Wed, Apr 16, 2025
Whatsapp

ਚੰਡੀਗੜ੍ਹ 'ਚ ਨਹੀਂ ਲੱਗ ਸਕਦਾ ਕੋਈ ਵੀ ਬੁੱਤ, 'ਆਪ' ਨੇ ਕੀਤੇ ਸਨ ਦਾਅਵੇ

Reported by:  PTC News Desk  Edited by:  Ravinder Singh -- March 24th 2022 05:48 PM
ਚੰਡੀਗੜ੍ਹ 'ਚ ਨਹੀਂ ਲੱਗ ਸਕਦਾ ਕੋਈ ਵੀ ਬੁੱਤ, 'ਆਪ' ਨੇ ਕੀਤੇ ਸਨ ਦਾਅਵੇ

ਚੰਡੀਗੜ੍ਹ 'ਚ ਨਹੀਂ ਲੱਗ ਸਕਦਾ ਕੋਈ ਵੀ ਬੁੱਤ, 'ਆਪ' ਨੇ ਕੀਤੇ ਸਨ ਦਾਅਵੇ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੀਤੇ ਦਿਨ ਵਿਧਾਨ ਸਭਾ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ, ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਲਗਾਉਣ ਲਈ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਸੀ। ਇਸ ਦੇ ਉਲਟ ਚੰਡੀਗੜ੍ਹ ਦਾ ਕਾਨੂੰਨ ਕੁਝ ਹੋਰ ਹੀ ਕਹਿੰਦਾ ਹੈ। ਚੰਡੀਗੜ੍ਹ ਦੇ ਨਿਰਮਾਤਾ ਲੀ-ਕਾਰਬੂਜੀਆ ਦੇ ਲਿਖੇ ਦਸਤਾਵੇਜ਼ ਦੇ ਹਿਸਾਬ ਨਾਲ ਚੰਡੀਗੜ੍ਹ ਵਿੱਚ ਕਿਸੇ ਵੀ ਤਰ੍ਹਾਂ ਦਾ ਬੁੱਤ ਲਗਾਉਣ ਦੀ ਮਨਜ਼ੂਰੀ ਨਹੀਂ ਮਿਲ ਸਕਦੀ ਹੈ ਕਿਉਂਕਿ ਵਿਧਾਨ ਸਭਾ ਦੀ ਇਮਾਰਤ ਉਤੇ ਚੰਡੀਗੜ੍ਹ ਪ੍ਰਸ਼ਾਸਨ ਦਾ ਮਾਲਕਾਨਾ ਹੱਕ ਹੈ। ਪੰਜਾਬ ਤੇ ਹਰਿਆਣਾ ਸਿਰਫ਼ ਕਿਰਾਏ ਦੀ ਤਰ੍ਹਾਂ ਹਨ। ਚੰਡੀਗੜ੍ਹ 'ਚ ਨਹੀਂ ਲੱਗ ਸਕਦਾ ਕੋਈ ਵੀ ਬੁੱਤ, 'ਆਪ' ਨੇ ਕੀਤੇ ਸਨ ਦਾਅਵੇ ਇੰਡੀਅਨ ਸਕੂਲ ਆਫ ਆਰਕੀਟੈਕਟ ਦੇ ਪੰਜਾਬ ਚੈਪਟਰ ਦੇ ਸਾਬਕਾ ਚੇਅਰਮੈਨ ਸੁਰਿੰਦਰ ਬਾਘਾ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਪੰਜਾਬ ਵਿਧਾਨ ਸਭਾ ਕੰਪਲੈਕਸ ਵਿੱਚ ਭਗਤ ਸਿੰਘ, ਡਾ.ਅੰਬੇਡਕਰ ਤੇ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਲਗਾਉਣ ਲਈ ਚੰਡੀਗੜ੍ਹ ਪ੍ਰਸ਼ਾਸਨ ਦਾ ਕਾਨੂੰਨ ਪ੍ਰਵਾਨਗੀ ਨਹੀਂ ਦਵੇਗਾ। ਇਸ ਤੋਂ ਪਹਿਲਾਂ 2016 ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਵਿਧਾਨ ਸਭਾ ਵਿੱਚ ਬੁੱਤ ਲਗਾਉਣ ਦਾ ਪ੍ਰਸਤਾਵ ਪਾਸ ਕੀਤਾ ਸੀ ਪਰ ਬਾਅਦ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਅਤੇ ਯੂਨੈਸਕੋ ਨੇ ਮਨਜ਼ੂਰੀ ਨਹੀਂ ਦਿੱਤੀ ਸੀ। ਇਸ ਕਾਰਨ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਲਗਾਉਣ ਦੀ ਵਿਉਂਤ ਰੱਦ ਕਰਨੀ ਪਈ ਸੀ। ਚੰਡੀਗੜ੍ਹ 'ਚ ਨਹੀਂ ਲੱਗ ਸਕਦਾ ਕੋਈ ਵੀ ਬੁੱਤ, 'ਆਪ' ਨੇ ਕੀਤੇ ਸਨ ਦਾਅਵੇਜ਼ਿਕਰਯੋਗ ਹੈ ਕਿ ਬੀਤੇ ਦਿਨ ਪੰਜਾਬ ਵਿਧਾਨ ਸਭਾ ਨੂੰ ਸਦਨ ਦੇ ਨੇਤਾ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਧਾਨ ਸਭਾ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ, ਭਾਰਤ ਰਤਨ ਭੀਮ ਰਾਓ ਅੰਬੇਡਕਰ ਅਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਲਗਾਉਣ ਲਈ ਸਰਬਸੰਮਤੀ ਨਾਲ ਮਤਾ ਪਾਸ ਕੀਤਾ। ਭਗਵੰਤ ਸਿੰਘ ਮਾਨ ਨੇ ਕਿਹਾ, ਅਸੀਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਯੋਗਦਾਨ ਨੂੰ ਕਦੇ ਵੀ ਭੁਲਾ ਨਹੀਂ ਸਕਦੇ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਚੰਡੀਗੜ੍ਹ 'ਚ ਨਹੀਂ ਲੱਗ ਸਕਦਾ ਕੋਈ ਵੀ ਬੁੱਤ, 'ਆਪ' ਨੇ ਕੀਤੇ ਸਨ ਦਾਅਵੇਉਨ੍ਹਾਂ ਇਨ੍ਹਾਂ ਮਹਾਨ ਆਗੂਆਂ ਨੂੰ ਦੇਸ਼ ਦਾ ਰੋਲ ਮਾਡਲ ਦੱਸਦਿਆਂ ਕਿਹਾ ਸੀ ਕਿ ਇਨ੍ਹਾਂ ਉੱਘੇ ਵਿਅਕਤੀਆਂ ਦਾ ਜੀਵਨ ਲੱਖਾਂ ਲੋਕਾਂ ਲਈ ਹਮੇਸ਼ਾ ਪ੍ਰੇਰਨਾ ਸ੍ਰੋਤ ਰਹੇਗਾ। ਮਾਨ ਨੇ ਕਿਹਾ ਕਿ ਸੂਬਾ ਸਰਕਾਰ ਇਨ੍ਹਾਂ ਮਹਾਨ ਸ਼ਖ਼ਸੀਅਤਾਂ ਦੀ ਵਿਰਾਸਤ ਨੂੰ ਸੰਭਾਲਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਇਸੇ ਤਰ੍ਹਾਂ ਖਾਲਸਾ ਰਾਜ ਦੇ ਬਾਨੀ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਵੀ ਵਿਧਾਨ ਸਭਾ ਕੰਪਲੈਕਸ ਦੇ ਅੰਦਰ ਬਣਾਇਆ ਜਾਵੇਗਾ। ਇਹ ਵੀ ਪੜ੍ਹੋ : ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਸਰਕਾਰ ਬਣਾਏਗੀ ਨਵੀਂ ਨੀਤੀ : ਕੈਬਨਿਟ ਮੰਤਰੀ ਬੈਂਸ


Top News view more...

Latest News view more...

PTC NETWORK