ਵਿਸਾਖੀ ਮੌਕੇ ਦੇਸ਼ ਵਾਸੀਆ ਨੂੰ ਵੱਡੀਆਂ ਸ਼ਖ਼ਸੀਅਤਾਂ ਨੇ ਦਿੱਤੀਆ ਵਧਾਈਆ
ਚੰਡੀਗੜ੍ਹ: ਵਿਸਾਖੀ ਦਾ ਤਿਉਹਾਰ ਹਰ ਸਾਲ ਅਪ੍ਰੈਲ ਦੇ ਮਹੀਨੇ ਮਨਾਇਆ ਜਾਂਦਾ ਹੈ। ਹਰ ਸਾਲ 14 ਅਪ੍ਰੈਲ ਨੂੰ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਇਹ ਤਿਉਹਾਰ ਮਨਾਇਆ ਜਾਂਦਾ ਹੈ। ਵਿਸਾਖੀ ਦਾ ਤਿਉਹਾਰ ਮੁੱਖ ਤੌਰ 'ਤੇ ਪੰਜਾਬ ਅਤੇ ਹਰਿਆਣਾ ਵਿੱਚ ਮਨਾਇਆ ਜਾਂਦਾ ਹੈ। ਇਹ ਤਿਉਹਾਰ ਕਿਸਾਨਾਂ ਨੂੰ ਸਮਰਪਿਤ ਹੈ। ਵਿਸਾਖੀ ਵਾਲੇ ਦਿਨ ਸ਼ਾਮ ਨੂੰ ਭੰਗੜਾ ਪਾਇਆ ਜਾਂਦਾ ਹੈ, ਅਤੇ ਲੋਕ ਇੱਕ ਦੂਜੇ ਨੂੰ ਵਧਾਈ ਦਿੰਦੇ ਹਨ। ਇਸ ਦਿਨ ਨੂੰ ਹਿੰਦੀ ਕੈਲੰਡਰ ਦੇ ਅਨੁਸਾਰ ਸਾਡੇ ਸੂਰਜੀ ਨਵੇਂ ਸਾਲ ਦੀ ਸ਼ੁਰੂਆਤ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਪਵਿੱਤਰ ਤਿਉਹਾਰ ਭਾਰਤੀ ਕਿਸਾਨਾਂ ਦਾ ਮੰਨਿਆ ਜਾਂਦਾ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਸਾਖੀ ਦੇ ਤਿਉਹਾਰ ਨੂੰ ਲੈ ਕੇ ਟਵੀਟ ਕਰਦੇ ਹੋਏ ਖਾਲਸਾ ਪੰਥ ਦੇ ਸਥਾਪਨਾ ਦੀਆਂ ਵਧਾਈਆ ਦਿੱਤੀਆ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਸਾਖੀ ਮੌਕੇ ਸਮੂਹ ਸੰਗਤਾ ਨੂੰ ਵਧਾਈਆ ਦਿੱਤੀਆ ਹਨ।ਖਾਲਸਾ ਪੰਥ ਦੇ ਸਿਰਜਣਹਾਰੇ, ਸਾਹਿਬ-ਏ-ਕਮਾਲ, ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਸ਼ਰਧਾ ਅਤੇ ਸਤਿਕਾਰ ਸਹਿਤ ਪ੍ਰਣਾਮ ਕਰਦੇ ਹੋਏ, ਦੇਸ਼-ਵਿਦੇਸ਼ ਵਿੱਚ ਵਸਦੀਆਂ ਸੰਗਤਾਂ ਨੂੰ ਵਿਸਾਖੀ ਅਤੇ ਖਾਲਸਾ ਪੰਥ ਸਾਜਨਾ ਦਿਵਸ ਦੀਆਂ ਲੱਖ-ਲੱਖ ਵਧਾਈਆਂ। pic.twitter.com/yoTG0Hiua2 — Bhagwant Mann (@BhagwantMann) April 14, 2022
ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵਿਸਾਖੀ ਦੇ ਤਿਉਹਾਰ ਨੂੰ ਲੈ ਕੇ ਪੰਜਾਬ ਵਾਸੀਆ ਨੂੰ ਵਧਾਈਆ ਦਿੱਤੀਆ ਹਨ।ਸੋਨੇ ਰੰਗੀ ਫ਼ਸਲ ਦੀ ਵਾਢੀ, ਖੁਸ਼ਹਾਲੀ, ਬੱਚਤ ਤੇ ਭਵਿੱਖ ਨਾਲ ਜੁੜੀਆਂ ਉਮੰਗਾਂ ਭਰੇ ਤਿਉਹਾਰ, ਵਿਸਾਖੀ ਦੀਆਂ ਸਭ ਨੂੰ ਲੱਖ-ਲੱਖ ਵਧਾਈਆਂ। ਅਕਾਲ ਪੁਰਖ ਮਿਹਰ ਕਰਨ ਅਤੇ ਕਿਰਸਾਨੀ ਨਾਲ ਸਿੱਧੇ ਤੌਰ 'ਤੇ ਜੁੜਿਆ ਇਹ ਤਿਉਹਾਰ ਸਮੂਹ ਕਿਸਾਨ ਪਰਿਵਾਰਾਂ ਲਈ ਖੁਸ਼ਹਾਲੀ ਤੇ ਚੜ੍ਹਦੀਕਲਾ ਲੈ ਕੇ ਆਵੇ। #Baisakhi2022 pic.twitter.com/J6KDBLtZ0w
— Sukhbir Singh Badal (@officeofssbadal) April 14, 2022
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸਾਖੀ ਦੇ ਤਿਉਹਾਰ ਉੱਤੇ ਸਮੂਹ ਦੇਸ਼ ਵਾਸੀਆ ਨੂੰ ਵਧਾਈਆ ਦਿੱਤੀਆ ਹਨ। &nbਪੰਜਾਬੀਆਂ ਦੇ ਸੰਸਾਰ ਪ੍ਰਸਿੱਧ ਤਿਉਹਾਰ ਵਿਸਾਖੀ ਦੀ ਆਪ ਸਭ ਨੂੰ ਲੱਖ-ਲੱਖ ਵਧਾਈ। ਪੰਜਾਬ ਦੇ ਵਿਰਸੇ ਅਤੇ ਕਿਰਸਾਨੀ ਨਾਲ ਜੁੜਿਆ ਇਹ ਤਿਉਹਾਰ ਸਭ ਪਾਸੇ ਖੁਸ਼ਹਾਲੀ ਲੈ ਕੇ ਆਵੇ ਅਤੇ ਸਮੂਹ ਕਿਸਾਨ ਵੀਰਾਂ ਦੀ ਕੀਤੀ ਸਖ਼ਤ ਮਿਹਨਤ ਫ਼ਲਦਾਈ ਹੋਵੇ। #Baisakhi2022 pic.twitter.com/yN00V8qOlY — Harsimrat Kaur Badal (@HarsimratBadal_) April 14, 2022
ਖਾਲਸਾ ਸਾਜਨਾ ਦਿਵਸ (ਵਿਸਾਖੀ) ਮੌਕੇ ਸੰਗਤਾਂ ਗੁਰੂ ਸਾਹਿਬਾਨ ਦਾ ਆਸ਼ੀਰਵਾਦ ਲੈਣ ਲਈ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੁੰਦੀਆਂ ਹਨ। ਬੁੱਧਵਾਰ ਰਾਤ ਨੂੰ ਵੀ 1 ਲੱਖ ਦੇ ਕਰੀਬ ਸ਼ਰਧਾਲੂਆਂ ਨੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਅੱਜ ਰਾਤ ਤੱਕ 2 ਲੱਖ ਦੇ ਕਰੀਬ ਸ਼ਰਧਾਲੂ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਣ ਦਾ ਅਨੁਮਾਨ ਹੈ। ਇਹ ਵੀ ਪੜ੍ਹੋ:Vaisakhi 2022: ਅੱਜ ਹੈ ਵਿਸਾਖੀ ਦਾ ਤਿਉਹਾਰ, ਜਾਣੋ ਕਿਉਂ ਮਨਾਇਆ ਜਾਂਦਾ ਤੇ ਕੀ ਹੈ ਇਸ ਦਾ ਮਹੱਤਵ -PTC NewsBest wishes on the special occasion of Baisakhi. pic.twitter.com/1quwFoRKyM — Narendra Modi (@narendramodi) April 14, 2022