ਹੁਣ ਖੁੱਲ੍ਹਣਗੇ ਪੂਰੇ ਬਾਜ਼ਾਰ, ਇਹਨਾ ਹਦਾਇਤਾਂ ਦੀ ਕਰਨੀ ਹੋਵੇਗੀ ਪਾਲਣਾ
ਕੋਰੋਨਾ ਵਾਇਰਸ ਦੇ ਚਲਦੇ ਸਰਕਾਰ ਵੱਲੋਂ ਲਾਈ ਗਈ ਪਾਬੰਦੀ 'ਚ ਹੁਣ ਮੁੜ ਤੋਂ ਢਿਲ ਮਿਲਣੀ ਸ਼ੁਰੂ ਹੋ ਗਈ ਹੈ , ਜਿਥੇ ਬੀਤੇ ਦਿਨੀਂ ਚੰਡੀਗੜ੍ਹ ਤੇ ਕੁਝ ਹੋਰ ਸ਼ਹਿਰਨ 'ਚ ਬਾਜ਼ਾਰਾਂ ਦੇ ਖੁਲਣ ਦੇ ਸਮੇਂ 'ਚ ਵਾਧਾ ਕੀਤਾ ਗਿਆ ਹੈ ਉਥੇ ਹੀ ਹੁਣ ਗੁਰੂ ਨਗਰੀ ਅੰਮ੍ਰਿਤਸਰ ਦੇ ਜ਼ਿਲ੍ਹਾ ਮੈਜਿਸਟਰੇਟ ਗੁਰਪ੍ਰੀਤ ਸਿੰਘ ਖਹਿਰਾ ਵੱਲੋਂ ਵੀ ਹਦਾਇਤ ਕੀਤੀ ਕਿ ਸੋਮਵਾਰ ਤੋਂ ਸ਼ਹਿਰ ਭਰ ਦੀਆਂ ਸਾਰੀਆਂ ਥਾਵਾਂ ‘ਤੇ ਸਵੇਰੇ 9 ਵਜੇ ਤੋਂ 5 ਵਜੇ ਤੱਕ ਦੁਕਾਨਾਂ ਖੁੱਲ੍ਹਣਗੀਆਂ।
Read More : ਕੋਰੋਨਾ ਪੀੜਤਾਂ ਨੂੰ ਹਸਪਤਾਲ ‘ਚ ਹੋਣ ਵਾਲੀਆਂ ਦਿੱਕਤਾਂ ਦਾ ਹੋਵੇਗਾ ਹਲ, ਸੂਬਾ ਪੱਧਰੀ ਕਮੇਟੀ ਗਠਿਤ
ਜ਼ਿਕਰਯੋਗ ਹੈ ਕਿ ਪਹਿਲਾਂ ਦੇ ਹੁਕਮਾਂ ਮੁਤਾਬਿਕ ਪਹਿਲਾਂ ਦੁਕਾਨਾਂ ਸਵੇਰੇ 9 ਵਜੇ ਤੋਂ ਸਵੇਰੇ 5 ਵਜੇ ਤੱਕ ਖੁੱਲ੍ਹੀਆਂ ਤਾਂ ਜ਼ਰੂਰ ਸਨ ਪਰ ਇਕ ਦਿਨ ਇਕ ਪਾਸੇ ਦੀਆਂ ਦੁਕਾਨਾਂ ਖੁੱਲ੍ਹਦੀਆਂ ਅਤੇ ਦੂਜੇ ਦਿਨ ਦੁਜੇ ਪਾਸੇ ਵਾਲੀਆਂ ਦੁਕਾਨਾਂ ਖੁੱਲ੍ਹਦੀਆਂ। ਇਸ ਨਾਲ ਪਹਿਲੇ ਦਿਨ ਵਾਲੀਆਂ ਦੁਕਾਨਾਂ ਬੰਦ ਰਹਿੰਦੀਆਂ। ਇਸੇ ਤਰ੍ਹਾਂ ਦੁਕਾਨਾਂ ਦਾ ਸਮਾਂ ਹਫ਼ਤੇ ਅਨੁਸਾਰ ਬਦਲ ਦਿੱਤਾ ਜਾਂਦਾ। ਇਸ ਦੇ ਨਾਲ ਹੀ ਸਮਾਜਿਕ ਦੂਰੀ ਦਾ ਵੀ ਵਿਸ਼ੇਸ਼ ਖ਼ਿਆਲ ਰੱਖਿਆ ਜਾਂਦਾ।
Read More : ਪੰਜਾਬ ‘ਚ ਘਰੇਲੂ ਬਿਜਲੀ ਹੋਈ ਸਸਤੀ , ਜਾਣੋ ਕਿੰਨਾ ਹੋਵੇਗਾ ਫਾਇਦਾ
ਉਥੇ ਹੀ ਹੁਣ ਜਾਰੀ ਕੀਤੇ ਨਵੇਂ ਆਦੇਸ਼ਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਦੁਕਾਨਾਂ ਅਗਲੇ ਹਫ਼ਤੇ ਤੋਂ ਭਾਵ ਸੋਮਵਾਰ ਤੋਂ ਦੋਵਾਂ ਪਾਸਿਆਂ ਤੋਂ ਖੁੱਲ੍ਹਣਗੀਆਂ। ਇਸ ਦੌਰਾਨ ਕੋਵਿਡ -19 ਦੇ ਸੁਰੱਖਿਆ ਨਿਯਮਾਂ ਦੀ ਪਾਲਣਾ ਪਹਿਲਾਂ ਦੀ ਤਰ੍ਹਾਂ ਕੀਤੀ ਜਾਏਗੀ। ਜਾਰੀ ਕੀਤੇ ਆਦੇਸ਼ਾਂ ’ਚ ਉਨ੍ਹਾਂ ਦੱਸਿਆ ਕਿ ਬਾਅਦ ਦੁਪਹਿਰ ਸ਼ਾਮ 5 ਵਜੇ ਤੋਂ ਦੁਕਾਨਾਂ ਖੋਲ੍ਹਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।