ਜ਼ੀਰਕਪੁਰ ਬਣਿਆ ਨਸ਼ੇੜੀਆਂ ਲਈ ਫਿਰਦੌਸ, ਲੋਕ ਪਰੇਸ਼ਾਨ
ਚੰਡੀਗੜ੍ਹ: ਪੰਜਾਬ 'ਚ ਨਸ਼ਾ ਲਗਾਤਾਰ ਪੈਰ ਪਸਾਰ ਰਿਹਾ ਹੈ। ਪੰਜਾਬ ਵਿੱਚ 7 ਮਹੀਨੇ ਪਹਿਲਾਂ ਜਦੋਂ ਸੱਤਾ ਬਦਲੀ ਤਾਂ ਲੋਕਾਂ ਨੇ ਸੋਚਿਆ ਸੀ ਕਿ ਨਵੀਂ ਸਰਕਾਰ ਪੰਜਾਬ ਨੂੰ ਜਿਸ ਨਸ਼ੇ 'ਚ ਲੈ ਕੇ ਜਾ ਚੁੱਕੀ ਹੈ, ਉਸ ਨੂੰ ਬਾਹਰ ਕੱਢ ਦੇਵੇਗੀ ਪਰ ਹਾਲਾਤ ਪਹਿਲਾਂ ਨਾਲੋਂ ਵੀ ਬਦਤਰ ਹੁੰਦੇ ਜਾ ਰਹੇ ਹਨ। ਰਾਜਧਾਨੀ ਚੰਡੀਗੜ੍ਹ ਤੋਂ ਮਹਿਜ਼ 15 ਕਿਲੋਮੀਟਰ ਦੂਰ ਸਥਿਤ ਜ਼ੀਰਕਪੁਰ ਵਿਖੇ ਨਸ਼ਾ ਸ਼ਰੇਆਮ ਵਿਕ ਰਿਹਾ ਹੈ। ਲੋਕਾਂ ਦਾ ਇਲਜ਼ਾਮ ਹੈ ਕਿ ਨਸ਼ੇੜੀ ਚੋਰੀ ਕਰ ਰਹੇ ਹਨ ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ।
ਜ਼ੀਰਕਪੁਰ ਸਥਿਤ ਫਰੈਂਡਜ਼ ਇਨਕਲੇਵ ਵਿੱਚ ਪਿਛਲੇ ਕਈ ਦਿਨਾਂ ਤੋਂ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਜਿਸ ਦੀ ਕਈ ਵਾਰ ਸ਼ਿਕਾਇਤ ਵੀ ਦਿੱਤੀ ਗਈ ਪਰ ਉਸ ਸ਼ਿਕਾਇਤ ਦਾ ਕੋਈ ਫਾਇਦਾ ਨਹੀਂ ਹੋਇਆ ਕਿਉਂਕਿ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ | ਸਥਾਨਕ ਲੋਕਾਂ ਨੇ ਨਸ਼ੇੜੀਆਂ ਨੂੰ ਚੋਰੀ ਕਰਦੇ ਹੋਏ ਫੜ ਲਿਆ ਹੈ ਅਤੇ ਪੁਲਿਸ ਨੂੰ ਸੂਚਿਤ ਕੀਤਾ ਪਰ ਪੁਲਿਸ ਨਹੀਂ ਆਈ।
ਸੁਸਾਇਟੀ ਦਾ ਮੁਖੀ ਥਾਣੇ ਜਾ ਕੇ ਉਸ ਨੇ ਅਧਿਕਾਰੀ ਨਾਲ ਗੱਲ ਕੀਤੀ ਤਾਂ ਪੁਲਿਸ ਦਾ ਕਹਿਣਾ ਹੈ ਕਿ ਨਸ਼ੇੜੀਆਂ ਲਈ ਸਾਡੇ ਕੋਲ ਕੋਈ ਥਾਂ ਨਹੀ ਹੈ ਤੁਸੀ ਆਪ ਹੀ ਇੰਨ੍ਹਾਂ ਨੂੰ ਨਸ਼ਾ ਛੁਡਾਓ ਕੇਂਦਰ ਛੱਡ ਆਓ। ਪੀਟੀਸੀ ਦੀ ਟੀਮ ਨੇ ਪੁਲਿਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਅਜਿਹਾ ਕੋਈ ਮਾਮਲਾ ਸਾਡੇ ਕੋਲ ਨਹੀਂ ਆਇਆ।
ਰਿਪੋਰਟ-ਅਕੁੰਸ਼ ਮਹਾਜਨ
ਇਹ ਵੀ ਪੜ੍ਹੋ: EXCLUSIVE: ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਪੇਸ਼ ਕੀਤੇ ਝੂਠੇ ਅੰਕੜੇ? CAG ਦੀ ਰਿਪੋਰਟ ਨੇ ਜ਼ਾਹਿਰ ਕੀਤਾ ਸੱਚ
- PTC NEWS