ਜੇ ਤੁਹਾਡੇ ਕੋਲ ਕਟੇ ਫਟੇ ਨੋਟ ਪਏ ਹਨ, ਤਾਂ ਇੱਥੋਂ ਬਦਲ ਕੇ ਪਾਓ ਉਹਨਾਂ ਦੀ ਪੂਰੀ ਕੀਮਤ!
ਤੁਹਾਡੇ ਨੋਟ ਕਿਸੇ ਕਾਰਨ ਕਟ ਫਟ ਗਏ ਹਨ ਜਾਂ ਪਾਣੀ 'ਚ ਘੁਲ ਗਏ ਹਨ ਤਾਂ ਹੁਣ ਘਬਰਾਉਣ ਦੀ ਕੋਈ ਲੋੜ ਨਹੀਂ ਇੱਥੇ ਤੁਸੀ ਅਪਣੇ ਨੋਟਾਂ ਨੂੰ ਪੂਰੀ ਕੀਮਤ ਤੇ ਬਦਲ ਸਕਦੇ ਹੋ।ਇਸਦੇ ਲਈ ਆਰ.ਬੀ.ਆਈ ਨੇ ਕੁੱਝ ਸ਼ਰਤਾਂ ਰੱਖੀਆਂ ਹਨ, ਜਿਸ ਦੇ ਮੁਤਾਬਕ ਕੰਮ ਕਰਨ ਤੇ ਤੁਹਾਨੂੰ ਤੁਹਾਡੇ ਨੋਟਾਂ ਦੀ ਪੂਰੀ ਕੀਮਤ ਮਿਲ ਜਾਵੇਗੀ।
Note exchange India: ਤੁਸੀਂ ਅਪਣੇ ਨੋਟ ਬੈਂਕ ਵਿੱਚ ਜਾ ਕੇ ਬਦਲ ਸਕਦੇ ਹੋ, ਜੇਕਰ ਤੁਹਾਡਾ ਬੈਂਕ ਵਿੱਚ ਖਾਤਾ ਨਹੀਂ ਹੈ ਤਾਂ ਵੀ ਤੁਹਾਡੇ ਨੋਟ ਬਦਲੇ ਜਾਣਗੇ, ਤੁਹਾਨੂੰ ਕੋਈ ਵੀ ਬੈਂਕ ਦੀ ਸ਼ਾਖਾ ਨੋਟ ਬਦਲਣ ਤੋ ਮਨ੍ਹਾਂ ਨਹੀਂ ਕਰ ਸਕਦੀ।
Note exchange India:ਜੇਕਰ ਕੋਈ ਵੀ ਬੈਂਕ ਨੋਟ ਬਦਲਣ ਤੋ ਇਨਕਾਰ ਕਰਦਾ ਹੈ ਤਾਂ ਉਸ ਬੈਂਕ ਤੇ 10,000 ਦਾ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ।
ਜੇਕਰ ਤੁਹਾਡੇ ਪੰਜ, ਦਸ ਜਾਂ ਵੀਹ ਦੇ ਨੋਟਾਂ ਦੇ ਦੋ ਜਾਂ ਦੋ ਤੋ ਵੱਧ ਹਿੱਸੇ ਹੋ ਗਏ ਹਨ ਤਾਂ 50 ਫੀਸਦੀ ਹਿੱਸਾ ਹੋਣ ਤੇ ਪੂਰੇ ਪੈਸੇ ਮਿਲ ਜਾਣਗੇ ਪਰ ਇਸ ਤੋ ਘੱਟ 'ਚ ਕੁੱਝ ਨਹੀਂ ਮਿਲੇਗਾ।
ਇਸ ਲਈ ਜੇਕਰ ਤੁਹਾਡੇ ਕੋਲ ਵੀ ਅਜਿਹੇ ਨੋਟਾਂ ਦਾ ਭੰਡਾਰ ਲੱਗਿਆ ਹੈ ਤਾਂ ਤੁਸੀਂ ਬੈਂਕ 'ਚ ਜਾ ਕੇ ਉਹਨਾਂ ਨੂੰ ਬਦਲਵਾ ਸਕਦੇ ਹੋ।
—PTC News