ਨਿਜ਼ਾਮ ਬਦਲ ਚੁੱਕਾ ਹੁਣ ਰਿਸ਼ਵਤ ਵਾਲਾ ਕੋਈ ਕੇਸ ਸਾਹਮਣੇ ਨਾ ਆਵੇ : ਵਿਧਾਇਕ ਜੀਵਨਜੋਤ ਕੌਰ
ਅੰਮ੍ਰਿਤਸਰ: ਹਸਪਤਾਲ ਦੀ ਅਚਨਚੇਤ ਚੈਕਿੰਗ ਤੋਂ ਬਾਅਦ ਵਿਧਾਇਕ ਜੀਵਨਜੋਤ ਕੌਰ ਥਾਣਾ ਵੇਰਕਾ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਨੇ ਅਧਿਕਾਰੀਆਂ ਦਾ ਹਾਲਚਾਲ ਜਾਣਿਆ। ਉਨ੍ਹਾਂ ਨੇ ਕਿਹਾ ਕਿ ਹੁਣ ਨਿਜ਼ਾਮ ਬਦਲ ਚੁੱਕਾ ਹੈ ਅਤੇ ਉਨ੍ਹਾਂ ਦੀ ਬੇਨਤੀ ਹੈ ਕਿ ਹੁਣ ਰਿਸ਼ਵਤ ਵਾਲਾ ਕੋਈ ਕੇਸ ਸਾਹਮਣੇ ਨਹੀਂ ਆਉਣਾ ਚਾਹੀਦਾ। ਇੱਥੇ ਹੀ ਇਕ ਸ਼ਿਕਾਇਤਕਰਤਾ ਵੱਲੋਂ ਆਪਣੀ ਸ਼ਿਕਾਇਤ ਵਿਧਾਇਕ ਜੀਵਨਜੋਤ ਕੌਰ ਦੱਸੀ ਗਈ, ਜਿਸ ਵਿੱਚ ਸ਼ਿਕਾਇਤਕਰਤਾ ਨੇ ਕਿਹਾ ਕਿ ਉਹ ਲਗਭਗ ਦੋ ਮਹੀਨੇ ਤੋਂ ਥਾਣੇ ਵਿੱਚ ਚੱਕਰ ਲਗਾ ਰਹੇ ਹਨ ਪਰ ਉਨ੍ਹਾਂ ਦੇ ਨਾਲ ਪੁਲਿਸ ਵੱਲੋਂ ਗਲਤ ਸਲੂਕ ਕੀਤਾ ਜਾਂਦਾ ਹੈ, ਕਿਉਂਕਿ ਦੂਜੀ ਧਿਰ ਦੀ ਰਾਜਨੀਤਿਕ ਪੈਂਠ ਹੈ। ਸ਼ਿਕਾਇਤ ਉੱਤੇ ਜੀਵਨਜੋਤ ਕੌਰ ਨੇ ਮੌਕੇ ਤੇ ਮੁਲਾਜ਼ਮਾਂ ਨੂੰ ਝਾੜ ਪਾਈ ਅਤੇ ਕਿਹਾ ਕਿ ਪੁਲਿਸ ਸਾਡੇ ਹੱਕਾਂ ਦੀ ਰਾਖੀ ਲਈ ਹੁੰਦੀ ਹੈ ਅਤੇ ਉਨ੍ਹਾਂ ਵੱਲੋਂ ਗਲਤ ਸ਼ਬਦਾਵਲੀ ਪਬਲਿਕ ਦੇ ਨਾਲ ਵਰਤਣਾ ਨਿੰਦਣਯੋਗ ਹੈ। ਉਨ੍ਹਾਂ ਅਪੀਲ ਕੀਤੀ ਕਿ ਹੁਣ ਪੁਲਿਸ ਨੂੰ ਆਪਣੇ ਕੰਮ ਕਰਨ ਦਾ ਤਰੀਕਾ ਵਧੀਆ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਥਾਣੇ ਦੀ ਬਿਲਡਿੰਗ ਖਸਤਾ ਹਾਲਤ ਵਿੱਚ ਹੈ ਤੇ ਇਸ ਨੂੰ ਵੀ ਜਲਦੀ ਨਵੀ ਰੂਪ ਰੇਖਾ ਦਿੱਤੀ ਜਾਵੇਗੀ। ਇਹ ਵੀ ਪੜ੍ਹੋ:ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਨੂੰ ਲੈ ਕੇ ਪੁਲਿਸ ਨੇ ਜਾਰੀ ਕੀਤੇ ਰੂਟ ਪਲਾਨ -PTC News