ਫਰਾਂਸ ਵਿੱਚ Omicron ਦਾ ਖ਼ਤਰਾ, ਹੁਣ ਲਾਕਡਾਊਨ ਸੰਬੰਧੀ ਉੱਡ ਰਹੀਆਂ ਅਫਵਾਹਾਂ
Omicron Case: ਦੇਸ਼ ਵਿਚ ਕੋਰੋਨਾ ਦੇ ਨਾਲ ਨਾਲ ਹੁਣ ਓਮੀਕਰੋਨ ਵੇਰੀਐਂਟ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਓਮੀਕਰੋਨ ਵਾਇਰਸ ਯੂਰਪ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ। ਸਥਿਤੀ ਨੂੰ ਕਾਬੂ ਕਰਨ ਲਈ ਫਰਾਂਸ ਨੇ ਬ੍ਰਿਟੇਨ ਦੀ ਯਾਤਰਾ 'ਤੇ ਪਾਬੰਦੀ ਲਗਾ ਦਿੱਤੀ ਹੈ। ਸਾਰੇ ਵਪਾਰ ਅਤੇ ਸੈਰ-ਸਪਾਟਾ ਅਤੇ ਯੂਕੇ ਤੋਂ ਆਉਣ-ਜਾਣ ਦੀ ਯਾਤਰਾ ਪੂਰੀ ਤਰ੍ਹਾਂ ਬੰਦ ਰਹੇਗੀ। ਯੂਕੇ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਨੂੰ 24 ਘੰਟੇ ਪੁਰਾਣੀ ਕੋਵਿਡ ਨਕਾਰਾਤਮਕ ਰਿਪੋਰਟ ਜਮ੍ਹਾਂ ਕਰਾਉਣੀ ਪਵੇਗੀ। ਨਵੇਂ ਕਰੋਨਾਵਾਇਰਸ ਇਨਫੈਕਸ਼ਨ ਓਮਿਕਰੋਨ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਚਿੰਤਾਵਾਂ ਦੇ ਵਿਚਕਾਰ ਯੂਕੇ ਦੀ ਯਾਤਰਾ ਤੇ ਪਾਬੰਦੀ ਲਗਾਈ ਗਈ ਹੈ। ਫਰਾਂਸ ਪਹੁੰਚਣ 'ਤੇ 48 ਘੰਟੇ ਦੀ ਕੁਆਰਨਟਾਈਨ ਜ਼ਰੂਰੀ ਕਰ ਦਿੱਤੀ ਗਈ ਹੈ। ਇਸ ਵਿਚਕਾਰ ਓਮੀਕਰੋਨ ਵੇਰੀਐਂਟ ਦੇ ਵੱਧ ਰਹੇ ਮਰੀਜਾਂ ਨੂੰ ਦੇਖਦੇ ਹੋਏ ਕੁਝ ਦਿਨਾਂ ਤੋਂ ਫਰਾਂਸ ਵਿੱਚ ਲਾਕਡਾਉਨ ਸੰਬੰਧੀ ਕਈ ਤਰਾਂ ਦੀਆਂ ਅਫਵਾਹਾਂ ਉੱਡ ਰਹੀਆਂ ਸਨ। ਇਸ ਦੇ ਨਾਲ ਬੀਤੇ ਦਿਨੀ ਫਰਾਂਸ ਦੇ ਸਿਹਤ ਮੰਤਰੀ ਓਲੀਵੀਏ ਵੇਰਾਂ ਵੱਲੋਂ ਕੀਤੇ ਨਵੇਂ ਐਲਾਨਾਂ ਵਿੱਚ ਕਿਹਾ ਗਿਆ ਹੈ ਕਿ ਕ੍ਰਿਸਮਿਸ ਅਤੇ ਨਵੇਂ ਸਾਲ ਦੀ ਆਮਦ ਹੋਣ ਕਰਕੇ ਫਰਾਂਸ ਵਿੱਚ ਲਾਕਡਾਉਨ ਜਾਂ ਕਰਫਿਊ ਨਹੀਂ ਲਗਾਇਆ ਜਾਵੇਗਾ। ਲੋਕ ਕ੍ਰਿਸਮਿਸ ਅਤੇ ਨਵੇਂ ਸਾਲ ਵਾਲੇ ਦਿਨ ਆਮ ਵਾਂਗ ਹੀ ਮਿਲ ਸਕਣਗੇ ਪਰ ਉਹਨਾਂ ਨੂੰ ਐਂਟੀਜੈਨਿਕ ਟੈਸਟ ਕਰਵਾਉਣਾ ਪਵੇਗਾ ਜੋ ਫਰੀ ਆਫ ਕਾਸਟ ਤੇ ਕੀਤਾ ਜਾਵੇਗਾ। ਯੂ ਕੇ ਵਿੱਚ ਹੱਦ ਤੋਂ ਵੱਧ ਰਹੇ ਕੋਵਿਡ ਕੇਸਾਂ ਦਾ ਕਰਕੇ ਯੂ ਕੇ ਤੋਂ ਆਉਣ ਵਾਲੇ ਯਾਤਰੀਆਂ ਤੇ ਪਾਬੰਦੀ ਲਗਾਈ ਗਈ ਹੈ ਅਤੇ ਬਹੁਤ ਜਰੂਰੀ ਕੰਮ ਕਾਰਨ ਆਉਣ ਵਾਲੇ ਵਿਆਕਤੀ ਦਾ ਖਾਸ ਖਿਆਲ ਰੱਖਿਆ ਜਾਵੇਗਾ। ਦੂਸਰੇ ਪਾਸੇ ਫਰਾਂਸ ਵਿੱਚ ਐਂਟੀਕੋਵਿਡ ਵੈਕਸੀਨੇਸ਼ਨ ਦੀ ਤੀਸਰੀ ਡੋਜ ਵੀ ਬੜੇ ਵੱਡੇ ਪੱਧਰ 'ਤੇ ਲਗਾਈ ਜਾ ਰਹੀ ਹੈ ਤਾਂ ਕਿ ਫਰਾਂਸ ਨੂੰ ਕੋਵਿਡ ਮੁਕਤ ਕੀਤਾ ਜਾਵੇ ਅਤੇ ਆਉਣ ਵਾਲੇ ਦਿਨਾਂ ਵਿੱਚ ਫਰਾਂਸ ਸਰਕਾਰ ਵੱਲੋਂ ਨਵੇਂ ਐਲਾਨ ਵੀ ਕੀਤੇ ਜਾ ਸਕਦੇ ਹਨ। -PTC News