋ ਚੁੱਕੇ ਹਨ। ਪੀ. ਸੀ. ਨੇ ਲਿਬਰਲਾਂ ਦੇ ੧੫ ਸਾਲਾਂ ਰਾਜ ਨੂੰ ਖਤਮ ਕਰ ਇਤਿਹਾਸ ਸਿਰਜਿਆ ਹੈ। —PTC News


Top News view more...

Latest News view more...

PTC NETWORK