ਗੁਰਬਤ ਭਰੀ ਜੀਅ ਰਹੀ ਜ਼ਿੰਦਗੀ 'ਚ ਬਜ਼ੁਰਗ ਔਰਤ ਨੇ ਨਾ ਹਾਰੀ ਹਿੰਮਤ, ਸਬਜ਼ੀਆਂ ਵੇਚ ਕੇ ਕਰ ਰਹੀ ਗੁਜ਼ਾਰਾ
ਗੁਰਦਾਸਪੁਰ: ਕਹਿੰਦੇ ਨੇ ਉਹ ਲੋਕ ਰੱਬ ਨਾਲ ਗਿਲਾ ਕਰਦੇ ਹਨ ਜੋ ਕੁਝ ਕਰ ਨਹੀਂ ਸਕਦੇ ਜੋ ਹਿੰਮਤ ਹਾਰ ਚੁੱਕੇ ਹੁੰਦੇ ਹਨ ਪਰ ਅੱਜ ਅਜਿਹੀ ਇਕ ਜਿਸ ਬਜ਼ੁਰਗ ਔਰਤ ਨਾਲ ਮਿਲਾਣ ਜਾ ਰਹੇ ਹਾਂ ਉਹ ਬਟਾਲਾ ਦੇ ਮੁਹੱਲਾ ਸ਼ੁਕਰਪੁਰਾ ਦੀ ਰਹਿਣ ਵਾਲੀ ਹੈ ਅਤੇ ਕਿਸਮਤ ਨੇ ਔਰਤ ਦਾ ਸਾਥ ਤਾਂ ਨਹੀਂ ਦਿੱਤਾ ਪਰ ਬਦਨਸੀਬ ਔਰਤ ਨੇ ਹਿੰਮਤ ਨਹੀਂ ਹਾਰੀ। ਘਰਵਾਲੇ ਅਤੇ ਵੱਡੇ ਪੁੱਤ ਦੀ ਮੌਤ ਹੋ ਜਾਂਦੀ ਹੈ ਅਤੇ ਜਿਸ ਪੁੱਤ ਉੱਤੇ ਆਸ ਸੀ ਜਿਸਦੇ ਸਹਾਰੇ ਆਪਣੀ ਰਹਿੰਦੀ ਜ਼ਿੰਦਗੀ ਕੱਟ ਰਹੀ ਸੀ ਉਸਨੂੰ ਵੀ ਜੇਲ੍ਹ ਹੋ ਜਾਂਦੀ ਹੈ ਅਤੇ ਦਰਦਰ ਦੀ ਠੋਕਰਾਂ ਖਾਣ ਨੂੰ ਮਜਬੂਰ ਹੋ ਜਾਂਦੀ ਹੈ। ਬਜ਼ੁਰਗ ਮਾਤਾ ਨੇ ਦੱਸਿਆ ਕਿ ਉਹ ਸਵੇਰੇ ਸਬਜ਼ੀ ਮੰਡੀ ਜਾਂਦੀ ਹੈ ਅਤੇ ਓਥੇ ਜੋ ਦੁਕਾਨਾਂ ਵਾਲੇ ਖ਼ਰਾਬ ਸਬਜ਼ੀ ਬਾਹਰ ਸੁੱਟਦੇ ਹਨ ਉਸਨੂੰ ਘਰ ਲਿਆ ਕੇ ਸਾਫ ਕਰਕੇ ਆਪਣੇ ਘਰ ਦੇ ਬਾਹਰ ਵੇਚਦੀ ਹੈ ਅਤੇ ਆਪਣਾ ਪੇਟ ਭਰਦੀ ਹੈ ਕੋਈ ਵੀ ਰਿਸ਼ਤੇਦਾਰ ਮਦਦ ਲਈ ਅੱਗੇ ਨਹੀਂ ਆਇਆ। ਉਸਨੇ ਦੱਸਿਆ ਮੁਹੱਲੇ ਦੇ ਲੋਕ ਜਰੂਰ ਮਦਦ ਤਰਸ ਦੇ ਅਧਾਰ ਉਤੇ ਕਰਦੇ ਹਨ ਅਤੇ ਮੈਂ ਵੀ ਲਗਾਤਾਰ ਬਿਮਾਰ ਰਹਿੰਦੀ ਹਾਂ। ਇਹ ਵੀ ਪੜ੍ਹੋ: ਕੇਂਦਰ ਸਰਕਾਰ ਪਲਾਸਟਿਕ ਲਿਫ਼ਾਫਿਆਂ 'ਤੇ ਸਾਰੇ ਸੂਬਿਆਂ 'ਚ ਇਕਸਾਰ ਪਾਬੰਦੀ ਲਗਾਵੇ: ਮੀਤ ਹੇਅਰ ਮੁਹੱਲੇ ਵਾਸੀ ਨੇ ਦੱਸਿਆ ਕਿ ਜਦ ਰੋਜ ਘਰ ਤੋਂ ਨਿਕਲ ਕੇ ਦਫਤਰ ਜਾਂਦਾ ਹਾਂ ਤਾਂ ਮਾਤਾ ਉਤੇ ਬੁਹਤ ਤਰਸ ਆਉਂਦਾ ਹੈ ਅਤੇ ਸਬਜ਼ੀ ਵੀ ਜਰੂਰ ਲੈਂਦਾ ਹਾਂ ਭਾਵੇਂ ਬਾਹਰ ਕਿਸੇ ਨੂੰ ਦੇ ਦੇਵੇ। ਉਸਨੇ ਕਿਹਾ ਕਿ ਮਾਤਾ ਦੇ ਘਰ ਕੋਈ ਵੀ ਕਮਾਉਣ ਵਾਲਾ ਨਹੀਂ ਹੈ। ਵੱਡਾ ਪੁੱਤ ਅਤੇ ਘਰਵਾਲੇ ਦੀ ਮੌਤ ਹੋ ਚੁਕੀ ਹੈ ਅਤੇ ਛੋਟਾ ਪੁੱਤ ਜੇਲ ਵਿਚ ਹੈ, ਮਾਤਾ ਬੁਹਤ ਲੋੜਵੰਦ ਹੈ ਇਸਦੀ ਮਦਦ ਹੋਣੀ ਚਾਹੀਦੀ ਹੈ। (ਰਵੀ ਬਕਸ਼ ਦੀ ਰਿਪੋਰਟ ) -PTC News