ZUDIO ਨੇ ਸੁਸ਼ਮਾ ਕੈਪੀਟਲ ‘ਚ ਖੋਲ੍ਹਿਆ ਖੇਤਰ ਦਾ ਸਭ ਤੋਂ ਵੱਡਾ ਸ਼ੋਰੂਮ, ਭਾਰਤ ਵਿੱਚ 1000ਵਾਂ ਸਟੋਰ ਕੀਤਾ ਸ਼ੁਰੂ
ZUDIO showroom in Zirakpur : ਫੈਸ਼ਨ ਬ੍ਰਾਂਡ ਜ਼ੂਡਿਓ ਨੇ ਜ਼ੀਰਕਪੁਰ ਦੇ ਸੁਸ਼ਮਾ ਕੈਪੀਟਲ ‘ਚ ਆਪਣੇ 1000ਵੇਂ ਸਟੋਰ ਦਾ ਸ਼ਾਨਦਾਰ ਉਦਘਾਟਨ ਕੀਤਾ। ਇਹ ਤਿੰਨ ਮੰਜ਼ਲਾ ਸਟੋਰ 14,000 ਵਰਗ ਫੁੱਟ ‘ਚ ਫੈਲਿਆ ਹੋਇਆ ਹੈ ਅਤੇ ਖੇਤਰ ਦੇ ਸਭ ਤੋਂ ਵੱਡੇ ਜ਼ੂਡਿਓ ਸ਼ੋਰੂਮਜ਼ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ। ਇਸ ਨਵੇਂ ਸਟੋਰ ਰਾਹੀਂ ਜ਼ੂਡਿਓ ਨੇ ਪੰਜਾਬ ਦੇ ਤੇਜ਼ੀ ਨਾਲ ਵੱਧ ਰਹੇ ਰਿਟੇਲ ਸੈਕਟਰ ਵਿੱਚ ਆਪਣੀ ਮਜ਼ਬੂਤ ਹਾਜ਼ਰੀ ਦਰਜ ਕਰਵਾਈ ਹੈ।
ਗਾਹਕਾਂ ਵਿੱਚ ਜ਼ਬਰਦਸਤ ਉਤਸ਼ਾਹ, ਸਟੋਰ ਦਾ ਸ਼ਾਨਦਾਰ ਉਦਘਾਟਨ
ਸਟੋਰ ਦੇ ਉਦਘਾਟਨ ਮੌਕੇ ਲੋਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਕਈ ਗਾਹਕ ਤਾਂ ਸਵੇਰੇ ਤੋਂ ਹੀ ਲਾਈਨਾਂ ਵਿੱਚ ਲੱਗੇ ਹੋਏ ਸਨ ਤਾਂ ਜੋ ਉਹਨਾਂ ਨੂੰ ਨਵੇਂ ਸਟੋਰ ਦਾ ਸਭ ਤੋਂ ਪਹਿਲਾਂ ਤਜਰਬਾ ਮਿਲ ਸਕੇ। ਸ਼ੋਰੂਮ ‘ਚ ਪੁਰਸ਼ਾਂ, ਔਰਤਾਂ ਅਤੇ ਬੱਚਿਆਂ ਲਈ ਟਰੇਂਡੀ, ਕਿਫਾਇਤੀ ਅਤੇ ਉੱਚ ਗੁਣਵੱਤਾ ਵਾਲੇ ਫੈਸ਼ਨ ਉਤਪਾਦਾਂ ਦੀ ਵਿਸ਼ਾਲ ਰੇਂਜ ਉਪਲਬਧ ਹੈ। ਇੱਥੇ ਕੱਪੜੇ, ਜੁੱਤੀਆਂ ਅਤੇ ਐਕਸੈਸਰੀਜ਼ ਦਾ ਵਧੀਆ ਕਲੇਕਸ਼ਨ ਮਿਲਦਾ ਹੈ, ਜੋ ਨਵੇਂ ਫੈਸ਼ਨ ਰੁਝਾਨਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ।
ਸੁਸ਼ਮਾ ਕੈਪੀਟਲ ਨੂੰ ਮਿਲੇਗਾ ਵੱਡਾ ਲਾਭ
ਸੁਸ਼ਮਾ ਕੈਪੀਟਲ ਪਹਿਲਾਂ ਤੋਂ ਹੀ ਮੈਕਡੋਨਲਡਜ਼, ਰਿਲਾਇਂਸ, ਸਬਵੇ, ਮੈਕਸ ਅਤੇ ਪਿਜ਼ਾ ਹਟ ਵਰਗੇ ਵੱਡੇ ਬ੍ਰਾਂਡਾਂ ਦਾ ਕੇਂਦਰ ਬਣ ਚੁੱਕਾ ਹੈ। ਜ਼ੂਡਿਓ ਦੇ ਜੁੜਨ ਨਾਲ ਇੱਥੇ ਗਾਹਕਾਂ ਦੀ ਗਿਣਤੀ ਹੋਰ ਵੱਧੇਗੀ, ਜਿਸ ਨਾਲ ਪੂਰੇ ਸ਼ਾਪਿੰਗ ਸੈਂਟਰ ਦਾ ਤਜਰਬਾ ਹੋਰ ਵੀ ਬਿਹਤਰ ਹੋਵੇਗਾ।
ਸੁਸ਼ਮਾ ਗਰੁੱਪ ਦੇ ਐਗਜ਼ਿਕਿਊਟਿਵ ਡਾਇਰੈਕਟਰ ਪ੍ਰਤੀਕ ਮਿਤਲ ਨੇ ਕਿਹਾ, “ਸਾਡੀ ਕੋਸ਼ਿਸ਼ ਹਮੇਸ਼ਾਂ ਤੋਂ ਇੰਝ ਦੇ ਕਾਰੋਬਾਰੀ ਸਪੇਸ ਤਿਆਰ ਕਰਨ ਦੀ ਰਹੀ ਹੈ ਜੋ ਗਾਹਕਾਂ ਨੂੰ ਟਾਪ ਬ੍ਰਾਂਡਾਂ ਦੇ ਨੇੜੇ ਲਿਆਉਣ। ਜ਼ੂਡਿਓ ਦਾ 1000ਵਾਂ ਸਟੋਰ ਸਾਡੇ ਇਸ ਵਿਜ਼ਨ ਦੀ ਇੱਕ ਵੱਡੀ ਕਾਮਯਾਬੀ ਹੈ। ਇਸ ਦਾ ਵਿਸ਼ਾਲ ਲੇਆਉਟ ਅਤੇ ਵਧੀਆ ਕਲੇਕਸ਼ਨ ਇਸ ਸਟੋਰ ਨੂੰ ਖੇਤਰ ਵਿੱਚ ਇੱਕ ਪ੍ਰਮੁੱਖ ਸ਼ਾਪਿੰਗ ਡੈਸਟਿਨੇਸ਼ਨ ਬਣਾਏਗਾ।”
ਖਰੀਦਦਾਰੀ ਦਾ ਮਿਲੇਗਾ ਸ਼ਾਨਦਾਰ ਤਜਰਬਾ
ਨਵਾਂ ਜ਼ੂਡਿਓ ਸਟੋਰ ਜ਼ੀਰਕਪੁਰ ਦੇ ਉਭਰਦੇ ਰਿਟੇਲ ਅਤੇ ਲਾਈਫਸਟਾਈਲ ਹੱਬ ਨੂੰ ਹੋਰ ਉੱਚਾਈਆਂ ‘ਤੇ ਲੈ ਜਾਵੇਗਾ। ਇੱਥੇ ਦਾ ਆਧੁਨਿਕ ਡਿਜ਼ਾਇਨ, ਖੁਲਾ ਅਤੇ ਆਰਾਮਦਾਇਕ ਮਾਹੌਲ, ਸੁਵਿਧਾਜਨਕ ਸੈਕਸ਼ਨ ਅਤੇ ਇੰਟਰਐਕਟਿਵ ਡਿਸਪਲੇ ਗਾਹਕਾਂ ਨੂੰ ਵਧੀਆ ਸ਼ਾਪਿੰਗ ਅਨੁਭਵ ਦੇਣਗੇ। ਸਟੋਰ ਵਿੱਚ ਹਰ ਹਫ਼ਤੇ ਨਵੇਂ ਕਲੇਕਸ਼ਨ ਆਉਂਦੇ ਹਨ, ਜਿਸ ਨਾਲ ਗਾਹਕਾਂ ਨੂੰ ਹਮੇਸ਼ਾ ਨਵਾਂ ਫੈਸ਼ਨ ਵੇਖਣ ਅਤੇ ਖਰੀਦਣ ਦਾ ਮੌਕਾ ਮਿਲਦਾ ਹੈ।
- PTC NEWS