SYL ਨੂੰ ਲੈ ਕੇ ਪੰਜਾਬ ਤੇ ਹਰਿਆਣਾ 'ਚ ਨਹੀਂ ਬਣੀ ਕੋਈ ਸਹਿਮਤੀ
ਚੰਡੀਗੜ੍ਹ : SYL ਵਿਵਾਦ 'ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੀਟਿੰਗ ਹੋਈ ਹੈ ਜੋ ਕਿ ਬੇਸਿੱਟਾ ਰਹੀ। ਮੀਟਿੰਗ 'ਚ ਦੋਵਾਂ ਸੂਬਿਆਂ ਦੇ ਅਧਿਕਾਰੀਆਂ ਦੀਆਂ ਟੀਮਾਂ ਵੀ ਮੌਜੂਦ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਜਦੋਂ ਪੰਜਾਬ ਕੋਲ ਦੇਣ ਲਈ ਪਾਣੀ ਹੀ ਨਹੀਂ ਹੈ ਤਾਂ ਨਹਿਰ ਬਣਾਉਣ ਦੀ ਕੀ ਲੋੜ। ਮਾਨ ਨੇ ਕਿਹਾ ਕਿ ਜਦੋਂ ਸਤਲੁਜ ਯਮੁਨਾ ਲਿੰਕ ਨਹਿਰ ਦਾ ਸਮਝੌਤਾ ਹੋਇਆ ਸੀ, ਉਸ ਸਮੇਂ ਪੰਜਾਬ ਕੋਲ 18.56 ਐਮਏਐਫ ਪਾਣੀ ਸੀ। ਜੋ ਹੁਣ ਘੱਟ ਕੇ 12.63 ਫੀਸਦੀ ਪਾਣੀ 'ਤੇ ਆ ਗਿਆ ਹੈ। ਇਸ ਲਈ ਜਦੋਂ ਪਾਣੀ ਹੀ ਨਹੀਂ ਤਾਂ ਨਹਿਰ ਬਣਾਉਣ ਦੀ ਕੀ ਲੋੜ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਕੋਲ ਪੰਜਾਬ ਨਾਲੋਂ ਵੱਧ ਪਾਣੀ ਹੈ। ਮਾਨ ਨੇ ਕਿਹਾ ਕਿ ਇਸ ਮਸਲੇ ਦਾ ਹੱਲ ਪੀਐੱਮ ਮੋਦੀ ਕੋਲ ਹੈ। ਦੂਜੇ ਪਾਸੇ ਹਰਿਆਣਾ ਦੇ ਸੀਐੱਮ ਮਨਹੋਰ ਲਾਲ ਖੱਟੜ ਨੇ ਕਿਹਾ ਕਿ SYL ਮੁੱਦੇ 'ਤੇ ਕੋਈ ਸਹਿਮਤੀ ਨਹੀਂ ਬਣੀ ਹੈ। ਇਹ ਮੀਟਿੰਗ ਸੁਪਰੀਮ ਕੋਰਟ ਦੇ ਨਿਰਦੇਸ਼ਾਂ 'ਤੇ ਹੋਈ। ਪੰਜਾਬ ਰਾਵੀ-ਬਿਆਸ ਦਰਿਆ ਦੇ ਪਾਣੀ ਦੀ ਸਮੱਗਰੀ ਦਾ ਮੁੜ ਮੁਲਾਂਕਣ ਕਰਨ ਦੀ ਮੰਗ ਕਰ ਰਿਹਾ ਹੈ, ਜਦਕਿ ਹਰਿਆਣਾ ਐਸਵਾਈਐਲ ਨਹਿਰ ਦੀ ਉਸਾਰੀ ਨੂੰ ਪੂਰਾ ਕਰਨ ਦੀ ਮੰਗ ਕਰ ਰਿਹਾ ਹੈ ਤਾਂ ਜੋ ਉਸ ਦੇ ਹਿੱਸੇ ਦਾ 3.5 ਮਿਲੀਅਨ ਏਕੜ ਫੁੱਟ ਪਾਣੀ ਮਿਲ ਸਕੇ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਐਸਵਾਈਐਲ ਉੱਤੇ ਪੰਜਾਬ ਦਾ ਸਟੈਂਡ ਕਾਇਮ ਹੈ। ਸਾਲ 1966 ਵਿੱਚ ਜਦੋਂ ਹਰਿਆਣਾ ਬਣਿਆ ਤਾਂ ਯਮੁਨਾ ਵਿੱਚ ਸਾਡਾ ਵੀ ਹਿੱਸਾ ਸੀ ਜਦੋ ਯਮੁਨਾ ਵਿੱਚ ਸਾਡਾ ਹਿੱਸਾ ਨਹੀਂ ਮਿਲਿਆ ਤਾਂ ਸਤਲੁਜ ਅਤੇ ਬਿਆਸ ਨੂੰ ਕਿਵੇਂ ਦੇ ਦਈਏ ਜਦੋ ਪਾਣੀ ਸਾਡੇ ਕੋਲ ਨਹੀਂ ਹੈ। ਭਗਵੰਤ ਮਾਨ ਨੇ ਕਿਹਾ ਕਿ 1981 ਦੇ ਤਹਿਤ ਸਮਝੌਤਾ ਹੋਇਆ। ਭਗਵੰਤ ਮਾਨ ਤੇ ਮਨੋਹਰ ਲਾਲ ਖੱਟਰ ਦੀ ਮੀਟਿੰਗ ਦੇ ਅਹਿਮ ਤੱਥ ਸੀਐਮ ਭਗਵੰਤ ਮਾਨ:- SYL ਮੁੱਦੇ ਨੂੰ ਲੈ ਕੇ ਦੋਵੇਂ ਸੂਬੇ ਆਪਣੇ-ਆਪਣੇ ਸਟੈਂਡ ਉਤੇ ਅੜੇ ਰਹੇ ਪੰਜਾਬ ਨੇ ਕੇਂਦਰ ਸਰਕਾਰ ਦੇ ਪਾਲੇ ਵਿਚ ਸੁੱਟੀ ਗੇਂਦ ਤੱਥਾਂ ਦੇ ਆਧਾਰਿਤ ਪੰਜਾਬ ਦਾ ਪੱਖ ਮਜ਼ਬੂਤੀ ਨਾਲ ਰੱਖਿਆ ਮੀਟਿੰਗ ਵਿੱਚ ਨਹੀਂ ਬਣੀ ਸਹਿਮਤੀ ਪੰਜਾਬ ਕੋਲ ਪਾਣੀ ਦੀ ਵੱਡੀ ਘਾਟ ਪੰਜਾਬ ਨੇ ਸਪੱਸ਼ਟ ਕੀਤਾ SYL ਨਹਿਰ ਨਹੀਂ ਬਣਾ ਸਕਦੇ ਸਾਡੇ ਕੋਲ ਪਾਣੀ ਨਹੀਂ ਫਿਰ SYL ਕਿਓਂ ਬਣਾਉਣੀ ? ਮਹਾਂ ਪੰਜਾਬ ਵਿੱਚ ਯਮਨਾ ਦੇ ਪਾਣੀ ਵਿੱਚ ਹਿੱਸਾ ਸੀ ਸੂਬੇ ਦੀ ਵੰਡ ਹੋਣ ਤੋਂ ਬਾਅਦ ਯਮਨਾ ਵਿਚੋਂ ਪੰਜਾਬ ਦਾ ਹਿੱਸਾ ਹੋਇਆ ਖਤਮ ਪ੍ਰਧਾਨ ਮੰਤਰੀ ਕੋਲ ਦੋਂਵੇ ਸੂਬੇ ਚੁੱਕਣਗੇ ਮੁੱਦਾ ਹਰਿਆਣਾ ਨੂੰ ਪਾਣੀ ਹੋਰ ਕਿਧਰੋਂ ਦੇਵੋਂ ਪੰਜਾਬ ਕੋਲ ਹੈ ਕੁੱਲ 12.24 MAF ਪਾਣੀ ਸਤਲੁਜ ਅਤੇ ਬਿਆਸ ਦਰਿਆ ਨਹੀਂ ਰਹੇ ਸਮਝੌਤੇ ਦੌਰਾਨ ਸੀ 18.56 MAF ਪਾਣੀ ਪੰਜਾਬ ਕੋਲ ਸਿਰਫ਼ ਹੈ 27 ਫੀਸਦੀ ਨਹਿਰੀ ਪਾਣੀ ਪੰਜਾਬ 73 ਫੀਸਦੀ ਪਾਣੀ ਧਰਤੀ ਹੇਠਲਾਂ ਵਰਤਦਾ ਪੰਜਾਬ 1400 ਕਿਲੋਮੀਟਰ ਨਹਿਰਾਂ ਹੋਈਆਂ ਬੰਦ ਲਸਾੜਾ ਨਾਲਾ ਅਤੇ ਘੱਗਰ ਦਰਿਆ ਦਾ ਮੁੱਦਾ ਉੱਠਿਆ ਸੀਐਮ ਮਨੋਹਰ ਲਾਲ ਖੱਟਰ:- ਸੁਪਰੀਮ ਕੋਰਟ ਨੇ 4 ਮਹੀਨਿਆਂ ਦਾ ਦਿੱਤਾ ਸੀ ਸਮਾਂ SYL 'ਤੇ ਬੈਠਕ 'ਚ ਨਹੀਂ ਬਣੀ ਸਹਿਮਤੀ ਪੰਜਾਬ ਨੇ ਪਾਣੀ ਨਾ ਹੋਣ ਦਾ ਚੁੱਕਿਆ ਮੁੱਦਾ ਹਰਿਆਣਾ ਨੇ SYL ਬਣਾਉਣ ਉੱਤੇ ਦਿੱਤਾ ਜ਼ੋਰ ਗਜਿੰਦਰ ਸ਼ੇਖਾਵਤ ਨੂੰ ਸੌਂਪੀ ਜਾਵੇਗੀ ਰਿਪੋਰਟ ਤਿੰਨ ਮਹੀਨੇ ਪਹਿਲਾਂ ਨਵਾਂ ਟ੍ਰਿਬਊਨਲ ਕੀਤਾ ਸੀ ਗਠਨ SYL ਬਣਾਉਣਾ ਲਾਜ਼ਮੀ: ਖੱਟੜ ਕੀ ਹੈ ਸਤਲੁਜ ਯਮੁਨਾ ਲਿੰਕ ਨਹਿਰ? SYL ਨਹਿਰ ਦਾ ਨਿਰਮਾਣ ਭਾਖੜਾ ਡੈਮ ਦਾ ਪਾਣੀ ਹਰਿਆਣਾ ਦੀ ਯਮੁਨਾ ਨਦੀ ਤੱਕ ਪਹੁੰਚਾਉਣ ਲਈ ਕੀਤਾ SYL ਨਹਿਰ ਦੀ ਕੁੱਲ ਲੰਬਾਈ 214 ਕਿੱਲੋਮੀਟਰ ਪੰਜਾਬ ਨੇ ਕਰਨਾ ਸੀ 122 ਕਿੱਲੋਮੀਟਰ ਨਹਿਰ ਦਾ ਨਿਰਮਾਣ ਹਰਿਆਣਾ ਨੇ 92 ਕਿਲੋਮੀਟਰ ਤੱਕ ਕਰਨਾ ਸੀ ਨਿਰਮਾਣ ਅਪ੍ਰੈਲ 1982 ਨੂੰ ਪਿੰਡ ਕਪੂਰੀ ਵਿਖੇ SYL ਨਹਿਰ ਦਾ ਰੱਖਿਆ ਨੀਂਹ ਪੱਥਰ ਕਾਬਿਲੇਗੌਰ ਹੈ ਕਿ ਭਾਰਤ ਦੀ ਸਿਖਰਲੀ ਅਦਾਲਤ ਨੇ ਸਤੰਬਰ ਦੀ ਸ਼ੁਰੂਆਤ 'ਚ ਕੇਂਦਰ ਸਰਕਾਰ ਨੂੰ ਸਤਲੁਜ-ਜਮੁਨਾ ਲਿੰਕ ਨਹਿਰ ਨਾਲ ਜੁੜੇ ਸਾਲਾਂ ਪੁਰਾਣੇ ਵਿਵਾਦ ਨੂੰ ਸੁਲਝਾਉਣ ਲਈ ਪੰਜਾਬ ਤੇ ਹਰਿਆਣਾ ਸੂਬਿਆਂ ਦੇ ਨੁਮਾਇੰਦਿਆਂ ਨੂੰ ਮੁਲਾਕਾਤ ਕਰਨ ਦੀ ਹਦਾਇਤ ਦਿੱਤੀ ਸੀ। ਕੋਰਟ ਨੇ ਕਿਹਾ ਸੀ ਕਿ ਇਹ ਕਾਫੀ ਸੰਵੇਦਨਸ਼ੀਲ ਮੁੱਦਾ ਹੈ। ਪਾਣੀ ਇਕ ਕੁਦਰਤੀ ਵਸੀਲਾ ਹੈ ਤੇ ਲੋਕਾਂ ਨੂੰ ਇਸ ਨੂੰ ਸਾਂਝਾ ਕਰਨਾ ਸਿੱਖਣਾ ਚਾਹੀਦਾ, ਚਾਹੋ ਉਹ ਨਿੱਜੀ ਤੌਰ 'ਤੇ ਹੋਵੇ ਜਾਂ ਸੂਬਾ ਪੱਧਰ ਉਤੇ ਹੋਵੇ। ਮਾਮਲੇ ਨੂੰ ਸਿਰਫ਼ ਇਕ ਸ਼ਹਿਰ ਜਾਂ ਇਕ ਸੂਬੇ ਦੇ ਨਜ਼ਰੀਏ ਨਾਲ ਨਹੀਂ ਦੇਖਿਆ ਜਾ ਸਕਦਾ। ਇਹ ਕੁਦਰਤੀ ਧਰੋਹਰ ਜਿਸ ਨੂੰ ਸਾਂਝਾ ਕੀਤਾ ਜਾਣਾ ਚਾਹੀਦਾ ਹੈ। ਇਹ ਵੀ ਪੜ੍ਹੋ;ਸਬ ਜੇਲ੍ਹ ਗੋਇੰਦਵਾਲ ਦੇ ਡਿਪਟੀ ਸੁਪਰਡੈਂਟ ਗ੍ਰਿਫ਼ਤਾਰ, ਜਾਣੋ ਵਜ੍ਹਾ -PTC NewsSYL ਦੇ ਮਸਲੇ ‘ਤੇ ਪੰਜਾਬ-ਹਰਿਆਣੇ ਦੀ ਅਹਿਮ ਮੀਟਿੰਗ ਤੋਂ ਬਾਅਦ ਮੀਡੀਆ ਦੇ ਸਾਥੀਆਂ ਨੂੰ ਜਾਣਕਾਰੀ ਦਿੰਦੇ ਹੋਏ CM #BhagwantMann | Live https://t.co/fKelelo2Zw — AAP Punjab (@AAPPunjab) October 14, 2022