ਅੰਮ੍ਰਿਤਸਰ 'ਚ 2 ਨਿਹੰਗਾਂ ਨੇ ਫਾਈਨਾਂਸ ਕੰਪਨੀ ਦੇ ਕਰਿੰਦੇ ਦਾ ਕਿਰਪਾਨ ਨਾਲ ਗੁੱਟ ਵੱਢ ਕੇ ਲੁੱਟੀ ਨਕਦੀ
ਅੰਮ੍ਰਿਤਸਰ : ਅੰਮ੍ਰਿਤਸਰ ਤੋਂ ਲੁੱਟਖੋਹ ਨਾਲ ਜੁੜੀ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਜਿਥੇ ਪਿੰਡ ਨੰਗਲੀ ਵਿੱਚ ਦੋ ਨਿਹੰਗਾਂ ਨੇ ਫਾਇਨਾਂਸ ਕੰਪਨੀ ਦੇ ਕਰਿੰਦੇ 'ਤੇ ਹਮਲਾ ਕਰਕੇ ਨਕਦੀ ਲੁੱਟੀ ਹੈ।
[caption id="attachment_498338" align="aligncenter" width="300"]
ਅੰਮ੍ਰਿਤਸਰ 'ਚ 2 ਨਿਹੰਗਾਂ ਨੇ ਫਾਈਨਾਂਸ ਕੰਪਨੀ ਦੇ ਕਰਿੰਦੇਦਾ ਕਿਰਪਾਨ ਨਾਲ ਗੁੱਟ ਵੱਢ ਕੇ ਲੁੱਟੀ ਨਕਦੀ[/caption]
ਪੜ੍ਹੋ ਹੋਰ ਖ਼ਬਰਾਂ : ਪਟਿਆਲਾ 'ਚ ਫਰੰਟ ਲਾਈਨ ਵਾਰੀਅਰ ਡਾ. ਰਾਜਨ ਦੀ ਕੋਰੋਨਾ ਕਾਰਨ ਹੋਈ ਮੌਤ
ਜਾਣਕਾਰੀ ਅਨੁਸਾਰ ਅੰਮ੍ਰਿਤਸਰ ਸਥਿਤ ਨੰਗਲੀ ਪਿੰਡ 'ਚ 2 ਨਿਹੰਗਾਂ ਨੇ ਫਾਈਨਾਂਸ ਕੰਪਨੀ ਦੇ ਕਰਿੰਦੇ ਨੂੰ ਰੋਕ ਕੇ ਪੈਸੇ ਵਾਲਾ ਬੈਗ ਖੋਹਣ ਦੀ ਕੋਸ਼ਿਸ਼ ਕੀਤੀ ਹੈ। ਨਿਹੰਗਾਂ ਨੇਰੋਕ ਕੇ ਉਸ 'ਤੇ ਕਿਰਪਾਨ ਨਾਲ ਹਮਲਾ ਕਰ ਦਿੱਤਾ ਹੈ।
[caption id="attachment_498339" align="aligncenter" width="300"]
ਅੰਮ੍ਰਿਤਸਰ 'ਚ 2 ਨਿਹੰਗਾਂ ਨੇ ਫਾਈਨਾਂਸ ਕੰਪਨੀ ਦੇ ਕਰਿੰਦੇਦਾ ਕਿਰਪਾਨ ਨਾਲ ਗੁੱਟ ਵੱਢ ਕੇ ਲੁੱਟੀ ਨਕਦੀ[/caption]
ਜਿਸ ਤੋਂ ਬਾਅਦ ਨਿਹੰਗਾਂ ਨੇ ਕਿਰਪਾਨ ਨਾਲ ਫਾਈਨਾਂਸ ਕੰਪਨੀ ਦੇ ਕਰਿੰਦੇ ਆਨੰਦ ਵਿਸ਼ਵਾਸ ਦੇ ਹੱਥ ਵੱਢ ਦਿੱਤੇ ਤੇ ਉਸ ਤੋਂ ਪੈਸਿਆਂ ਵਾਲਾ ਬੈਗ ਖੋਹ ਕੇ ਫ਼ਰਾਰ ਹੋ ਗਏ ਹਨ। ਇਸ ਘਟਨਾ ਨਾਲ ਸਬੰਧਿਤ ਇੱਕ ਸੀਸੀਟੀਵੀ ਫੁਟੇਜ਼ ਸਾਹਮਣੇ ਆਈ ਹੈ।
[caption id="attachment_498341" align="aligncenter" width="300"]
ਅੰਮ੍ਰਿਤਸਰ 'ਚ 2 ਨਿਹੰਗਾਂ ਨੇ ਫਾਈਨਾਂਸ ਕੰਪਨੀ ਦੇ ਕਰਿੰਦੇਦਾ ਕਿਰਪਾਨ ਨਾਲ ਗੁੱਟ ਵੱਢ ਕੇ ਲੁੱਟੀ ਨਕਦੀ[/caption]
ਪੜ੍ਹੋ ਹੋਰ ਖ਼ਬਰਾਂ : ਬਰਗਾੜੀ ਬੇਅਦਬੀ ਮਾਮਲੇ 'ਚ ਗ੍ਰਿਫ਼ਤਾਰ 6 ਮੁਲਜ਼ਮਾਂ ਨੂੰ ਅਦਾਲਤ ਨੇ 4 ਦਿਨਾਂ ਪੁਲਿਸ ਰਿਮਾਂਡ 'ਤੇ ਭੇਜਿਆ
ਦੱਸਿਆ ਜਾ ਰਿਹਾ ਹੈ ਕਿ ਪੀੜਿਤ ਆਨੰਦ ਵਿਆਜ਼ 'ਤੇ ਪੈਸੇ ਦੇਣ ਦਾ ਕੰਮ ਕਰਦਾ ਸੀ। ਆਨੰਦ ਪਿੰਡ ਵਿਚ ਪੈਸਿਆਂ ਦੀ ਰਿਕਵਰੀ ਲਈ ਗਿਆ ਸੀ ਅਤੇ ਉਗਰਾਹੀ ਕਰਕੇ ਵਾਪਸ ਆ ਰਿਹਾ ਸੀ। ਇਸੇ ਦੌਰਾਨ ਉਸ 'ਤੇ ਨਿਹੰਗਾਂ ਨੇ ਹਮਲਾ ਬੋਲਿਆ ਹੈ।
-PTCNews