Vidhan Sabha Session Highlights: ਸਰਹੱਦ 'ਤੇ ਸੁਰੱਖਿਆ ਲਈ ਸੂਬਾ ਸਰਕਾਰ ਵਚਨਬੱਧ : ਰਾਜਪਾਲ ਬਨਵਾਰੀ ਲਾਲ ਪੁਰੋਹਿਤ
ਚੰਡੀਗੜ੍ਹ :
ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਤਿੰਨ ਰੋਜ਼ਾ ਵਿਧਾਨ ਸਭਾ ਇਜਲਾਸ ਚਲਾਇਆ ਜਾ ਰਿਹਾ ਹੈ ਤੇ ਅੱਜ ਇਸ ਇਜਲਾਸ ਦਾ ਦੂਜਾ ਦਿਨ ਹੈ। ਇਸ ਇਜਲਾਸ ਦੌਰਾਨ ਕੁਲਤਾਰ ਸਿੰਘ ਸੰਧਵਾਂ ਨੂੰ ਸਰਬਸੰਮਤੀ ਨਾਲ ਵਿਧਾਨ ਸਭਾ ਦਾ ਸਪੀਕਰ ਚੁਣ ਲਿਆ ਗਿਆ ਹੈ। ਕੁਲਤਾਰ ਸੰਧਵਾਂ ਕੋਟਕਪੂਰਾ ਤੋਂ ਵਿਧਾਇਕ ਹਨ। ਅੱਜ ਬਾਅਦ ਦੁਪਹਿਰ 2 ਵਜੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਵੀਂ ਬਣੀ ਸਰਕਾਰ ਨੂੰ ਪਹਿਲੀ ਵਾਰ ਸੰਬੋਧਨ ਕਰਨਗੇ।
ਜ਼ਿਕਰਯੋਗ ਹੈ ਕਿ ਕੋਟਕਪੂਰੇ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੂੰ ਸਪੀਕਰ ਵਜੋਂ ਨਾਮਜ਼ਦ ਕੀਤਾ ਗਿਆ ਸੀ ਅਤੇ ਉਨ੍ਹਾਂ ਦਾ ਸਪੀਕਰ ਬਣਨ ਲਗਭਗ ਤੈਅ ਸੀ। 22 ਮਾਰਚ ਨੂੰ ਨਵੇਂ ਵਿੱਤ ਮੰਤਰੀ ਵੀ ਰਿਪੋਰਟ ਪੇਸ਼ ਕਰਨਗੇ। ਇਸ ਤੋਂ ਇਲਾਵਾ ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਜਿਹੜੇ ਮੰਤਰੀ ਬਣਾਏ ਗਏ ਹਨ ਉਨ੍ਹਾਂ ਨੂੰ ਵਿਭਾਗ ਦੇ ਦਿੱਤੇ ਜਾਣਗੇ। ਮੰਤਰੀਆਂ ਨੂੰ ਵਿਭਾਗ ਵੰਡੇ ਜਾਣ ਨੂੰ ਲੈ ਕੇ ਕਾਫੀ ਹਲਚਲ ਚੱਲ ਰਹੀ ਹੈ।
ਜ਼ਿਕਰਯੋਗ ਹੈ ਕਿ ਵਿਧਾਨ ਸਭਾ ਕੋਟਕਪੂਰਾ ਤੋਂ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਦੂਜੀ ਵਾਰ ਚੁਣੇ ਗਏ ਵਿਧਾਇਕ ਕੁਲਤਾਰ ਸਿੰਘ ਸੰਧਵਾ 16ਵੀਂ ਵਿਧਾਨ ਸਭਾ ਦੇ ਸਪੀਕਰ ਨਿਯੁਕਤ ਕੀਤੇ ਗਏ ਹਨ। ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸੰਧਵਾਂ ਪੰਜਾਬ ਸਿਆਸਤ 'ਚ ਵਿਸ਼ੇਸ਼ ਸਥਾਨ ਰੱਖਦਾ ਹੈ। ਇਸ ਪਿੰਡ ਦੀ ਮਿੱਟੀ ਵਿਚ ਪੈਦਾ ਹੋਏ ਵਿਅਕਤੀ ਨੂੰ ਦੇਸ਼ ਦੀ ਸਰਵਉੱਚ ਸ਼ਕਤੀ ਭਾਵ ਰਾਸ਼ਟਰਪਤੀ ਤੱਕ ਪਹੁੰਚਣ ਦਾ ਸੁਭਾਗ ਪ੍ਰਾਪਤ ਹੋਇਆ। ਕੁਲਤਾਰ ਸਿੰਘ ਸੰਧਵਾਂ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਪਰਿਵਾਰ ਨਾਲ ਸਬੰਧਤ ਹਨ।
ਸੰਧਵਾਂ ਆਪਣੇ ਆਪ ਨੂੰ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦਾ ਪੋਤਾ ਦੱਸਣਾ ਪਸੰਦ ਕਰਦੇ ਹਨ। ਕੁਲਤਾਰ ਸਿੰਘ ਸੰਧਵਾਂ ਦਾ ਸਿਆਸੀ ਕੈਰੀਅਰ ਪਿੰਡ ਸੰਧਵਾਂ ਤੋਂ ਸਰਪੰਚ ਚੁਣੇ ਜਾਣ ਅਤੇ ਆਮ ਆਦਮੀ ਪਾਰਟੀ ਦੀ ਟਿਕਟ ਕੋਟਕਪੁਰਾ ਵਿਧਾਨ ਸਭਾ ਹਲਕੇ ’ਚ ਸਾਲ 2017 ’ਚ ਵਿਧਾਇਕ ਬਣੇ, 2022 ’ਚ ਦੂਰੀ ਵਾਰ ਚੁਣੇ ਗਏ। ਕੁਲਤਾਰ ਸਿੰਘ ਸੰਧਵਾਂ 2017 ’ਚ ਆਮ ਆਦਮੀ ਪਾਰਟੀ ਦੀ ਟਿਕਟ ਉਤੇ ਉਹ ਪਹਿਲੀ ਵਾਰ ਕੋਟਕਪੂਰਾ ਵਿਧਾਨ ਸਭਾ ਹਲਕੇ ਤੋਂ 10 ਹਜ਼ਾਰ ਵੋਟਾਂ ਦੇ ਫਰਕ ਨਾਲ ਵਿਧਾਇਕ ਬਣੇ, 2022 ’ਚ ਉਹ 21 ਹਜ਼ਾਰ ਵੋਟਾਂ ਦੇ ਫਰਕ ਨਾਲ ਵਿਧਾਨ ਸਭਾ ’ਚ ਪਹੁੰਚੇ।
Vidhan Sabha Session Highlights :
3.50 PM : ਸਰਕਾਰ ਸਰਹੱਦਾਂ ਦੀ ਸੁਰੱਖਿਆ ਲਈ ਵਚਨਬੱਧ ਹੈ : ਰਾਜਪਾਲ
3.40 PM : ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਆਦਮੀ ਪਾਰਟੀ ਦੀ ਹੋਂਦ ਵਿੱਚ ਆਈ ਸਰਕਾਰ ਨੂੰ ਇਤਿਹਾਸਕ ਬਹੁਮਤ ਹਾਸਲ ਹੋਇਆ ਹੈ। ਹੁਣ ਉਨ੍ਹਾਂ ਦਾ ਫਰਜ਼ ਬਣਦਾ ਹੈ ਕਿ ਬਿਨਾਂ ਕਿਸੇ ਭੇਦਭਾਵ ਦੇ ਲੋਕਾਂ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਜਾਵੇਗਾ।
