Zaisha Kaur Death: ਜ਼ਾਇਸ਼ਾ ਕੌਰ ਨੇ ਇਸ ਫਾਨੀ ਸੰਸਾਰ ਨੂੰ ਕਿਹਾ ਅਲਵਿਦਾ, ਇਸ ਦੁਰਲਭ ਬੀਮਾਰੀ ਨਾਲ ਪੀੜਤ ਸੀ ਜ਼ਾਇਸ਼ਾ
Zaisha Kaur Death: ਦੁਰਲਭ ਬੀਮਾਰੀ ਨਾਲ ਪੀੜਤ ਬੱਚੀ ਜ਼ਾਇਸ਼ਾ ਕੌਰ ਨੇ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਿਕ 9 ਮਹੀਨਿਆਂ ਦੀ ਜਾਇਸ਼ਾ ਕੌਰ ਦਾ ਦੇਹਾਂਤ ਹੋ ਗਿਆ ਹੈ। ਪਰਿਵਾਰ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ।
ਦੱਸ ਦਈਏ ਕਿ ਜ਼ਾਇਸ਼ਾ ਕੌਰ ਸਪਾਈਨਲ ਮਸਕੁਲਰ ਐਟ੍ਰੋਫੀ ਟਾਈਪ 1 ਨਾਮੀ ਬੀਮਾਰੀ ਨਾਲ ਪੀੜਤ ਸੀ। ਜਿਸ ਕਾਰਨ ਉਸ ਨੂੰ 17.5 ਕਰੋੜ ਰੁਪਏ ਦਾ ਟੀਕਾ ਲੱਗਣਾ ਸੀ। ਜਿਸ ਦੇ ਚੱਲਦੇ ਪਰਿਵਾਰ ਨੇ ਫੰਡ ਇੱਕਠਾ ਕਰਨ ਦੇ ਲਈ ਮੁਹਿੰਮ ਚਲਾਈ ਹੋਈ ਸੀ। ਪਰ ਇਸ ਵਿਚਾਲੇ ਬੱਚੀ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ।
ਜ਼ਾਇਸ਼ਾ ਦੇ ਪਿਤਾ ਪਵੰਜੋਤ ਸਿੰਘ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਧੀ ਨੂੰ ਸਪਾਈਨਲ ਮਾਸਕੂਲਰ ਐਟ੍ਰੋਫੀ ਟਾਈਪ 1 ਨਾਮਕ ਬਿਮਾਰੀ ਹੈ। ਜੋ ਕਿ ਇੱਕ ਦੁਰਲੱਭ ਜੈਨੇਟਿਕ ਵਿਕਾਰ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਭਾਰਤ ਦੇ ਸਰਵੇਖਣ ਦੇ ਹਿਸਾਬ ਨਾਲ ਰੋਜ਼ਾਨਾ ਪੈਦਾ ਹੋਏ 8000 ਬੱਚਿਆਂ ਵਿਚੋਂ ਇੱਕ ਇਸ ਬਿਮਾਰੀ ਦਾ ਸ਼ਿਕਾਰ ਹੁੰਦਾ ਹੈ।
ਦੱਸ ਦਈਏ ਕਿ ਐਸਐਮਏ ਟਾਈਪ-1 ਬੀਮਾਰੀ ਸਭ ਤੋਂ ਵੱਧ ਖਤਰਨਾਕ ਹੈ ਕਿਉਂਕਿ ਇਸ ਬੀਮਾਰੀ ਦੇ ਸ਼ਿਕਾਰ ਹੋਏ ਬੱਚਿਆਂ ਦੀ ਮਹਿਜ਼ ਡੇਢ ਤੋਂ ਦੋ ਸਾਲ ਦੇ ਵਿਚਕਾਰ ਮੌਤ ਹੋ ਜਾਂਦੀ ਹੈ।
ਉਸਦੇ ਪਿਤਾ ਨੇ ਦੱਸਿਆ ਸੀ ਕਿ ਇਸ ਬੀਮਾਰੀ ਕਰਕੇ ਜ਼ਾਇਸ਼ਾ ਖਾਣਾ ਪੀਣਾ ਬੰਦ ਕਰ ਦਿੰਦੀ ਸੀ ਤਾਂ ਕਰਕੇ ਉਸਨੂੰ ਟਿਊਬ ਦੇ ਰਾਹੀਂ ਖਾਣਾ ਦਿੱਤਾ ਜਾਂਦਾ ਸੀ। ਮਾਸਪੇਸ਼ੀਆਂ ਕਮਜ਼ੋਰ ਹੋਣ ਲੱਗ ਜਾਂਦੀਆਂ, ਜਿਸ ਕਰਕੇ ਫੇਫੜੇ ਕਮਜ਼ੋਰ ਪੈ ਜਾਂਦੇ, ਜਿਸ ਨਾਲ ਬੱਚੇ ਨੂੰ ਸਾਹ ਲੈਣ 'ਚ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਬੱਚੀ ਨੂੰ ਆਕਸੀਜਨ ਸਹਾਇਤਾ ਪ੍ਰਦਾਨ ਕਰਨੀ ਪੈਂਦੀ ਸੀ।
ਕਾਬਿਲੇਗੌਰ ਹੈ ਕਿ ਆਪਣੇ ਸਮਾਜ ਸੇਵੀ ਕੰਮਾਂ ਲਈ ਜਾਣੇ ਜਾਂਦੇ ਬਾਲੀਵੁੱਡ ਅਦਾਕਾਰ ਸੋਨੂ ਸੂਦ ਤੋਂ ਲੈਕੇ ਕਈ ਹੋਰ ਛੋਟੇ-ਵੱਡੇ ਕਲਾਕਾਰਾਂ, ਫ਼ਨਕਾਰਾਂ ਅਤੇ ਕਈ ਸੋਸ਼ਲ ਮੀਡੀਆ ਇਨਫੂਐਨਸਰਾਂ ਨੇ ਲੋਕਾਂ ਨੂੰ ਜ਼ਾਇਸ਼ਾ ਦੀ ਦੁਰਲੱਭ ਬੀਮਾਰੀ ਬਾਰੇ ਜਾਗਰੁੱਕ ਕਰਦਿਆਂ ਪਰਿਵਾਰ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਵੀ ਕੀਤੀ ਸੀ।
ਇਹ ਵੀ ਪੜ੍ਹੋ: Nakodar School Student: ਨਕੋਦਰ ਦੇ ਇਸ ਸਕੂਲ 'ਚ ਪਾਣੀ ਪੀਣ ਨਾਲ ਕਈ ਬੱਚੇ ਹੋਏ ਬੀਮਾਰ
- PTC NEWS