NIA ਨੇ ISIS ਦੇ ਇੱਕ ਸਰਗਰਮ ਮੈਂਬਰ ਨੂੰ ਦਿੱਲੀ ਤੋਂ ਕੀਤਾ ਗ੍ਰਿਫਤਾਰ
ਨਵੀਂ ਦਿੱਲੀ, 7 ਅਗਸਤ: ਰਾਸ਼ਟਰੀ ਜਾਂਚ ਏਜੰਸੀ ਨੇ ਇਸਲਾਮਿਕ ਸਟੇਟ ਦੇ ਇੱਕ ਕੱਟੜਪੰਥੀ ਅਤੇ ਸਰਗਰਮ ਮੈਂਬਰ ਨੂੰ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਹਮਦਰਦਾਂ ਤੋਂ ਅੱਤਵਾਦੀ ਸੰਗਠਨ ਲਈ ਫੰਡ ਇਕੱਠਾ ਕਰਨ ਅਤੇ ਇਸਨੂੰ ਕ੍ਰਿਪਟੋਕਰੰਸੀ ਦੇ ਰੂਪ ਵਿੱਚ ਸੀਰੀਆ ਅਤੇ ਹੋਰ ਥਾਵਾਂ 'ਤੇ ਭੇਜਣ ਦੇ ਦੋਸ਼ ਵਿੱਚ ਦਿੱਲੀ ਸਥਿਤ ਉਸਦੇ ਘਰ ਤੋਂ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਨਵੀਂ ਦਿੱਲੀ ਦੇ ਬਾਟਲਾ ਹਾਊਸ ਦੇ ਵਾਸੀ ਮੋਹਸੀਨ ਅਹਿਮਦ ਵਜੋਂ ਹੋਈ ਹੈ। ਆਪਣੀ ਅਧਿਕਾਰਤ ਰਿਪੋਰਟ ਵਿੱਚ ਰਾਸ਼ਟਰੀ ਜਾਂਚ ਏਜੰਸੀ ਨੇ ਕਿਹਾ ਕਿ "ਕੱਲ੍ਹ (06.08.2022) ਐਨਆਈਏ ਨੇ ਮੁਲਜ਼ਮ ਮੋਹਸਿਨ ਅਹਿਮਦ ਦੇ ਰਿਹਾਇ 'ਚ ਛਾਪਾ ਮਾਰ ਤਲਾਸ਼ੀ ਮੁਹਿੰਮ ਚਲਾਈ, ਜੋ ਵਰਤਮਾਨ ਵਿੱਚ ਨਵੀਂ ਦਿੱਲੀ ਦੇ ਬਟਲਾ ਹਾਊਸ 'ਚ ਜੋਗਾਬਾਈ ਐਕਸਟੈਂਸ਼ਨ ਨੇੜੇ ਰਹਿੰਦਾ ਸੀ ਅਤੇ ਬਿਹਾਰ ਵਿੱਚ ਪਟਨਾ ਦਾ ਸਥਾਈ ਨਿਵਾਸੀ ਹੈ। ਉਸ ਨੂੰ ਬਾਅਦ ਵਿੱਚ ਆਈ.ਐਸ.ਆਈ.ਐਸ ਦੀਆਂ ਆਨਲਾਈਨ ਅਤੇ ਜ਼ਮੀਨੀ ਗਤੀਵਿਧੀਆਂ ਨਾਲ ਸਬੰਧਤ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ।" ਅਧਿਕਾਰਤ ਅੰਕੜਿਆਂ ਅਨੁਸਾਰ NIA ਵੱਲੋਂ 25 ਜੂਨ 2022 ਨੂੰ ਸੂਓ-ਮੋਟੋ ਕਾਰਵਾਈ ਕਰਨ ਤੋਂ ਬਾਅਦ ਕੇਸ ਦਰਜ ਕੀਤਾ ਗਿਆ ਸੀ। ਮੁਲਜ਼ਮ ਮੋਹਸਿਨ ਅਹਿਮਦ ਆਈ.ਐਸ.ਆਈ.ਐਸ ਦਾ ਕੱਟੜਪੰਥੀ ਅਤੇ ਸਰਗਰਮ ਮੈਂਬਰ ਹੈ। ਅਧਿਕਾਰਤ ਅੰਕੜਿਆਂ ਅਨੁਸਾਰ ਉਸ ਨੂੰ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਹਮਦਰਦਾਂ ਤੋਂ ਆਈ.ਐਸ.ਆਈ.ਐਸ ਲਈ ਫੰਡ ਇਕੱਠਾ ਕਰਨ ਲਈ ਗ੍ਰਿਫਤਾਰ ਕੀਤਾ ਗਿਆ ਹੈ। ਅੱਤਵਾਦ ਵਿਰੋਧੀ ਏਜੰਸੀ ਨੇ ਅੱਗੇ ਕਿਹਾ ਕਿ ਉਹ ਆਈ.ਐਸ.ਆਈ.ਐਸ ਦੀਆਂ ਗਤੀਵਿਧੀਆਂ ਨੂੰ ਅੱਗੇ ਵਧਾਉਣ ਲਈ ਕ੍ਰਿਪਟੋਕਰੰਸੀ ਦੇ ਰੂਪ ਵਿੱਚ ਇਹ ਫੰਡ ਸੀਰੀਆ ਅਤੇ ਹੋਰ ਥਾਵਾਂ 'ਤੇ ਭੇਜ ਰਿਹਾ ਸੀ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਇਹ ਵੀ ਪੜ੍ਹੋ: ਕੇਂਦਰ ਵੱਲੋਂ ਰਾਸ਼ਨ ਕਾਰਡ ਜਾਰੀ ਕਰਨ ਲਈ ਨਵੀਂ ਰਜਿਸਟ੍ਰੇਸ਼ਨ ਸੇਵਾ ਦੀ ਸ਼ੁਰੂਆਤ -PTC News