ਤਾਜ ਮਹਿਲ ਵਿੱਚ ਤਿੰਨ ਦਿਨਾਂ ਲਈ ਸੈਲਾਨੀਆਂ ਤੋਂ ਕੋਈ ਐਂਟਰੀ ਫੀਸ ਨਹੀਂ ਲਈ ਜਾਵੇਗੀ
ਆਗਰਾ: ਪੰਜਵੇਂ ਮੁਗ਼ਲ ਬਾਦਸ਼ਾਹ ਸ਼ਾਹਜਹਾਂ ਦੇ 367 ‘ਉਰਸ’ ਨੂੰ ਮਨਾਉਣ ਲਈ 27 ਫਰਵਰੀ ਤੋਂ 1 ਮਾਰਚ ਤੱਕ ਤਾਜ ਮਹਿਲ ਵਿੱਚ ਦਾਖ਼ਲ ਹੋਣ ਲਈ ਕੋਈ ਫੀਸ ਨਹੀਂ ਲਈ ਜਾਵੇਗੀ। ਇਹ ਛੋਟ ਹਰ ਸਾਲ ਉਰਸ ਮੌਕੇ ਦਿੱਤੀ ਜਾਂਦੀ ਹੈ। ਏਐਸਆਈ ਦੇ ਸੁਪਰਡੈਂਟ ਪੁਰਾਤੱਤਵ ਵਿਗਿਆਨੀ ਰਾਜ ਕੁਮਾਰ ਪਟੇਲ ਨੇ ਕਿਹਾ ਕਿ 27 ਅਤੇ 28 ਫਰਵਰੀ ਅਤੇ 1 ਮਾਰਚ ਨੂੰ ਤਾਜ ਮਹਿਲ ਵਿਖੇ ਸ਼ਾਹਜਹਾਂ ਦੇ ਸਾਲਾਨਾ ਉਰਸ ਮੌਕੇ ਸੈਲਾਨੀਆਂ ਲਈ ਮੁਫਤ ਦਾਖਲਾ ਹੋਵੇਗਾ। ਇਹ ਵੀ ਪੜ੍ਹੋ: ਪਾਕਿ ਦੀ ਨਾਪਾਕ ਹਰਕਤ, 10 ਦਿਨਾਂ 'ਚ ਦੂਜੀ ਵਾਰ ਆਇਆ ਡਰੋਨ ਉਨ੍ਹਾਂ ਅੱਗੇ ਕਿਹਾ "ਜਦਕਿ ਐਤਵਾਰ ਅਤੇ ਸੋਮਵਾਰ ਨੂੰ ਸੈਲਾਨੀਆਂ ਦੀ ਐਂਟਰੀ ਦੁਪਹਿਰ 2 ਵਜੇ ਤੋਂ ਸੂਰਜ ਡੁੱਬਣ ਤੱਕ ਹੋਵੇਗੀ ਅਤੇ 1 ਮਾਰਚ ਨੂੰ ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਤੱਕ ਮੁਫਤ ਦਾਖਲਾ ਹੋਵੇਗਾ।" ਉਨ੍ਹਾਂ ਕਿਹਾ ਕਿ ਕੋਵਿਡ-19 ਪ੍ਰੋਟੋਕੋਲ ਦੀ ਪਾਲਣਾ ਤਿੰਨੋਂ ਦਿਨ ਕੀਤੀ ਜਾਵੇਗੀ। ਤਿੰਨ ਦਿਨਾਂ ਉਰਸ ਦੇ ਮੌਕੇ 'ਤੇ 'ਚਾਦਰ ਪੋਸ਼ੀ', 'ਚੰਦਨ', 'ਗੁਸੂਲ', 'ਕੁਲ' ਅਤੇ ਹੋਰ ਕਈ ਰਸਮਾਂ ਨਿਭਾਈਆਂ ਜਾਂਦੀਆਂ ਹਨ। ਇਹ ਪਤਾ ਲੱਗਾ ਹੈ ਕਿ ਸਾਲ ਵਿੱਚ ਇਹ ਸਿਰਫ ਅਜਿਹਾ ਸਮਾਂ ਹੈ ਜਦੋਂ ਸੈਲਾਨੀਆਂ ਨੂੰ ਸ਼ਾਹਜਹਾਂ ਅਤੇ ਉਸਦੀ ਪਤਨੀ ਮੁਮਤਾਜ ਦੀਆਂ ਅਸਲ ਕਬਰਾਂ ਦੇਖਣ ਲਈ ਬੇਸਮੈਂਟ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਇਹ ਵੀ ਪੜ੍ਹੋ: ਰਾਜ ਕੁੰਦਰਾ ਮਾਮਲਾ : ਮੁੰਬਈ ਪੁਲਿਸ ਨੇ 4 ਮੁਲਜ਼ਮ ਕੀਤੇ ਗ੍ਰਿਫ਼ਤਾਰ ਉਰਸ ਕੀ ਹੈ? ਉਰਸ ਇੱਕ ਸੂਫੀ ਸੰਤ ਦੀ ਬਰਸੀ ਨੂੰ ਆਖਦੇ ਹਨ, ਜੋ ਆਮ ਤੌਰ 'ਤੇ ਸੰਤ ਦੀ ਦਰਗਾਹ 'ਤੇ ਆਯੋਜਿਤ ਕੀਤੀ ਜਾਂਦੀ ਹੈ। -PTC News