ਗੁਰੂ ਨਗਰੀ 'ਚ ਦਿਨਦਿਹਾੜੇ ਚੱਲੀਆਂ ਗੋਲੀਆਂ,ਇਕ ਦੀ ਮੌਤ
ਅੰਮ੍ਰਿਤਸਰ : ਗੁਰੂ ਨਗਰੀ 'ਚ ਇਨ੍ਹੀ ਦਿਨੀ ਗੁੰਡਾ ਰਾਜ ਆਪਣੇ ਪੈਰ ਪਸਾਰ ਰਿਹਾ ਹੈ। ਸ਼ਹਿਰ 'ਚ ਆਏ ਦਿਨ ਕੋਈ ਨਾ ਕੋਈ ਵਾਰਦਾਤ ਸਾਹਮਣੇ ਆਉਂਦੀ ਰਹਿੰਦੀ ਹੈ। ਸ਼ੁਕਰਵਾਰ ਦੀ ਦੁਪਹਿਰ ਅਜਿਹੀ ਵਾਰਦਾਤ ਸਾਹਮਣੇ ਆਈ ਜਿਥੇ ਇਕ ਗਿਲਵਾਲੀ ਗੇਟ ਖੇਤਰ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਪੁਰਾਣੀ ਦੁਸ਼ਮਣੀ ਕਾਰਨ ਇੱਕ ਚਰਚ ਦੇ ਅੰਦਰ ਗੋਲੀਆਂ ਚਲਾਈਆਂ ਗਈਆਂ।ਪ੍ਰਿੰਸ ਨਾਮ ਦੇ ਨੌਜਵਾਨ ਅਤੇ ਉਸ ਦੇ ਸਾਥੀਆਂ 'ਤੇ ਸੰਦੀਪ ਗਿੱਲ ਨਾਮ ਦੇ ਵਿਅਕਤੀਆਂ ਵਲੋਂ ਗੋਲੀਆਂ ਚਲਾਈਆਂ ਗਈਆਂ। ਜਿਸ ਵਿਚ ਪ੍ਰਿੰਸ ਨਾਮ ਦੇ ਨੌਜਵਾਨ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਉਸ ਦਾ ਇਕ ਸਾਥੀ ਬੂਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ,ਜੋ ਅੰਮ੍ਰਿਤਸਰ ਦੇ ਹਸਪਤਾਲ ਵਿਖੇ ਜੇਰੇ ਇਲਾਜ ਹੈ।
ਮਾਮਲੇ 'ਚ ਵਧੇਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਗੋਲੀਆਂ ਚਲਾਉਣ ਵਾਲਾ ਸੰਦੀਪ ਕਾਂਗਰਸ ਪਾਰਟੀ ਨਾਲ ਸਬੰਧ ਰੱਖਦਾ ਹੈ, ਇਹ ਹੀ ਨਹੀਂ ਸੜਕਾਂ 'ਤੇ ਸੰਦੀਪ ਗਿੱਲ ਦੀਆਂ ਤਸਵੀਰਾਂ ਕਈ ਕਾਂਗਰਸ ਦੇ ਵੱਡੇ ਆਗੂਆਂ ਦੇ ਨਾਲ ਦੇਖੀਆਂ ਗਈਆਂ। ਇਸ ਕਤਲ ਪਿੱਛੇ ਦੀ ਅਸਲੀ ਵਜ੍ਹਾ ਕੀ ਹੈ ਇਹ ਤਾਂ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ |