1 ਜਨਵਰੀ ਤੋਂ ਲਾਜ਼ਮੀ ਫ਼ਾਸਟੈਗ, ਜੇ ਨਾ ਕੀਤੀ ਪਾਲਣਾ ਤਾਂ ਭਰਨਾ ਹੋਵੇਗਾ ਭਾਰੀ ਜ਼ੁਰਮਾਨਾ
ਦਸੰਬਰ 2019 'ਚ ਵਾਹਨਾਂ ਲਈ ਲਾਗੂ ਕੀਤਾ ਗਿਆ ਫਾਸਟੈਗ ਹੁਣ ਲਾਜ਼ਮੀ ਹੋ ਗਿਆ ਹੈ, ਤਾਂ ਜੇਕਰ ਹੁਣ ਤੱਕ ਤੁਸੀਂ ਗੱਡੀ ਨੂੰ ਬਿਨਾਂ ਫਾਸਟੈਗ ਦੇ ਚਲਾ ਰਹੇ ਹੋ ਤਾਂ ਨਵੇਂ ਸਾਲ ਤੋਂ ਟੋਲ ਟੈਕਸ ਦੁੱਗਣਾ ਭਰਨਾ ਪੈ ਸਕਦਾ ਹੈ। ਇਸ ਦਾ ਐਲਾਨ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਵੀਰਵਾਰ ਨੂੰ ਕੀਤਾ ਹੈ ਉਹਨਾਂ ਕਿਹਾ ਕਿ 1 ਜਨਵਰੀ, 2021 ਤੋਂ ਸਾਰੇ ਵਾਹਨਾਂ ਲਈ ਫਾਸਟੈਗ ਲਾਜ਼ਮੀ ਹੋਵੇਗਾ।
ਕਿਸਾਨੀ ਅੰਦੋਲਨ ਪੰਜਾਬ ਦੇ ਭਵਿੱਖ ਦੀ ਲੜਾਈ ਹੈ : ਕੈਪਟਨ ਅਮਰਿੰਦਰ ਸਿੰਘ
Nitin Gadkari on Thursday announced that FASTag is being made mandatory for all vehicles in India." width="667" height="347" />ਉਹਨਾਂ ਕਿਹਾ ਕਿ ਗੱਡੀ ਚਾਲਕਾਂ ਲਈ ਫਾਇਦੇਮੰਦ ਹੈ। ਇਸ ਨਾਲ ਉਨ੍ਹਾਂ ਨੂੰ ਨਕਦ ਭੁਗਤਾਨ ਲਈ ਟੋਲ ਪਲਾਜ਼ਾ 'ਤੇ ਰੁਕਣ ਦੀ ਜ਼ਰੂਰਤ ਨਹੀਂ ਹੋਵੇਗੀ, ਨਾਲ ਹੀ ਸਮਾਂ ਅਤੇ ਤੇਲ ਵੀ ਬਚੇਗਾ। ਸਰਕਾਰ ਦੀ ਯੋਜਨਾ ਟੋਲ ਟੈਕਸ ਦੀ ਕੁਲੈਕਸ਼ਨ 100 ਫ਼ੀਸਦੀ ਫਾਸਟੈਗ ਜ਼ਰੀਏ ਕਰਨ ਦੀ ਹੈ।
ਜ਼ਿਕਰਯੋਗ ਹੈ ਕਿ ਅਪ੍ਰੈਲ 2021 ਤੋਂ ਟਰਾਂਸਪੋਰਟ ਵਾਹਨਾਂ ਦੇ ਫਿਟਨੈੱਸ ਸਰਟੀਫਿਕੇਟ ਦਾ ਨਵੀਨੀਕਰਨ ਸਬੰਧਤ ਵਾਹਨ 'ਤੇ ਕੰਮ ਕਰਦਾ ਫਾਸਟੈਗ ਲੱਗਾ ਹੋਣ ਤੋਂ ਬਾਅਦ ਹੀ ਕੀਤਾ ਜਾਵੇਗਾ। ਦੱਸਸਨਯੋਗ ਹੈ ਕਿ ਫਾਸਟੈਗ ਈ-ਕਾਮਰਸ ਸਾਈਟ ਐਮਾਜ਼ੋਨ, ਫਲਿੱਪਕਾਰਟ, ਸਨੈਪਡੀਲ, ਪੇਟੀਐੱਮ ਤੋਂ ਵੀ ਖ਼ਰੀਦਿਆ ਜਾ ਸਕਦਾ ਹੈ। ਬੈਂਕਾਂ ਅਤੇ ਪੈਟਰੋਲ ਪੰਪਾਂ ਦੇ ਨਾਲ ਟੋਲ ਪਲਾਜ਼ਿਆਂ ਤੋਂ ਵੀ ਖ਼ਰੀਦਿਆ ਜਾ ਸਕਦਾ ਹੈ।ਜਿਸ ਦੇ ਲਈ ਪਹਿਚਾਣ ਤੇ ਗੱਡੀ ਦੀ ਆਰ. ਸੀ. ਦੀ ਕਾਪੀ ਲੱਗਦੀ ਹੈ।