ਕੀ ਦੇਸ਼ 'ਚ ਕੋਰੋਨਾ ਦੀ ਆਏਗੀ ਚੌਥੀ ਲਹਿਰ? ICMR ਮਾਹਿਰ ਨੇ ਕਹੀ ਵੱਡੀ ਗੱਲ
ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਰਾਜਧਾਨੀ ਦਿੱਲੀ ਸਮੇਤ ਦੇਸ਼ 'ਚ ਜਿੱਥੇ ਕੋਰੋਨਾ (ਕੋਵਿਡ-19) ਦੇ ਵਧਦੇ ਮਾਮਲਿਆਂ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਦੂਜੇ ਪਾਸੇ ਹੋਰ ਮਾਹਿਰਾਂ ਤੋਂ ਰਾਹਤ ਦੀ ਖ਼ਬਰ ਆਈ ਹੈ। ਇਸ ਵਿਚਾਲੇ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਦੇ ਵਧੀਕ ਡਾਇਰੈਕਟਰ ਜਨਰਲ ਸਮੀਰਨ ਪਾਂਡਾ ਨੇ ਕਿਹਾ ਕਿ ਭਾਰਤ ਵਿੱਚ ਕੋਵਿਡ-19 ਦੇ ਰੋਜ਼ਾਨਾ ਮਾਮਲਿਆਂ ਨੂੰ ਕੋਰੋਨਾ ਦੀ ਚੌਥੀ ਲਹਿਰ ਨਹੀਂ ਕਿਹਾ ਜਾ ਸਕਦਾ। ਇਸ ਦੇ ਨਾਲ ਹੀ ਸਮੀਰਨ ਪਾਂਡਾ ਨੇ ਕਿਹਾ ਕਿ ਜ਼ਿਲ੍ਹਾ ਪੱਧਰ 'ਤੇ ਕੋਰੋਨਾ ਦੇ ਵੱਧਦੇ ਕੇਸ ਦੇਖੇ ਜਾ ਰਹੇ ਹਨ, ਇਸ ਲਈ ਇਹ ਨਹੀਂ ਕਿਹਾ ਜਾ ਸਕਦਾ ਕਿ ਦੇਸ਼ ਚੌਥੀ ਲਹਿਰ ਵੱਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰ 'ਤੇ ਕੋਰੋਨਾ ਦੇ ਪਾਜ਼ੇਟਿਵ ਮਾਮਲਿਆਂ 'ਚ ਆਈ ਤੇਜ਼ੀ ਨੂੰ ਝਟਕਾ ਕਿਹਾ ਜਾਂਦਾ ਹੈ। ਇਹ ਵੀ ਪੜ੍ਹੋ: ਸੋਸ਼ਲ ਮੀਡੀਆ ਸਟਾਰ Kili Paul 'ਤੇ ਚਾਕੂ ਨਾਲ ਹੋਇਆ ਹਮਲਾ, PM ਮੋਦੀ ਨੇ ਕੀਤੀ ਸੀ ਡਾਂਸ ਦੀ ਤਾਰੀਫ਼ ਉਨ੍ਹਾਂ ਨੇ ਅੱਗੇ ਕਿਹਾ ਕਿ ਦੇਸ਼ ਭਰ ਵਿੱਚ ਹਸਪਤਾਲ ਵਿੱਚ ਭਰਤੀ ਹੋਣ ਦੀ ਗਿਣਤੀ ਵਿੱਚ ਕੋਈ ਵਾਧਾ ਨਹੀਂ ਹੋਇਆ ਹੈ ਅਤੇ ਸਭ ਤੋਂ ਮਹੱਤਵਪੂਰਨ, ਹੁਣ ਤੱਕ ਕੋਈ ਨਵਾਂ ਰੂਪ ਨਹੀਂ ਮਿਲਿਆ ਹੈ ਜੋ ਚੌਥੀ ਲਹਿਰ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰ 'ਤੇ ਕੋਰੋਨਾ ਦੇ ਪਾਜ਼ੇਟਿਵ ਮਾਮਲਿਆਂ 'ਚ ਆਈ ਤੇਜ਼ੀ ਨੂੰ ਝਟਕਾ ਕਿਹਾ ਜਾਂਦਾ ਹੈ। ਇਹ ਦੱਸਦੇ ਹੋਏ ਕਿ ਇਹ ਚੌਥੀ ਲਹਿਰ ਦਾ ਸੰਕੇਤ ਕਿਉਂ ਨਹੀਂ ਹੈ, ਪਾਂਡਾ ਨੇ ਕਿਹਾ ਕਿ ਅਸੀਂ ਜੋ ਦੇਖ ਰਹੇ ਹਾਂ ਉਹ ਸਿਰਫ ਇੱਕ ਝਟਕਾ ਹੈ ਪਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਾਰੇ ਰਾਜ ਕੋਵਿਡ ਦੀ ਪਕੜ ਵਿੱਚ ਹਨ। ਉਨ੍ਹਾਂ ਨੇ ਅੱਗੇ ਕਿਹਾ, ਦੇਸ਼ ਭਰ ਵਿੱਚ ਹਸਪਤਾਲ ਵਿੱਚ ਭਰਤੀ ਹੋਣ ਦੀ ਗਿਣਤੀ ਵਿੱਚ ਕੋਈ ਵਾਧਾ ਨਹੀਂ ਹੋਇਆ ਹੈ ਅਤੇ ਸਭ ਤੋਂ ਮਹੱਤਵਪੂਰਨ, ਹੁਣ ਤੱਕ ਕੋਈ ਨਵਾਂ ਰੂਪ ਨਹੀਂ ਮਿਲਿਆ ਹੈ ਜੋ ਚੌਥੀ ਲਹਿਰ ਨੂੰ ਦਰਸਾਉਂਦਾ ਹੈ। ਪੋਜ਼ਟਿਵ ਦਰ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕਈ ਵਾਰ ਘੱਟ ਟੈਸਟਿੰਗ ਕਾਰਨ ਦਰ ਵਧ ਜਾਂਦੀ ਹੈ। -PTC News