ਹੁਣ ਨੱਕ ਰਾਹੀਂ ਦਿੱਤੀ ਜਾਵੇਗੀ ਕੋਰੋਨਾ ਦੀ ਬੂਸਟਰ ਡੋਜ਼, 'Bharat Biotech' ਦਾ ਤੀਜਾ ਟਰਾਇਲ ਹੋਇਆ ਸਫਲ
ਨਵੀਂ ਦਿੱਲੀ: ਦੇਸ਼ ਵਿਚ ਬਹੁਤ ਜਲਦ ਟੀਕੇ ਦੀ ਬਜਾਏ ਨੱਕ ਰਾਹੀਂ ਕੋਰੋਨਾ ਵੈਕਸੀਨ ਦਿੱਤੀ ਜਾਵੇਗੀ। ਦੱਸ ਦੇਈਏ ਕਿ ਭਾਰਤ ਬਾਇਉਟੈਕ ਇੰਟਰਨੈਸ਼ਨਲ ਲਿਮਟਿਡ (BBIL) ਨੇ BBV154 ਇੰਟਰਨਾਸਲ ਕੋਵਿਡ ਵੈਕਸੀਨ ਲਈ ਫ਼ੇਜ਼ III ਦੇ ਕਲੀਨੀਕਲ ਟਰਾਇਲਾਂ (TRAIL) ਨੂੰ ਪੂਰਾ ਕਰ ਲਿਆ ਹੈ। ਇਸ ਨੂੰ ਜਲਦੀ ਹੀ ਸਰਕਾਰ ਵੱਲੋਂ ਮਨਜ਼ੂਰੀ ਮਿਲਣ ਦੀ ਸੰਭਾਵਨਾ ਹੈ। ਯਾਨੀ ਹੁਣ ਜੇਕਰ ਕੋਈ ਕੋਰੋਨਾ ਦੀ ਬੂਸਟਰ ਡੋਜ਼ ਲਗਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਟੀਕਾ ਨਹੀਂ ਲਗਾਉਣਾ ਪਵੇਗਾ, ਸਗੋਂ ਉਸ ਨੂੰ ਨੱਕ ਰਾਹੀਂ ਨੇਜ਼ਲ ਡ੍ਰੌਪ ਦੇ ਜਰੀਏ ਬੂਸਟਰ ਡੋਜ਼ ਦਿੱਤੀ ਜਾਵੇਗੀ। ਕੰਪਨੀ ਨੇ ਆਪਣੇ ਬਿਆਨ ਵਿਚ ਕਿਹਾ ਕਿ ਉਸਨੇ ਇੰਟਰਨਾਸਲ ਕੋਵਿਡ ਵੈਕਸੀਨ (intranasal Corona vaccine) ਲਈ ਦੋ ਵੱਖ-ਵੱਖ ਟਰਾਇਲ ਕੀਤੇ ਗਏ ਹਨ। ਭਾਰਤ ਬਾਇਉਟੈਕ ਇੰਟਰਨੈਸ਼ਨਲ ਲਿਮਟਿਡ (BBIL) ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ BBV154 ਦੇ ਦੋ ਵੱਖ-ਵੱਖ ਕਲੀਨਿਕਲ ਟਰਾਇਲ ਕੋਰੋਨਾ ਦੀਆਂ ਦੋ ਸ਼ੁਰੂਆਤੀ ਖੁਰਾਕਾਂ ਅਤੇ ਬੂਸਟਰ ਡੋਜ਼ ਲਈ ਕੀਤੇ ਗਏ ਸਨ, ਜੋ ਪੂਰੀ ਤਰ੍ਹਾਂ ਸੁਰੱਖਿਅਤ ਪਾਏ ਗਏ ਹਨ। ਜਿਨ੍ਹਾਂ ਲੋਕਾਂ ਨੂੰ ਕੋਰੋਨਾ ਦੀਆਂ ਦੋ ਸ਼ੁਰੂਆਤੀ ਖੁਰਾਕਾਂ ਮਿਲੀਆਂ ਹਨ ਉਹਨਾਂ ਨੂੰ ਬੂਸਟਰ ਖੁਰਾਕ ਦੀ ਲੋੜ ਹੁੰਦੀ ਹੈ। ਇਹ ਵੀ ਪੜ੍ਹੋ: ਮਨਾਲੀ 'ਚ ਪੁਲ ਪਾਰ ਕਰਦੇ ਸਮੇਂ ਦੋ ਵਿਅਕਤੀ ਡੁੱਬੇ, ਲਾਸ਼ਾਂ ਨੂੰ ਲੱਭਣ 'ਚ ਲੱਗੀ ਟੀਮ ਭਾਰਤ ਬਾਇਓਟੈੱਕ ਨੇ ਕਿਹਾ ਹੈ ਕਿ ਟ੍ਰਾਇਲ ਬਿਹਤਰ ਤਰੀਕੇ ਨਾਲ ਬਰਦਾਸ਼ਤ ਯੋਗ ਹੈ। BBV154 ਕੋਵਿਡ-19 ਲਈ ਇੱਕ ਅੰਦਰੂਨੀ ਵੈਕਸੀਨ ਹੈ। ਯਾਨੀ ਇਹ ਨੱਕ ਰਾਹੀਂ ਸਰੀਰ ਤੱਕ ਪਹੁੰਚਦੀ ਹੈ। ਇਸ ਨੂੰ ਸਪਾਈਕ ਪ੍ਰੋਟੀਨ ਤਕਨੀਕ ਦੁਆਰਾ ਤਿਆਰ ਕੀਤਾ ਗਿਆ ਹੈ। ਕੰਪਨੀ ਦੇ ਮੁਤਾਬਕ, ਟੀਕੇ ਦੇ ਪਹਿਲੇ ਪੜਾਅ ਅਤੇ ਦੂਜੇ ਪੜਾਅ ਦੇ ਟਰਾਇਲ ਸਫਲ ਰਹੇ ਹਨ। ਭਾਰਤ ਬਾਇਓਟੈੱਕ ਨੇ ਕਿਹਾ ਕਿ ਪਹਿਲੇ ਅਤੇ ਦੂਜੇ ਟਰਾਇਲ ਵਿੱਚ, ਇਹ ਨੱਕ ਦੀ ਵੈਕਸੀਨ ਸੁਰੱਖਿਅਤ, ਚੰਗੀ ਤਰ੍ਹਾਂ ਬਰਦਾਸ਼ਤ ਕਰਨ ਵਾਲੀ ਅਤੇ ਇਮਿਊਨੋਜਨਿਕ ਸਾਬਤ ਹੋਈ ਹੈ। ਇਹ ਟ੍ਰਾਇਲ ਦੇਸ਼ ਦੀਆਂ 14 ਵੱਖ-ਵੱਖ ਥਾਵਾਂ 'ਤੇ ਕੀਤਾ ਗਿਆ ਹੈ। -PTC News