ਹਰੀ ਸਿੰਘ ਨਲੂਆ ਦੀ ਬਹਾਦਰੀ ਨੂੰ ਦਰਸਾਉਂਦਾ ਸਿੱਧੂ ਮੂਸੇਵਾਲਾ ਦਾ ਗੀਤ 'ਵਾਰ' ਹੋਇਆ ਰਿਲੀਜ਼
ਚੰਡੀਗੜ੍ਹ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moose Wala) ਦਾ ਨਵਾਂ ਗੀਤ ਵਾਰ 'Vaar' ਰਿਲੀਜ਼ ਹੋ ਗਿਆ ਹੈ। ਮੂਸੇਵਾਲਾ ਦਾ ਇਹ ਦੂਜਾ ਗੀਤ ਹੈ ਜੋ ਪੰਜਾਬੀ ਗਾਇਕ ਹੱਤਿਆ ਮਗਰੋਂ ਰਿਲੀਜ਼ (release) ਹੋਇਆ ਹੈ। ਸਿੱਧੂ ਮੂਸੇਵਾਲਾ ਦੇ ਫੈਨਸ (fans) ਇਸ ਗੀਤ ਦਾ ਇੰਤਜ਼ਾਰ ਕਰ ਰਹੇ ਸੀ। ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਉਨ੍ਹਾਂ ਦਾ ਗੀਤ 'ਐਸਵਾਈਐਲ'(SYL) ਉਨ੍ਹਾਂ ਦੀ ਮੌਤ ਤੋਂ ਬਾਅਦ ਰਿਲੀਜ਼ ਹੋਇਆ ਸੀ। ਇਸ ਨੂੰ ਲੱਖਾਂ ਲੋਕਾਂ ਨੇ ਦੇਖਿਆ। ਹਾਲਾਂਕਿ ਬਾਅਦ ਵਿੱਚ ਕਾਨੂੰਨੀ ਸ਼ਿਕਾਇਤ ਤੋਂ ਬਾਅਦ ਇਸਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ ਸੀ। ਸਿੱਖ ਯੋਧੇ ਹਰੀ ਸਿੰਘ ਨਲੂਆ (Hari singh nalua) ਦੀ ਯਾਦ ਵਿੱਚ ਸਿੱਧੂ ਮੂਸੇਵਾਲਾ ਵਾਰ ਗੀਤ ਨੇ ਇਕ ਘੰਟੇ ਵਿੱਚ 2M ਦਾ ਅੰਕੜਾ ਪਾਰ ਕੀਤਾ। ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ 'ਤੇ ਪੇਸ਼ ਕੀਤਾ ਗਿਆ ਗੀਤ ਸਿੱਖ ਬਹਾਦਰੀ ਅਤੇ ਮਹਾਨ ਸਿੱਖ ਯੋਧੇ ਹਰੀ ਸਿੰਘ ਨਲੂਆ ਨੂੰ ਸਮਰਪਿਤ ਹੈ।
ਗੀਤ ਸਰਦਾਰ ਜਰਨੈਲ ਹਰੀ ਸਿੰਘ ਨਲੂਆ ਬਾਰੇ ਹੈ, ਗੀਤ ਵਿੱਚ ਹਰੀ ਸਿੰਘ ਦੀ ਸੋਚ, ਜਿੱਤ ਅਤੇ ਨਿਡਰਤਾ ਨੂੰ ਬਿਆਨ ਕੀਤਾ। ਗਾਇਕ ਨੇ ਹਰੀ ਸਿੰਘ ਦੇ ਸਰੀਰ ਅਤੇ ਅਜ਼ਾਦ ਸੋਚ ਨੂੰ ਗੀਤ ਰਾਹੀਂ ਕਹਿਣ ਦੀ ਕੋਸ਼ਿਸ਼ ਕੀਤੀ ਹੈ। ਇਹ ਕਹਿਣ ਦੀ ਕੋਸ਼ਿਸ ਕੀਤੀ ਹੈ ਕਿ ਕਿਵੇਂ ਉਨ੍ਹਾਂ ਤੋਂ ਦੁਸ਼ਮਣ ਡਰਦੇ ਸਨ। ਇਸ ਤੋਂ ਪਹਿਲਾਂ ਗਾਇਕ ਦਾ ਗੀਤ ਐਸਵਾਈਐੱਲ ਰਿਲੀਜ਼ ਹੋਇਆ ਸੀ। ਗਾਇਕ ਦੇ ਗੀਤ ਐੱਸਵਾਈਐੱਲ ਪੰਜਾਬ ਦੇ ਦਰਿਆਈ ਪਾਣੀਆਂ ਨਾਲ ਜੁੜਿਆ ਹੋਇਆ ਮੁੱਦੇ ਬਾਰੇ ਸੀ। ਗੀਤ ਵਿੱਚ ਗਾਇਕ ਮੂਸੇਵਾਲਾ ਨੇ 1990 ਦਹਾਕੇ ਦੀ ਚਰਚਿਤ ਸਖ਼ਸ਼ੀਅਤ ਬਲਵਿੰਦਰ ਜਟਾਣਾ ਦਾ ਜਿਕਰ ਕੀਤਾ ਸੀ। ਇਸ ਗੀਤ ਨੂੰ ਯੂਟਿਊਬ ਤੋਂ ਹਟਾ ਦਿੱਤਾ ਸੀ।
ਕਾਬਿਲੇਗੌਰ ਹੈ ਕਿ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਿਕ ਮੂਸੇਵਾਲਾ 'ਤੇ ਕਰੀਬ 40 ਰਾਉਂਡ ਫਾਇਰ ਕੀਤੇ ਗਏ, ਜਿਸ ਕਾਰਨ ਮੂਸੇਵਾਲਾ ਨੂੰ ਹਸਪਤਾਲ ਲੈ ਕੇ ਜਾਣ ਤੋਂ ਪਹਿਲਾਂ ਹੀ ਮੌਤ ਹੋ ਗਈ ਸੀ। ਅੱਜ ਵੀ ਸਿੱਧੂ ਮੂਸੇਵਾਲਾ ਦਾ ਪਰਿਵਾਰ ਤੇ ਪ੍ਰਸ਼ੰਸਕ ਇਨਸਾਫ਼ ਦੀ ਉਡੀਕ ਵਿਚ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਡੇਂਗੂ ਦੇ 'ਡੰਗ' ਕਾਰਨ ਲੋਕ ਪਰੇਸ਼ਾਨ, ਸ਼ਾਹੀ ਸ਼ਹਿਰ 'ਚ ਸਭ ਤੋਂ ਵੱਧ ਕੇਸ
- PTC NEWS