Thu, Nov 14, 2024
Whatsapp

ਹੁਣ ਵਿਧਾਇਕ ਖ਼ੁਦ ਭਰਨਗੇ ਆਪਣਾ ਆਪਣਾ ਟੈਕਸ: ਸੂਤਰ

Reported by:  PTC News Desk  Edited by:  Riya Bawa -- May 01st 2022 11:37 AM
ਹੁਣ ਵਿਧਾਇਕ ਖ਼ੁਦ ਭਰਨਗੇ ਆਪਣਾ ਆਪਣਾ ਟੈਕਸ: ਸੂਤਰ

ਹੁਣ ਵਿਧਾਇਕ ਖ਼ੁਦ ਭਰਨਗੇ ਆਪਣਾ ਆਪਣਾ ਟੈਕਸ: ਸੂਤਰ

ਚੰਡੀਗੜ੍ਹ: ਸੂਤਰਾਂ ਦੇ ਮੁਤਾਬਿਕ ਪੰਜਾਬ ਦੇ 117 ਵਿਧਾਇਕਾਂ ਨੂੰ ਹੁਣ ਆਪਣੀ ਜੇਬ 'ਚੋਂ ਟੈਕਸ ਅਦਾ ਕਰਨਾ ਪਵੇਗਾ। ਪੰਜਾਬ ਸਰਕਾਰ ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਉਹ ਭਰਦੀ ਸੀ। ਇਸ ਦਾ ਐਲਾਨ CM ਭਗਵੰਤ ਮਾਨ ਭਲਕੇ ਕਰਨਗੇ। ਇਸ ਤੋਂ ਪਹਿਲਾਂ ਪੰਜਾਬ ਦੀ 'ਆਪ' ਸਰਕਾਰ ਵੀ 'ਇਕ ਵਿਧਾਇਕ-ਇਕ ਪੈਨਸ਼ਨ' ਦਾ ਐਲਾਨ ਕਰ ਚੁੱਕੀ ਹੈ। ਕਾਂਗਰਸ ਸਰਕਾਰ ਵੇਲੇ ਸਰਕਾਰ 117 ਵਿੱਚੋਂ 93 ਆਮਦਨ ਟੈਕਸ ਅਦਾ ਕਰ ਰਹੀ ਸੀ। ਸਰਕਾਰ ਨੇ 4 ਸਾਲਾਂ ਵਿੱਚ ਤਿਮਾਹੀ ਤੋਂ ਤਿੰਨ ਕਰੋੜ ਆਮਦਨ ਟੈਕਸ ਅਦਾ ਕੀਤਾ ਸੀ। ਖਾਸ ਗੱਲ ਇਹ ਸੀ ਕਿ ਇਸ 'ਚ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਸ਼ਾਮਲ ਸਨ। ਹੁਣ ਵਿਧਾਇਕ ਖ਼ੁਦ ਭਰਨਗੇ ਆਪਣਾ ਆਪਣਾ ਟੈਕਸ: ਸੂਤਰ ਜਿਨ੍ਹਾਂ ਵਿਧਾਇਕਾਂ ਦਾ ਆਮਦਨ ਕਰ ਸਰਕਾਰੀ ਖ਼ਜ਼ਾਨੇ 'ਚੋਂ ਭਰਿਆ ਜਾਂਦਾ ਰਿਹਾ, ਉਨ੍ਹਾਂ 'ਚ 5 ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਨਾਂਅ ਵੀ ਸ਼ਾਮਲ ਹਨ। ਖਾਸ ਗੱਲ ਇਹ ਹੈ ਕਿ ਪੰਜਾਬ ਦੀ ਸੱਤਾ 'ਤੇ ਕਾਬਜ਼ 'ਆਪ' ਦੇ 