3.36 PM : ਰਾਜ ਸਭਾ ਦੀਆਂ ਪੰਜ ਸੀਟਾਂ ਲਈ ਉਮੀਦਵਾਰ ਐਲਾਨੇ ਜਾਣ ਮਗਰੋਂ ਆਮ ਆਦਮੀ ਪਾਰਟੀ ਵਿਰੋਧੀਆਂ ਦੇ ਨਿਸ਼ਾਨੇ ਉੱਪਰ ਆ ਗਈ ਹੈ। ਭਾਜਪਾ ਲੀਡਰ ਮਨਜਿੰਦਰ ਸਿੰਘ ਸਿਰਸਾ ਤੇ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਨੂੰ ਘੇਰਿਆ ਹੈ। ਮਨਜਿੰਦਰ ਸਿਰਸਾ ਨੇ ਕੇਜਰੀਵਾਲ ਨੂੰ ਘੇਰਦਿਆਂ ਕਿਹਾ ਹੈ ਕਿ ਇਹ 'ਰੰਗਲਾ ਪੰਜਾਬ' ਹੈ।
3.23 PM : ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਵਿੱਚ ਕਿਹਾ ਕਿ ਜੇਕਰ ਰਾਜ ਸਭਾ ਲਈ ਐਲਾਨੀ ਸੰਭਾਵੀ ਉਮੀਦਵਾਰਾਂ ਦੀ ਸੂਚੀ ਅਸਲੀ ਹੈ ਤਾਂ ਇਹ ਪੰਜਾਬ ਲਈ ਸਭ ਤੋਂ ਦੁਖਦਾਈ ਖ਼ਬਰ ਹੈ ਤੇ ਇਹ ਸਾਡੇ ਸੂਬੇ ਨਾਲ ਪਹਿਲਾ ਪੱਖਪਾਤ ਹੋਵੇਗਾ। ਅਸੀਂ ਗੈਰ-ਪੰਜਾਬੀਆਂ ਨੂੰ ਨਾਮਜ਼ਦ ਕੀਤੇ ਜਾਣ ਦਾ ਜ਼ੋਰਦਾਰ ਢੰਗ ਨਾਲ ਵਿਰੋਧ ਕਰਾਂਗੇ।
1.36 PM :
ਸਾਬਕਾ ਮੁੱਖ ਮੰਤਰੀ ਚੰਨੀ ਸੀਐਮ ਭਗਵੰਤ ਸਿੰਘ ਮਾਨ ਨੂੰ ਮਿਲੇ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਚੰਡੀਗੜ੍ਹ ਵਿਖੇ ਸੂਬੇ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਪੰਜਾਬ ਦੇ ਵਿਕਾਸ ਲਈ ਹਰ ਤਰ੍ਹਾਂ ਦਾ ਸਾਥ ਦੇਣ ਦਾ ਵਾਅਦਾ ਕੀਤਾ।
1.26 PM :
ਆਸਾਮ ਵਿੱਚ ਰਾਜੇਸ਼ ਸ਼ਰਮਾ ਨੂੰ ਇੰਚਾਰਜ ਲਗਾਇਆ ਹੈ।
1.25 PM :
ਛੱਤੀਸਗੜ੍ਹ ਵਿੱਚ ਗੋਪਾਲ ਰਾਏ ਨੂੰ ਇਲੈਕਸ਼ਨ ਇੰਚਾਰਜ, ਸੰਜੀਵ ਝਾਅ ਨੂੰ ਇੰਚਾਰਜ, ਸੰਤੋਸ਼ ਸ੍ਰੀਵਾਸਤਵ ਨੂੰ ਸੰਗਠਨ ਮੰਤਰੀ ਲਗਾਇਆ ਹੈ
।
1.23 PM :
ਗੁਜਰਾਤ ਵਿੱਚ ਗੁਲਾਬ ਸਿੰਘ ਨੂੰ ਇਲੈਕਸ਼ਨ ਇੰਚਾਰਜ, ਡਾ. ਸੰਦੀਪ ਪਾਠਕ ਨੂੰ ਇੰਚਾਰਜ ਲਗਾਇਆ ਹੈ।
