ਚੰਡੀਗੜ੍ਹ 'ਚ NIA ਦੀ ਰੇਡ : ਵਕੀਲ ਤੇ ਗੈਂਗਸਟਰ ਛਾਪੇਮਾਰੀ, ਵਕੀਲਾਂ ਨੇ ਕੀਤਾ ਵਰਕ ਸਸਪੈਂਡ
ਚੰਡੀਗੜ੍ਹ : ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਚੰਡੀਗੜ੍ਹ ਵਿੱਚ ਛਾਪੇਮਾਰੀ ਕਰ ਰਹੀ ਹੈ। ਪੰਜਾਬ, ਹਰਿਆਣਾ, ਰਾਜਸਥਾਨ 'ਚ ਗੈਂਗਸਟਰਾਂ ਦੀਆਂ ਵਧਦੀਆਂ ਸਰਗਰਮੀਆਂ 'ਤੇ NIA ਦੀ ਟੀਮ ਨੇ ਮੰਗਲਵਾਰ ਨੂੰ ਚੰਡੀਗੜ੍ਹ 'ਚ ਦੋ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ। ਟੀਮ ਸਵੇਰੇ ਚੰਡੀਗੜ੍ਹ ਦੇ ਪਿੰਡ ਖੁੱਡਾ ਲਾਹੌਰਾ 'ਚ ਗੈਂਗਸਟਰ ਲੱਕੀ ਪਟਿਆਲ ਦੇ ਘਰ ਪਹੁੰਚੀ।ਦੂਜੀ ਛਾਪੇਮਾਰੀ ਸੈਕਟਰ-27 ਦੇ ਰਹਿਣ ਵਾਲੇ ਵਕੀਲ ਸ਼ੈਲੀ ਸ਼ਰਮਾ ਦੇ ਘਰ ਹੋਈ। ਬਿਨਾਂ ਕੋਈ ਨੋਟਿਸ ਦਿੱਤੇ ਵਕੀਲ ਦੇ ਘਰ NIA ਦੀ ਛਾਪੇਮਾਰੀ ਤੋਂ ਨਾਰਾਜ਼ ਸ਼ਹਿਰ ਦੇ ਵਕੀਲਾਂ ਨੇ ਜ਼ਿਲ੍ਹਾ ਅਦਾਲਤ ਸੈਕਟਰ-43 'ਚ ਕੰਮਕਾਜ ਠੱਪ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਗੈਂਗਸਟਰਾਂ ਦੇ ਅੱਤਵਾਦੀਆਂ ਨਾਲ ਖਾਸ ਸਬੰਧ ਹੋਣ ਤੋਂ ਬਾਅਦ ਹੀ NIA ਦੀ ਟੀਮ ਸਰਗਰਮੀ ਦਿਖਾ ਰਹੀ ਹੈ। ਦੱਸ ਦੇਈਏ ਕਿ ਚੰਡੀਗੜ੍ਹ ਦੀ ਮਹਿਲਾ ਵਕੀਲ ਸ਼ੈਲੀ ਸ਼ਰਮਾ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਵਕੀਲ ਹੈ। ਸ਼ੈਲੀ ਸ਼ਰਮਾ ਕਈ ਗੈਂਗਸਟਰਾਂ ਨਾਲ ਸਬੰਧਿਤ ਕੇਸ ਲੜ ਰਹੀ ਹੈ। ਇਸ ਕਾਰਨ NIA ਨੇ ਸ਼ੈਲੀ ਸ਼ਰਮਾ ਦੇ ਘਰ ਛਾਪਾ ਮਾਰਿਆ ਹੈ। ਇਸ ਦੇ ਨਾਲ ਹੀ ਸ਼ੈਲੀ ਸ਼ਰਮਾ ਦੇ ਘਰ ਛਾਪੇਮਾਰੀ ਤੋਂ ਨਾਰਾਜ਼ ਵਕੀਲਾਂ ਨੇ ਕੰਮ ਨੂੰ ਮੁਅੱਤਲ ਕਰਨ ਦੇ ਨਾਲ-ਨਾਲ NIA ਚੀਫ ਨੂੰ ਪੱਤਰ ਵੀ ਲਿਖਿਆ ਹੈ। ਪੱਤਰ ਵਿੱਚ ਵਕੀਲ ਦਾ ਕਹਿਣਾ ਹੈ ਕਿ ਵਕੀਲ ਕਿਸੇ ਵੀ ਕਲਾਈਂਟ ਦਾ ਕੇਸ ਲੜ ਸਕਦੇ ਹਨ। ਇਹ ਵੀ ਪੜ੍ਹੋ:SGPC ਦੇ ਪ੍ਰਧਾਨ ਨੇ ਜਨਤਕ ਕੀਤੇ ਸਹਾਇਤਾ ਵੇਰਵੇ -PTC News