ਜੇਕਰ ਤੁਹਾਡਾ ਵੀ ਨਹੀਂ ਬਣਿਆ ਰਾਸ਼ਨ ਕਾਰਡ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ
ਨਵੀਂ ਦਿੱਲੀ : ਹੁਣ ਕਣਕ -ਦਾਲ ਲੈਣ ਲਈ ਰਾਸ਼ਨ ਕਾਰਡ ਬਣਵਾਉਣ ਲਈ ਦਰ -ਦਰ ਭਟਕਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਇਨ੍ਹਾਂ ਦਸਤਾਵੇਜ਼ਾਂ ਨਾਲ ਮਿੰਟਾਂ ਵਿਚ ਹੀ ਤੁਹਾਡਾ ਕੰਮ ਹੋ ਜਾਵੇਗਾ ਅਤੇ ਘਰ ਬੈਠੇ ਹੀ ਤੁਹਾਡਾ ਰਾਸ਼ਨ ਕਾਰਡ ਬਣ ਜਾਵੇਗਾ। ਇਸ ਦੇ ਲਈ ਕਿਸੇ ਅਧਿਕਾਰੀ ਦੀਆਂ ਮਿਨਤਾਂ -ਤਰਲੇ ਕਰਨ ਦੀ ਵੀ ਲੋੜ ਨਹੀਂ ਹੈ। [caption id="attachment_482211" align="aligncenter" width="1920"] ਜੇਕਰ ਤੁਹਾਡਾ ਵੀ ਨਹੀਂ ਬਣਿਆ ਰਾਸ਼ਨ ਕਾਰਡ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ[/caption] ਸਰਕਾਰ ਦੇਸ਼ ਵਿਚ ਗਰੀਬਾਂ ਨੂੰ ਰਾਸ਼ਨ ਮੁਹੱਈਆ ਕਰਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਮੱਦੇਨਜ਼ਰ ਸਰਕਾਰ ਨੇ ਪਿਛਲੇ ਸਾਲ ਦੇਸ਼ ਵਿਚ 'ਵਨ ਨੇਸ਼ਨ ਵਨ ਰਾਸ਼ਨ ਕਾਰਡ (One nation one card) ਦੀ ਪ੍ਰਣਾਲੀ ਵੀ ਲਾਗੂ ਕੀਤੀ ਹੈ। ਇਸ ਯੋਜਨਾ ਦੇ ਲਾਗੂ ਹੋਣ ਤੋਂ ਬਾਅਦ ਕਿਸੇ ਵੀ ਸੂਬੇ ਦਾ ਵਿਅਕਤੀ ਪੂਰੇ ਦੇਸ਼ ਵਿੱਚ ਕਿਤੇ ਵੀ ਸਸਤੇ ਭਾਅ ‘ਤੇ ਰਾਸ਼ਨ ਲੈ ਸਕਦਾ ਹੈ। ਇਸ ਪ੍ਰਣਾਲੀ ਦੀ ਸ਼ੁਰੂਆਤ ਤੋਂ ਬਾਅਦ ਲੋਕਾਂ ਲਈ ਰਾਸ਼ਨ ਕਾਰਡ ਹੋਣਾ ਹੋਰ ਵੀ ਮਹੱਤਵਪੂਰਨ ਹੈ। [caption id="attachment_482209" align="aligncenter" width="480"] ਜੇਕਰ ਤੁਹਾਡਾ ਵੀ ਨਹੀਂ ਬਣਿਆ ਰਾਸ਼ਨ ਕਾਰਡ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ[/caption] ਜੇ ਤੁਹਾਡੇ ਕੋਲ ਅਜੇ ਰਾਸ਼ਨ ਕਾਰਡ ਨਹੀਂ ਹੈ ਤਾਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਘਰ ਬੈਠ ਕੇ ਆਪਣੇ ਸਮਾਰਟਫੋਨ ਤੋਂ ਆਨਲਾਈਨ ਰਾਸ਼ਨ ਕਾਰਡ ਲਈ ਅਪਲਾਈ ( Apply online for ration card) ਕਰਕੇ ਬਣਵਾ ਸਕਦੇ ਹੋ। ਇਸ ਦੇ ਲਈ ਸਾਰੇ ਰਾਜਾਂ ਨੇ ਆਪਣੀ ਤਰਫੋਂ ਇੱਕ ਵੈਬਸਾਈਟ ਬਣਾਈ ਹੈ। ਤੁਸੀਂ ਜਿਸ ਵੀ ਸੂਬੇ ਵਿੱਚ ਰਹਿੰਦੇ ਹੋ ,ਉਥੇ ਦੀ ਵੈਬਸਾਈਟ 'ਤੇ ਜਾਓ ਅਤੇ ਰਾਸ਼ਨ ਕਾਰਡ ਲਈ ਅਰਜ਼ੀ ਦਿਓ। [caption id="attachment_482210" align="aligncenter" width="311"] ਜੇਕਰ ਤੁਹਾਡਾ ਵੀ ਨਹੀਂ ਬਣਿਆ ਰਾਸ਼ਨ ਕਾਰਡ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ[/caption] ਕੌਣ ਰਾਸ਼ਨ ਕਾਰਡ ਲਈ ਅਪਲਾਈ ਕਰ ਸਕਦਾ ਹੈ : ਉਹ ਵਿਅਕਤੀ ਜੋ ਭਾਰਤ ਦਾ ਨਾਗਰਿਕ ਹੈ, ਉਹ ਰਾਸ਼ਨ ਕਾਰਡ ਲਈ ਅਰਜ਼ੀ ਦੇ ਸਕਦਾ ਹੈ। 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮਾਪਿਆਂ ਦੇ ਰਾਸ਼ਨ ਕਾਰਡ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਹਾਲਾਂਕਿ, 18 ਸਾਲ ਤੋਂ ਵੱਧ ਉਮਰ ਦੇ ਉਹ ਆਪਣੇ ਲਈ ਵੱਖਰੇ ਰਾਸ਼ਨ ਕਾਰਡ ਲਈ ਅਰਜ਼ੀ ਦੇ ਸਕਦੇ ਹਨ। [caption id="attachment_482210" align="aligncenter" width="311"] ਜੇਕਰ ਤੁਹਾਡਾ ਵੀ ਨਹੀਂ ਬਣਿਆ ਰਾਸ਼ਨ ਕਾਰਡ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ[/caption] ਇਸ ਤਰ੍ਹਾਂ ਤੁਸੀਂ ਆਨਨਲਾਈਨ ਅਪਲਾਈ ਕਰ ਸਕਦੇ ਹੋ : -ਰਾਸ਼ਨ ਕਾਰਡ ਪ੍ਰਾਪਤ ਕਰਨ ਲਈ ਪਹਿਲਾਂ ਆਪਣੇ ਰਾਜ ਦੀ ਅਧਿਕਾਰਤ ਵੈਬਸਾਈਟ ਤੇ ਜਾਓ। ਜੇ ਤੁਸੀਂ ਉੱਤਰ ਪ੍ਰਦੇਸ਼ ਦੇ ਵਸਨੀਕ ਹੋ ਤਾਂ ਤੁਸੀਂ https://fcs।up।gov।in/FoodPortal।aspx 'ਤੇ ਪਹੁੰਚ ਕੇ ਫਾਰਮ ਨੂੰ ਡਾਉਨਲੋਡ ਕਰ ਸਕਦੇ ਹੋ। ਓਥੇ ਹੀ ਬਿਹਾਰ ਦੇ ਰਹਿਣ ਵਾਲੇ mahafood।gov।in ਅਤੇ ਮਹਾਰਾਸ਼ਟਰ ਦੇmahafood।gov।in 'ਤੇ ਕਲਿੱਕ ਕਰਕੇ ਅਪਲਾਈ ਕਰ ਸਕਦੇ ਹਨ। ਇਸ ਤੋਂ ਬਾਅਦ ਰਾਸ਼ਨ ਕਾਰਡ ਲਈ ਆਨਲਾਈਨ ਅਪਲਾਈ ਕਰਨ ਵਾਲੇ ਲਿੰਕ 'ਤੇ ਕਲਿੱਕ ਕਰੋ। - ਆਧਾਰ ਕਾਰਡ, ਵੋਟਰ ਆਈ ਡੀ, ਪਾਸਪੋਰਟ, ਹੈਲਥ ਕਾਰਡ, ਡ੍ਰਾਇਵਿੰਗ ਲਾਇਸੈਂਸ, ਆਦਿ ਰਾਸ਼ਨ ਕਾਰਡ ਬਣਾਉਣ ਲਈ ਆਈ ਡੀ ਪਰੂਫ ਦੇ ਤੌਰ 'ਤੇ ਦਿੱਤੇ ਜਾ ਸਕਦੇ ਹਨ। -ਰਾਸ਼ਨ ਕਾਰਡ ਲਈ ਅਰਜ਼ੀ ਦੀ ਫੀਸ 05 ਰੁਪਏ ਤੋਂ ਲੈ ਕੇ 45 ਰੁਪਏ ਤੱਕ ਹੈ। ਐਪਲੀਕੇਸ਼ਨ ਨੂੰ ਭਰਨ ਤੋਂ ਬਾਅਦ ਫੀਸ ਜਮ੍ਹਾਂ ਕਰੋ ਅਤੇ ਬਿਨੈ ਕਰੋ। -ਫੀਲਡ ਵੈਰੀਫਿਕੇਸ਼ਨ ਤੋਂ ਬਾਅਦ ਜੇ ਤੁਹਾਡੀ ਐਪਲੀਕੇਸ਼ਨ ਸਹੀ ਪਾਈ ਜਾਂਦੀ ਹੈ ਤਾਂ ਤੁਹਾਡਾ ਰਾਸ਼ਨ ਕਾਰਡ ਬਣ ਜਾਵੇਗਾ। -PTCNews