Thu, Jul 4, 2024
Whatsapp

ਪੁਣੇ 'ਚ ਫੈਲ ਰਿਹਾ Zika Virus, 2 ਗਰਭਵਤੀ ਔਰਤਾਂ ਸਮੇਤ 6 ਲੋਕ ਲਪੇਟ 'ਚ ਆਏ

Zika Virus Prevention Tips : ਡਾਕਟਰਾਂ ਮੁਤਾਬਕ ਇਹ ਵਾਇਰਸ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਅਤੇ ਬਰਸਾਤ ਦੇ ਮੌਸਮ ਦੌਰਾਨ ਇਸ ਦਾ ਖਤਰਾ ਜ਼ਿਆਦਾ ਹੁੰਦਾ ਹੈ। ਜ਼ੀਕਾ ਇੱਕ ਵਾਇਰਲ ਲਾਗ ਹੈ ਅਤੇ ਇਹ ਗਰਭਵਤੀ ਔਰਤਾਂ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾ ਸਕਦੀ ਹੈ।

Reported by:  PTC News Desk  Edited by:  KRISHAN KUMAR SHARMA -- July 02nd 2024 08:53 AM -- Updated: July 02nd 2024 08:59 AM
ਪੁਣੇ 'ਚ ਫੈਲ ਰਿਹਾ Zika Virus, 2 ਗਰਭਵਤੀ ਔਰਤਾਂ ਸਮੇਤ 6 ਲੋਕ ਲਪੇਟ 'ਚ ਆਏ

ਪੁਣੇ 'ਚ ਫੈਲ ਰਿਹਾ Zika Virus, 2 ਗਰਭਵਤੀ ਔਰਤਾਂ ਸਮੇਤ 6 ਲੋਕ ਲਪੇਟ 'ਚ ਆਏ

Zika Virus ਦੇ ਮਾਮਲੇ ਸਾਹਮਣੇ ਆਉਣ ਨਾਲ ਦੇਸ਼ ਵਿੱਚ ਇੱਕ ਵਾਰ ਮੁੜ ਹੜਕੰਪ ਮਚ ਗਿਆ ਹੈ। ਮਹਾਰਾਸ਼ਟਰ ਦੇ ਪੁਣੇ ਵਿੱਚ ਦੋ ਗਰਭਵਤੀ ਔਰਤਾਂ ਸਮੇਤ 6 ਲੋਕਾਂ 'ਚ ਜ਼ੀਕਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਪਿਛਲੇ ਕੁਝ ਦਿਨਾਂ ਤੋਂ ਇਸ ਇਨਫੈਕਸ਼ਨ ਦੇ ਫੈਲਣ ਤੋਂ ਬਾਅਦ ਲੋਕਾਂ 'ਚ ਖਤਰਾ ਵਧ ਗਿਆ ਹੈ। ਡਾਕਟਰਾਂ ਮੁਤਾਬਕ ਇਹ ਵਾਇਰਸ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਅਤੇ ਬਰਸਾਤ ਦੇ ਮੌਸਮ ਦੌਰਾਨ ਇਸ ਦਾ ਖਤਰਾ ਜ਼ਿਆਦਾ ਹੁੰਦਾ ਹੈ। ਜ਼ੀਕਾ ਇੱਕ ਵਾਇਰਲ ਲਾਗ ਹੈ ਅਤੇ ਇਹ ਗਰਭਵਤੀ ਔਰਤਾਂ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾ ਸਕਦੀ ਹੈ।

ਦੋਵਾਂ ਗਰਭਵਤੀਆਂ ਦੀ ਹਾਲਤ ਸਥਿਰ


ਸਿਹਤ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਪੁਣੇ ਦੇ ਇਰੰਦਵਾਨੇ ਇਲਾਕੇ ਦੀ ਰਹਿਣ ਵਾਲੀ 28 ਸਾਲਾ ਗਰਭਵਤੀ ਔਰਤ ਵਿੱਚ ਜ਼ੀਕਾ ਵਾਇਰਸ ਪਾਇਆ ਗਿਆ ਹੈ। ਔਰਤ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਤੋਂ ਇਲਾਵਾ 12 ਹਫਤਿਆਂ ਦੀ ਇੱਕ ਹੋਰ ਗਰਭਵਤੀ ਔਰਤ ਜ਼ੀਕਾ ਵਾਇਰਸ ਨਾਲ ਸੰਕਰਮਿਤ ਪਾਈ ਗਈ ਹੈ। ਫਿਲਹਾਲ ਦੋਵਾਂ ਔਰਤਾਂ ਦੀ ਹਾਲਤ ਸਥਿਰ ਹੈ।

ਪੁਣੇ ਵਿੱਚ ਜ਼ੀਕਾ ਵਾਇਰਸ ਦੀ ਲਾਗ ਦਾ ਪਹਿਲਾ ਮਾਮਲਾ ਇਰੰਦਵਾਨੇ ਖੇਤਰ ਵਿੱਚ ਹੀ ਸਾਹਮਣੇ ਆਇਆ ਸੀ, ਜਦੋਂ ਇੱਕ 46 ਸਾਲਾ ਡਾਕਟਰ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਡਾਕਟਰ ਤੋਂ ਬਾਅਦ ਉਸ ਦੀ 15 ਸਾਲਾ ਬੇਟੀ ਦਾ ਸੈਂਪਲ ਵੀ ਪਾਜ਼ੇਟਿਵ ਪਾਇਆ ਗਿਆ। ਇਸ ਤੋਂ ਇਲਾਵਾ ਮੁੰਧਵਾ ਖੇਤਰ 'ਚ ਦੋ ਸੰਕਰਮਿਤ ਵਿਅਕਤੀ ਮਿਲੇ ਹਨ, ਜਿਨ੍ਹਾਂ 'ਚੋਂ ਇਕ 47 ਸਾਲਾ ਔਰਤ ਅਤੇ ਦੂਜਾ 22 ਸਾਲਾ ਪੁਰਸ਼ ਹੈ।

ਪੁਣੇ ਨਗਰ ਨਿਗਮ ਦਾ ਸਿਹਤ ਵਿਭਾਗ ਸਾਰੇ ਮਰੀਜ਼ਾਂ ਦੀ ਨਿਗਰਾਨੀ ਕਰ ਰਿਹਾ ਹੈ।

- PTC NEWS

Top News view more...

Latest News view more...

PTC NETWORK