Sat, Apr 5, 2025
Whatsapp

ਕਿਸਾਨੀ ਸੰਘਰਸ਼ ਸਿਖਰਾਂ 'ਤੇ,ਮੱਝ ਦੇ ਅੱਗੇ ਬੀਨ ਵਜਾ ਕੇ ਜਤਾਇਆ ਕੇਂਦਰ ਖਿਲਾਫ ਰੋਸ

Reported by:  PTC News Desk  Edited by:  Jagroop Kaur -- December 07th 2020 07:24 PM
ਕਿਸਾਨੀ ਸੰਘਰਸ਼ ਸਿਖਰਾਂ 'ਤੇ,ਮੱਝ ਦੇ ਅੱਗੇ ਬੀਨ ਵਜਾ ਕੇ ਜਤਾਇਆ ਕੇਂਦਰ ਖਿਲਾਫ ਰੋਸ

ਕਿਸਾਨੀ ਸੰਘਰਸ਼ ਸਿਖਰਾਂ 'ਤੇ,ਮੱਝ ਦੇ ਅੱਗੇ ਬੀਨ ਵਜਾ ਕੇ ਜਤਾਇਆ ਕੇਂਦਰ ਖਿਲਾਫ ਰੋਸ

ਨੋਇਡਾ : ਪਿਛਲੇ 12 ਦਿਨਾਂ ਤੋਂ ਦਿੱਲੀ ਦੀ ਸਰਹੱਦ ਦੇ ਨਾਲ ਸਿੰਘੂ ਬਾਰਡਰ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨ ਸੰਗਠਨਾਂ ਅਤੇ ਸਰਕਾਰ ਦਰਮਿਆਨ ਹੋਈ ਗੱਲਬਾਤ ਦਾ ਹੁਣ ਤੱਕ ਕੋਈ ਠੋਸ ਨਤੀਜਾ ਨਹੀਂ ਨਿਕਲਿਆ ਹੈ। ਹੁਣ ਤੱਕ 5 ਦੌਰ ਦੀਆਂ ਮੀਟਿੰਗਾਂ ਬੇਸਿੱਟਾ ਰਹੀਆਂ ਹਨ , ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਵਲੋਂ ਕੇਂਦਰ ਨਾਲ 9 ਦਸੰਬਰ ਨੂੰ ਇਕ ਵਾਰ ਫਿਰ ਤੋਂ ਗੱਲਬਾਤ ਹੋਵੇਗੀ। ਪਰ ਇਸ ਗੱਲ ਬਾਤ ਤੋਂ ਪਹਿਲਾਂ 8 ਦਸੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੈ।  

ਜਿਸ ਨੂੰ ਕਾਮਯਾਬੀ ਬਣਾਉਣ ਦੇ ਲਈ ਹਰ ਕੋਈ ਆਪਣਾ ਸਹਿਯੋਗ ਦੇ ਰਿਹਾ ਹੈ। ਕਿਓਂਕਿ ਇਹ ਮਾਮਲਾ ਸਿਰਫ ਕਿਸਾਨਾਂ ਦਾ ਨਹੀਂ ਲਕੀ ਸਮੂਹ ਦੇਸ਼ ਵਾਸੀਆਂ ਨਾਲ ਜੁੜਿਆ ਹੈ। ਅਜਿਹਾ ਹੀ ਸਾਥ ਦੇਣ ਦੇ ਲਈ ਕਿਸਾਨ ਅੰਦੋਲਨ ਨੂੰ ਹੁੰਗਾਰਾ ਦੇਣ ਲਈ ਇਕ ਅਨੋਖਾ ਤਰੀਕਾ ਵੀ ਚੁਣਿਆ ਹੈ। ਦਰਸਲ ਨੋਇਡਾ ਵਿਚ ਖੇਤੀ ਕਾਨੂੰਨਾਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਇਕ ਵਿਅਕਤੀ ਨੇ ਮੱਝ ਅੱਗੇ ਬੀਨ ਵਜਾ ਕੇ ਵਿਰੋਧ ਜ਼ਾਹਰ ਕੀਤਾ। ਵਿਅਕਤੀ ਦੀ ਵੀਡੀਓ ਵੀ ਸਾਹਮਣੇ ਆਈ ਹੈ। ਇਹ ਵੀਡੀਓ ਕਾਫੀ ਲੋਕਾਂ ਵਿਚ ਵਾਇਰਲ ਹੋਈ ਹੈ। ਇਸ ਵਿਰੋਧ ਨੂੰ ਜਤਾਉਨ ਵਾਲੇ ਵਿਅਕਤੀ ਵੱਲੋਂ ਕਿਹਾ ਗਿਆ ਹੈ ਕਿ ਮੋਦੀ ਸਰਕਾਰ ਅੱਜ ਜੋ ਕਰ ਰਹੀ ਹੈ ਉਹ ਸਰਾਸਰ ਗਲਤ ਹੈ। ਅੰਦੋਲਨ ਸਿਰਫ ਪੰਜਾਬ ਅਤੇ ਹਿੰਦੋਸਤਾਨ ਤੱਕ ਹੀ ਸੀਮਤ ਨਹੀਂ ਹੈ। ਇਹ ਅੰਦੋਲਨ ਦੁਨੀਆ ਤੱਕ ਫੈਲ ਚੁੱਕਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਸਾਨਾਂ ਦੇ ਹੱਕ 'ਚ ਗੱਲ ਕੀਤੀ, ਉਹ ਸਾਡਾ ਸਮਰਥਨ ਕਰ ਰਹੇ ਹਨ। ਸਾਡਾ ਵਿਰੋਧ ਪ੍ਰਦਰਸ਼ਨ ਬਿਲਕੁਲ ਸ਼ਾਂਤੀਮਈ ਚੱਲੇਗਾ। ਕਿਸਾਨਾਂ ਦਾ ਕਹਿਣਾ ਹੈ ਕਿ ਜਿੰਨਾਂ ਚਿਰ ਕਾਨੂੰਨ ਵਾਪਸ ਨਹੀਂ ਹੋ ਜਾਂਦੇ, ਸਾਡਾ ਅੰਦੋਲਨ ਜਾਰੀ ਰਹੇਗਾ। ਸਰਕਾਰ ਸਾਡੇ ਨਾਲ ਸਹੀ ਢੰਗ ਨਾਲ ਨਜਿੱਠਣ 'ਚ ਸਮਰੱਥ ਨਹੀਂ ਹੈ, ਇਸ ਲਈ ਅਸੀਂ ਭਾਰਤ ਬੰਦ ਦੀ ਕਾਲ ਦਿੱਤੀ ਹੈ। ਕਿਸਾਨ ਜਥੇਬੰਦੀਆਂ ਦੇ ਆਗੂਆਂ ਮੁਤਾਬਕ ਫ਼ਲ, ਸਬਜ਼ੀਆਂ ਸਮੇਤ ਮੁੱਖ ਸੇਵਾਵਾਂ ਦੀ ਸਪਲਾਈ ਬੰਦ ਰਹੇਗੀ।

Top News view more...

Latest News view more...

PTC NETWORK