Sun, Jan 26, 2025
Whatsapp

ਜਲੰਧਰ : ਕੈਨੇਡਾ ਰਹਿੰਦੀ ਸਾਬਕਾ ਪਤਨੀ ਨੇ ਜਲੰਧਰ ਆਏ ਐਨ.ਆਰੀ.ਆਈ ਪਤੀ ਦੀ ਦਿੱਤੀ ਸੁਪਾਰੀ 

Reported by:  PTC News Desk  Edited by:  Joshi -- February 01st 2018 05:09 PM
ਜਲੰਧਰ : ਕੈਨੇਡਾ ਰਹਿੰਦੀ ਸਾਬਕਾ ਪਤਨੀ ਨੇ ਜਲੰਧਰ ਆਏ ਐਨ.ਆਰੀ.ਆਈ ਪਤੀ ਦੀ ਦਿੱਤੀ ਸੁਪਾਰੀ 

ਜਲੰਧਰ : ਕੈਨੇਡਾ ਰਹਿੰਦੀ ਸਾਬਕਾ ਪਤਨੀ ਨੇ ਜਲੰਧਰ ਆਏ ਐਨ.ਆਰੀ.ਆਈ ਪਤੀ ਦੀ ਦਿੱਤੀ ਸੁਪਾਰੀ 

NRI failed murder attempt mystery solved by Jalandhar police : ਜਲੰਧਰ : ਕੈਨੇਡਾ ਰਹਿੰਦੀ ਸਾਬਕਾ ਪਤਨੀ ਨੇ ਜਲੰਧਰ ਆਏ ਐਨ.ਆਰੀ.ਆਈ ਪਤੀ ਦੀ ਦਿੱਤੀ ਸੁਪਾਰੀ ਜਲੰਧਰ ਦਿਹਾਤ ਪੁਲਿਸ ਨੇ ਇੱਕ ਅਜਿਹੇ ਗਿਰੋਹ ਦੇ ਦੋ ਮੈਂਬਰਾਂ ਨੂੰ ਹਿਰਾਸਤ 'ਚ ਲਿਆ ਹੈ, ਜਿੰਨ੍ਹਾਂ ਨੇ ਢਾਈ ਲੱਖ ਦੀ ਸੁਪਾਰੀ ਲੈ ਕੇ ਇੱਕ ਐਨ.ਆਰ.ਆਈ ਦੀ ਗੋਲੀ ਮਾਰ ਕੇ ਹੱਤਿਆ ਦੀ ਕੋਸ਼ਿਸ਼ ਕੀਤੀ ਸੀ। ਹਾਂਲਾਕਿ, ਇਹ ਲੋਕ ਐਨ.ਆਰੀ.ਆਈ ਨੂੰ ਮੌਤ ਦੇ ਘਾਟ ਉਤਾਰਨਾ ਚਾਹੁੰਦੇ ਸਨ, ਪਰ ਨਿਸ਼ਾਨਾ ਖੁੱਸ ਜਾਣ ਕਾਰਨ ਉਹ ਵਾਲ ਵਾਲ ਬੱਚ ਗਿਆ ਸੀ। NRI failed murder attempt mystery solved by Jalandhar policeਫਿਲਹਾਲ, ਇਸ ਮਾਮਲੇ 'ਚ ਅਜੇ ਚਾਰ ਦੋਸ਼ੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ। ਪੁਲਿਸ ਮੁਤਾਬਕ, ਐਨ.ਆਰ.ਆਈ ਨੂੰ ਮਾਰਨ ਦੀ ਸੁਪਾਰੀ ਕੈਨੇਡਾ ਵਾਸੀ ਉਸੇ ਦੀ ਸਾਬਕਾ ਪਤਨੀ ਨੇ ਦਿੱਤੀ ਸੀ। ਇਸ ਗੱਲ ਦਾ ਖੁਲਾਸਾ ਕਰਦਿਆਂ ਅੱਜ ਜਲੰਧਰ 'ਚ ਐਸ.ਐਸ.ਪੀ ਦਿਹਾਤੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ 26 ਜਨਵਰੀ ਨੂੰ ਗੁਰਾਇਆ ਦੇ ਕੋਲ ਇੱਕ ਐਨ.ਆਰ.ਆਈ ਮੱਖਣ ਸਿੰਘ 'ਤੇ ਕੁਝ ਲੋਕਾਂ ਨੇ ਗੋਲੀਆਂ ਚਲਾ ਕੇ ਜਾਨਲੇਵਾ ਹਮਲਾ ਕੀਤਾ ਸੀ, ਜਿਸ ਤੋਂ ਬਾਅਦ ਪੁਲਿਸ ਇਸ ਮਾਮਲੇ ਨੂੰ ਟ੍ਰੇਸ ਕਰਨ 'ਚ ਲੱਗ ਗਈ ਸੀ। NRI failed murder attempt mystery solved by Jalandhar policeਕੱਲ ਇਸ ਮਾਮਲੇ 'ਚ ਪੁਲਿਸ ਨੇ ਜਲੰਧਰ ਦੇ ਕਠਾਰ ਇਲਾਕੇ ਤੋਂ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। NRI failed murder attempt mystery solved by Jalandhar policeਜਦੋਂ ਕਿ ਉਹਨਾਂ ਦੇ ਚਾਰ ਸਾਥੀਆਂ ਦੀ ਪੁਲਿਸ ਨੂੰ ਅਜੇ ਵੀ ਭਾਲ ਹੈ। ਓਧਰ, ਪੁਲਿਸ ਕੈਨੇਡਾ 'ਚ ਰਹਿ ਰਹੀ ਮੱਖਣ ਸਿੰਘ ਦੀ ਪਤਨੀ ਜਸਵਿੰਦਰ ਕੌਰ 'ਤੇ ਕਾਰਵਾਈ ਨੂੰ ਵੀ ਅਮਲ 'ਚ ਲਿਆ ਰਹੀ ਹੈ। —PTC News


Top News view more...

Latest News view more...

PTC NETWORK