ਕੋਰੋਨਾ ਪੀੜਤ ਹੋਣ ਦੇ ਬਾਵਜੂਦ ਨਰਸ ਨੇ ਨਹੀਂ ਹਾਰੀ ਹਿੰਮਤ, ਨਿਭਾਇਆ ਆਪਣਾ ਫਰਜ਼, ਪਰ ਘਰਦਿਆਂ ਨੇ ਕੱਢੀ ਘਰੋਂ ਬਾਹਰ
ਅਹਿਮਦਾਬਾਦ : ਇੱਕ ਪਾਸੇ ਦੇਸ਼ ਦੇ ਵਾਰੀਅਰ ਆਪਣੀ ਜਾਨ ਜੋਖਿਮ 'ਚ ਪਾਕੇ ਆਪਣਾ ਫਰਜ਼ ਨਿਭਾਅ ਰਹੇ ਹਨ. ਇਸ ਤਹਿਤ ਭਾਵੇਂ ਹੀ ਉਹਨਾਂ ਨੂੰ ਹਰ ਇਕ ਔਖੀ ਘੜੀ ਨਾਲ ਨਜਿੱਠਣਾ ਪਿਆ। ਜਿਸ ਲਈ ਲੋਕ ਅਤੇ ਸਰਕਾਰ ਇਹਨਾਂ ਨੂੰ ਆਪਣਾ ਦੂਜਾ ਰੱਬ ਮੰਨ ਰਹੇ ਹਨ। ਕਿ ਇਹਨਾਂ ਦੀ ਮਿਹਨਤ ਅਤੇ ਬਲੀਦਾਨ ਸਦਕਾ ਲੋਕਾਂ ਦੀਆਂ ਜਾਨਾਂ ਬਚੀਆਂ।
ਪੜ੍ਹੋ ਹੋਰ ਖ਼ਬਰਾਂ : ਜੇਕਰ ਆਉਣ ਵਾਲੇ ਦੱਸ ਦਿਨਾਂ ‘ਚ ਹੈ ਬੈਂਕ ਸਬੰਧੀ ਕੰਮ ਤਾਂ ਤੁਹਾਡੇ ਲਈ ਅਹਿਮ ਹੈ ਇਹ ਖ਼ਬਰ
ਪਰ ਉਥੇ ਹੀ ਕੁਝ ਲੋਕ ਅਜਿਹੇ ਨਾਸ਼ੁਕਰ ਅਤੇ ਲਾਲਚੀ ਵੀ ਹਨ ਜਿੰਨਾ 'ਚ ਇਨਸਾਨੀਅਤ ਨਹੀਂ ਬਚੀ, ਅਤੇ ਸੌਦਾ ਕਰ ਰਹੇ ਹਨ ਰਿਸ਼ਤਿਆਂ ਦਾ , ਜੀ ਹਾਂ ਪਿਛਲੇ ਸਾਲ ਜਦੋਂ ਕੋਰੋਨਾ ਮਹਾਮਾਰੀ ਕਾਰਨ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ ਤਾਂ ਜ਼ਿਆਦਾਤਰ ਲੋਕ ਘਰਾਂ ਵਿਚ ਬੈਠੇ ਸਨ।