ਦੂਜੇ ਦਿਨ ਵੀ ਧੂ-ਧੂ ਕੇ ਜਲ ਰਿਹਾ ਕਸੌਲੀ ਦਾ ਜੰਗਲ; ਕਲ ਸ਼ਾਮ ਦੀ ਲੱਗੀ ਹੋਈ ਹੈ ਭਿਆਨਕ ਅੱਗ
ਚੰਡੀਗੜ੍ਹ, 16 ਮਈ: ਹਰਿਆਣਾ-ਹਿਮਾਚਲ ਸਰਹੱਦ 'ਤੇ ਕਸੌਲੀ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਨੂੰ ਅੱਜ ਦੂਜਾ ਦਿਨ ਹੋ ਚੁੱਕਿਆ ਹੈ। ਦਮਕਲ ਵਿਭਾਗ ਮਗਰੋਂ ਹੁਣ ਹਵਾਈ ਸੈਨਾ ਦੇ ਹੈਲੀਕਾਪਟਰ ਵੀ ਅੱਗ ਬੁਝਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਨ। ਇਹ ਵੀ ਪੜ੍ਹੋ: ਅੰਮ੍ਰਿਤਸਰ ਕੇਂਦਰੀ ਜੇਲ੍ਹ 'ਚ ਨੌਜਵਾਨ ਦੀ ਕੁੱਟਮਾਰ, ਜੇਲ੍ਹ 'ਚੋਂ ਵੀਡੀਓ ਹੋਈ ਵਾਇਰਲ
ਹਿਮਾਚਲ ਪ੍ਰਦੇਸ਼ ਦੇ ਜੰਗਲਾਂ ਵਿੱਚ ਲੱਗੀ ਅੱਗ ਨੂੰ ਬੁਝਾਉਣ ਲਈ ਹਰਿਆਣਾ ਦੇ ਪੰਚਕੂਲਾ ਸ਼ਹਿਰ ਸਥਿਤ ਕੌਸ਼ਲਿਆ ਡੈਮ ਤੋਂ ਪਾਣੀ ਲਿਆ ਜਾ ਰਿਹਾ ਹੈ। ਫ਼ਿਲਹਾਲ ਹਵਾਈ ਸੈਨਾ ਦੇ ਹੈਲੀਕਾਪਟਰ ਅੱਗ 'ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਐਤਵਾਰ ਸਵੇਰੇ ਕਰੀਬ 6.30 ਵਜੇ ਕਸੌਲੀ ਦੇ ਏਅਰਫੋਰਸ ਸਟੇਸ਼ਨ 'ਚ ਭਿਆਨਕ ਅੱਗ ਲੱਗ ਗਈ। ਅੱਗ ਨੂੰ ਸਭ ਤੋਂ ਪਹਿਲਾਂ ਪਿੰਡ ਵਾਸੀਆਂ ਨੇ ਦੇਖਿਆ ਜਿਨ੍ਹਾਂ ਨੇ ਹਵਾਈ ਸੈਨਾ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ।पर्यटन नगरी कसौली के अपर माल रोड के पिछली ओर से सुलगी जंगल की आग pic.twitter.com/zgg69LU1RB — Virender Thakur (@VirenderKthakur) May 15, 2022
ਕੁੱਝ ਹੀ ਮਿੰਟਾਂ ਵਿੱਚ ਪੂਰਾ ਇਲਾਕਾ ਧੂੰਏਂ ਦੀ ਲਪੇਟ ਵਿੱਚ ਆ ਗਿਆ ਜਿਸਤੋਂ ਬਾਅਦ ਅੱਗ ਬੁਝਾਊ ਅਮਲੇ ਅੱਗ 'ਤੇ ਕਾਬੂ ਪਾਉਣ ਲਈ ਜੱਦੋ-ਜਹਿਦ ਕਰ ਰਹੇ ਹਨ। ਕੱਲ ਸ਼ਾਮ ਦੀ ਲੱਗੀ ਅੱਗ ਕਰ ਕੇ ਰਾਤ ਭਰ ਜੰਗਲ ਵਿੱਚੋਂ ਧੂੰਆਂ ਨਿਕਲਦਾ ਦੇਖਿਆ ਗਿਆ। ਇਸ ਹਾਦਸੇ ਵਿਚ ਕੁੱਝ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਸੂਚਨਾ ਹੈ, ਜਿਨ ਹਾਂ ਨੂੰ ਪਹਿਲਾਂ ਕਸੌਲੀ ਦੇ ਫ਼ੌਜੀ ਹਸਪਤਾਲ ਲਿਜਾਇਆ ਗਿਆ ਜਿੱਥੋਂ ਉਨ੍ਹਾਂ ਨੂੰ ਚੰਡੀਗੜ੍ਹ ਦੇ ਪੀਜੀਆਈ ਭੇਜ ਦਿੱਤਾ ਗਿਆ। ਇਹ ਵੀ ਪੜ੍ਹੋ: ਲਹਿਰਾ ਮੁਹੱਬਤ ਦੇ ਥਰਮਲ ਪਲਾਂਟ 'ਚ ਵੱਡਾ ਧਮਾਕਾ, ਬਿਜਲੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤForest fire in #kasauli #kasaulifire pic.twitter.com/rhK0Ckh4af
— Prabh Sandhu??♂️??? (@3007Sandhu) May 15, 2022
ਅੱਗ ਬੁਝਾਉਣ ਲਈ ਕੁਠਾਰ, ਪਰਵਾਣੂ, ਸੋਲਨ ਤੋਂ ਤਿੰਨ ਫਾਇਰ ਟੈਂਡਰ ਤੋਂ ਇਲਾਵਾ ਕਸੌਲੀ ਛਾਉਣੀ ਅਤੇ ਫ਼ੌਜ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਹੋਈਆਂ ਹਨ ਤੇ ਇਸ ਦੇ ਨਾਲ ਹੁਣ ਹਵਾਈ ਸੈਨਾ ਵੀ ਮਦਦ ਲਈ ਮੈਦਾਨ 'ਚ ਉੱਤਰ ਆਈ ਹੈ। -PTC Newsसीडीएल, सीआरआइ, दूरदर्शन टावर व कसौली क्लब के नजदीक पहुंची आग पर काबू पाने के लिए प्रयास में जुटे सेना के हेलीकॉप्टर pic.twitter.com/bap2Yrwf2w — Virender Thakur (@VirenderKthakur) May 15, 2022