1.22 PM :
ਹਰਿਆਣਾ ਵਿੱਚ ਸੌਰਵ ਭਾਰਦਵਾਜ ਨੂੰ ਇਲੈਕਸ਼ਨ ਇੰਚਾਰਜ, ਸੁਸ਼ੀਲ ਗੁਪਤਾ ਨੂੰ ਇੰਚਾਰਜ ਅਤੇ ਮਹੇਂਦਰਾ ਚੌਧਰੀ ਨੂੰ ਸਹਾਇਕ ਇੰਚਾਰਜ ਲਗਾਇਆ ਹੈ।
1.21 PM :
ਹਿਮਾਚਲ ਪ੍ਰਦੇਸ਼ ਵਿੱਚ ਸਤੇਂਦਰ ਜੈਨ ਨੂੰ ਇਲੈਕਸ਼ਨ ਇੰਚਾਰਜ, ਦੁਰਗੇਸ਼ ਪਾਠਕ ਨੂੰ ਇੰਚਾਰਜ, ਰਤਨੇਸ਼ ਗੁਪਤਾ ਨੂੰ ਸਹਾਇਕ ਇੰਚਾਰਜ, ਕਮਲਜੀਤ ਸਿੰਘ ਨੂੰ ਸਹਾਇਕ ਲਗਾਇਆ ਹੈ।
1.19 PM :
ਇੰਚਾਰਜ, ਕੁਲਵੰਤ ਬਾਠ ਨੂੰ ਸਹਾਇਕ ਇੰਚਾਰਜ, ਸਤੇਂਦਰ ਟੌਂਗਰ ਨੂੰ ਸੰਗਠਨ ਮੰਤਰੀ, ਵਪਿਨ ਰਾਏ ਇਲੈਕਸ਼ਨ ਇੰਚਾਰਜ (ਸੈਕਟਰੀ), ਦੀਪਕ ਬਾਲੀ ਨੂੰ ਮੀਡੀਆ ਇੰਚਾਰਜ ਲਗਾਇਆ ਹੈ।
1.20 PM :
ਕੇਰਲਾ ਵਿੱਚ ਏ. ਰਾਜਾ ਨੂੰ ਇੰਚਾਰਜ ਲਗਾਇਆ ਹੈ।
1.19 PM :
ਆਮ ਆਦਮੀ ਪਾਰਟੀ ਕੁੱਝ ਸੂਬਿਆਂ ਵਿੱਚ ਅਹੁਦੇਦਾਰਾਂ ਦਾ ਐਲਾਨ ਕੀਤਾ ਹੈ। ਪੰਜਾਬ ਵਿੱਚ ਜਰਨੈਲ ਸਿੰਘ ਨੂੰ ਇੰਚਾਰਜ ਤੇ ਡਾ. ਸੰਦੀਪ ਪਾਠਕ ਨੂੰ ਸਹਾਇਕ ਇੰਚਾਰਜ ਲਗਾਇਆ ਹੈ।
1.05 PM :
ਰਾਘਵ ਚੱਢਾ ਨੇ ਅੱਜ ਰਾਜ ਸਭਾ ਉਮੀਦਵਾਰ ਵਜੋਂਂ ਆਪਣੀ ਨਾਮਜ਼ਦਗੀ ਦਾਖ਼ਲ ਕਰਵਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਅੱਜ ਰਾਜ ਸਭਾ ਚੋਣ ਲਈ ਕਾਗਜ਼ ਦਾਖ਼ਲ ਕਰਵਾਉਣ ਦਾ ਆਖਰੀ ਦਿਨ ਹੈ।
11.55 AM :
ਚੰਡੀਗੜ੍ਹ ਤੋਂ ਸੰਬੋਧਨ ਕਰਦੇ ਹੋਏ ਰਾਘਵ ਚੱਢਾ ਨੇ ਕਿਹਾ ਕਿ, ''
ਮੈਂ ਇੱਥੇ ਰਾਜ ਸਭਾ ਲਈ ਨਾਮਜ਼ਦਗੀ ਦਾਖ਼ਲ ਕਰਨ ਆਇਆ ਹਾਂ। ਇੰਨੀ ਛੋਟੀ ਉਮਰ ਵਿੱਚ ਮੈਨੂੰ ਨਾਮਜ਼ਦ ਕਰਨ ਲਈ ਮੈਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਮੈਂ ਪੰਜਾਬ ਦੇ ਲੋਕਾਂ ਦਾ ਮੁੱਦਾ ਸੰਸਦ 'ਚ ਉਠਾਵਾਂਗਾ ਅਤੇ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਕਰਾਂਗਾ।''
11.55 AM :
'ਆਪ' ਨੇ ਰਾਜ ਸਭਾ ਲਈ ਪੰਜ ਉਮੀਦਵਾਰਾਂ ਐਲਪੀਯੂ ਦੇ ਮੋਢੀ ਅਸ਼ੋਕ ਮਿੱਤਲ, ਕ੍ਰਿਕਟਰ ਹਰਭਜਨ ਸਿੰਘ ਸਮੇਤ ਰਾਘਵ ਚੱਢਾ, ਸੰਦੀਪ ਪਾਠਕ ਤੇ ਸੰਜੀਵ ਅਰੋੜਾ ਦੇ ਨਾਂ 'ਤੇ ਲਗਾਈ ਮੋਹਰ।
11.45 AM :
ਕਾਂਗਰਸ ਵੱਲੋਂ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਭਗਵੰਤ ਮਾਨ ਤੇ 'ਆਪ' ਦੇ ਵਿਧਾਇਕਾਂ ਨੂੰ ਦਿੱਤੀ ਵਧਾਈ
11.40 AM :
ਅਕਾਲੀ ਦਲ ਦੇ ਵਿਧਾਇਕ ਦਲ ਦੇ ਨੇਤਾ ਮਨਪ੍ਰੀਤ ਸਿੰਘ ਇਆਲੀ ਨੇ ਵੀ ਭਗਵੰਤ ਮਾਨ ਤੇ ਸੰਧਵਾਂ ਨੂੰ ਦਿੱਤੀ ਵਧਾਈ
11.38 AM :
ਸੰਧਵਾਂ ਨੂੰ ਭਗਵੰਤ ਮਾਨ ਨੇ ਸਪੀਕਰ ਦੀ ਕੁਰਸੀ ਉਪਰ ਬਿਰਾਜਮਾਨ ਕਰਵਾਇਆ
11.36 AM :
ਵਿਧਾਨ ਸਭਾ ਦੇ ਸਦਨ ਦੀ ਕਾਰਵਾਈ ਦੇਖਣ ਲਈ ਭਗਵੰਤ ਮਾਨ ਦੀ ਮਾਤਾ ਤੇ ਭੈਣ ਵੀ ਪੁੱਜੇ
11.35 AM :
ਕਾਂਗਰਸ ਦੀ ਮੰਗ ਸਾਲ 'ਚ 100 ਦਿਨ ਚੱਲੇ ਵਿਧਾਨ ਸਭਾ ਦੀ ਕਾਰਵਾਈ
11.27 AM :
ਲੋਕਾਂ ਨੂੰ ਸਭ ਕੁਝ ਜਾਨਣ ਦਾ ਹੱਕ : ਮੁੱਖ ਮੰਤਰੀ ਭਗਵੰਤ ਸਿੰਘ ਮਾਨ
11.26 AM :
ਵਿਧਾਨ ਸਭਾ ਦੀ ਕਾਰਵਾਈ ਦਾ ਹੋਵੇਗਾ ਪ੍ਰਸਾਰਣ
11.25 AM :
ਭਾਜਪਾ ਦੇ ਵਿਧਾਇਕਾਂ ਜੰਗੀ ਲਾਲ ਮਹਾਜਨ ਅਤੇ ਅਸ਼ਵਨੀ ਸ਼ਰਮਾ ਨੇ ਅਹੁਦੇ ਦੀ ਸਹੁੰ ਚੁੱਕੀ
11.20 AM :
LPU ਦੇ ਅਸ਼ੋਕ ਜਿੰਦਲ ਰਾਜ ਸਭਾ ਲਈ ਉਮੀਦਵਾਰ ਐਲਾਨੇ
11.16 AM :
'ਆਪ' ਵੱਲੋਂ ਸੰਦੀਪ ਪਾਠਕ ਐਲਾਨੇ ਗਏ ਰਾਜ ਸਭਾ ਲਈ ਉਮੀਦਵਾਰ
ਇਹ ਵੀ ਪੜ੍ਹੋ :
ਭਗਵੰਤ ਸਿੰਘ ਮਾਨ 12ਵੀਂ ਪਾਸ, ਵਿਧਾਇਕਾਂ ਦੀ ਵਿਦਿਅਕ ਯੋਗਤਾ 'ਤੇ ਪੈਣੀ ਝਾਤ