15 ਵਿਧਾਇਕਾਂ ਦੇ ਨਾਂ ਵੀ ਇਸ ਦਾ ਫਾਇਦਾ ਲੈਣ ਵਾਲਿਆਂ 'ਚ ਸ਼ਾਮਲ ਸਨ। ਜਿਸ ਵਿਚੋਂ ਅਮਨ ਅਰੋੜਾ, ਕੁਲਵੰਤ ਸਿੰਘ ਪੰਡੋਰੀ, ਪ੍ਰੋ. ਬਲਜਿੰਦਰ ਕੌਰ, ਬੁੱਧਰਾਮ, ਕੁਲਤਾਰ ਸਧਵਾਂ, ਗੁਰਮੀਤ ਸਿੰਘ ਮੀਤ ਹੇਅਰ, ਸਰਵਜੀਤ ਕੌਰ ਮਾਣੂੰਕੇ ਅਤੇ ਜੈਕਿਸ਼ਨ ਸਿੰਘ ਦੂਜੀ ਵਾਰ ਵਿਧਾਇਕ ਬਣੇ ਹਨ। ਇਨ੍ਹਾਂ ਵਿੱਚੋਂ ਕੁਲਤਾਰ ਸਧਵਾਂ ਹੁਣ ਵਿਧਾਨ ਸਭਾ ਦੇ ਸਪੀਕਰ ਅਤੇ ਗੁਰਮੀਤ ਮੀਤ ਵਾਲ ਮੰਤਰੀ ਬਣ ਗਏ ਹਨ। ਹੁਣ ਵਿਧਾਇਕ ਖ਼ੁਦ ਭਰਨਗੇ ਆਪਣਾ ਆਪਣਾ ਟੈਕਸ: ਸੂਤਰ ਇਹ ਵੀ ਪੜ੍ਹੋ: ਪੰਜਾਬ 'ਚ ਗਰਮੀ ਨੇ ਤੋੜਿਆ ਰਿਕਾਰਡ, ਮਈ 'ਚ ਵੀ ਰਾਹਤ ਦੀ ਕੋਈ ਉਮੀਦ ਨਹੀਂ ਪਿਛਲੀ ਸਰਕਾਰ 'ਚ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਸਮੇਤ ਕੁਝ ਆਗੂ ਆਪਣੇ ਤੌਰ 'ਤੇ ਇਨਕਮ ਟੈਕਸ ਭਰਦੇ ਰਹੇ ਹਨ। ਇਨ੍ਹਾਂ ਵਿੱਚ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਤਤਕਾਲੀ ਨੇਤਾ ਅਤੇ ਮੌਜੂਦਾ ਵਿੱਤ ਮੰਤਰੀ ਹਰਪਾਲ ਚੀਮਾ, ਮਨਪ੍ਰੀਤ ਬਾਦਲ, ਤ੍ਰਿਪਤ ਰਜਿੰਦਰ ਬਾਜਵਾ, ਸੁਖਜਿੰਦਰ ਰੰਧਾਵਾ, ਸੁੱਖ ਸਰਕਾਰੀਆ, ਬਲਵੀਰ ਸਿੰਘ, ਬ੍ਰਹਮ ਮਹਿੰਦਰਾ, ਗੁਰਪ੍ਰੀਤ ਕਾਂਗੜ, ਭਾਰਤ ਭੂਸ਼ਣ ਆਸ਼ੂ, ਵਿਧਾਇਕ ਸਿਮਰਜੀਤ ਬੈਂਸ ਅਤੇ ਬਲਵਿੰਦਰ ਬੈਂਸ, ਕੁਲਜੀਤ ਨਾਗਰਾ ਸਮੇਤ 24 ਐਮ.ਐਲ.ਏ. ਸ਼ਾਮਲ ਸਨ। ਹੁਣ ਵਿਧਾਇਕ ਖ਼ੁਦ ਭਰਨਗੇ ਆਪਣਾ ਆਪਣਾ ਟੈਕਸ: ਸੂਤਰ -PTC News


Top News view more...

Latest News view more...

PTC NETWORK