ਸੱਤਵੀਂ ਵਾਰ ਮੁੱਖ ਮੰਤਰੀ ਪਦ ਦੀ ਸੰਹੁ ਚੁੱਕਣਗੇ ਨਿਤਿਸ਼ ਕੁਮਾਰ
ਦਿੱਲੀ : ਬਿਹਾਰ ਵਿਧਾਨਸਭਾ ਚੋਣਾਂ 'ਚ 125 ਸੀਟਾਂ 'ਤੇ ਵੱਡੀ ਗਿਣਤੀ 'ਚ ਵੋਟਾਂ ਹਾਸਿਲ ਕਰ ਕੇ ਜਿੱਤ ਹਾਸਿਲ ਕਰਨ ਵਾਲੇ ਨਿਤਿਸ਼ ਕੁਮਾਰ ਅੱਜ ਸ਼ਾਮੀਂ ਸੱਤਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਹਲਫ਼ ਲੈਣਗੇ। ਬਿਹਾਰ ਦੇ ਰਾਜਪਾਲ ਫਾਗੂ ਚੌਹਾਨ ਨਿਤਿਸ਼ ਕੁਮਾਰ ਨੂੰ ਅਹੁਦੇ ਦੀ ਸਹੁੰ ਚੁਕਾਉਣਗੇ। ਨਿਤਿਸ਼ ਦੇ ਨਾਲ ਹੋਰ ਕੌਣ-ਕੌਣ ਮੰਤਰੀ ਵਜੋਂ ਸਹੁੰ ਚੁੱਕੇਗਾ, ਇਹ ਅਜੇ ਤੱਕ ਸਾਫ਼ ਨਹੀਂ ਹੋ ਸਕਿਆ ਹੈ। ਭਾਜਪਾ ਆਪਣੇ ਕੋਟੇ 'ਚੋਂ ਕਿਸ ਨੂੰ ਉਪ ਮੁੱਖ ਮੰਤਰੀ ਬਣਾਏਗੀ, ਇਹ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ। ਹਾਲਾਂਕਿ ਉਪ ਮੁੱਖ ਮੰਤਰੀ ਦੇ ਅਹੁਦੇ ਲਈ ਭਾਜਪਾ ਵਲੋਂ ਭਾਜਪਾ ਦੇ ਵਿਧਾਇਕ ਦਲ ਦੇ ਨੇਤਾ ਤਾਰ ਕਿਸ਼ੋਰ ਪ੍ਰਸਾਦ ਅਤੇ ਉਪ ਨੇਤਾ ਮੰਜੂ ਦੇਵੀ ਦਾ ਨਾਂ ਅੱਗੇ ਚੱਲ ਰਿਹਾ ਹੈ।
ਉਹ ਹੀ ਜੇਕਰ ਸੂਤਰਾਂ ਦੇ ਹਵਾਲੇ ਤੋਂ ਗੱਲ ਕਰੀਏ ਤਾਂ ਇਸ ਸੰਹੁ ਚੁੱਕ ਸਮਾਗਮ ਵਿਚ 8 ਹੋਰ ਨੇਤਾਵਾਂ ਨੂੰ ਸੰਹੁ ਚੁਕਾਈ ਜਾਵੇਗੀ। ਜਿੰਨਾ ਵਿਚ ਭਾਜਪਾ ਅਤੇ JDU ਦੇ ਤਿੰਨ -ਤਿੰਨ ਵਿਧਾਇਕ ਸ਼ਾਮਿਲ ਹੋ ਸਕਦੇ ਹਨ। ਉਥੇ ਹੀ ਵੀਆਈਪੀ ਅਤੇ ਉਹਨਾਂ ਦੇ ਨਾਲ ਹੋਰ ਵੀ ਮੰਤਰੀ ਸ਼ਾਮਿਲ ਹੋ ਸਕਦੇ ਹਨ