Yuzvendra Chahal and Dhanashree Divorce : ''ਤਲਾਕ ਹੋ ਗਿਆ ਹੈ...'' ਚਹਿਲ ਤੇ ਧਨਸ਼੍ਰੀ ਦੇ ਤਲਾਕ 'ਤੇ ਵਕੀਲ ਨੇ ਕੀਤੀ ਪੁਸ਼ਟੀ
Yuzvendra Chahal and Dhanashree Verma Divorce : ਧਨਸ਼੍ਰੀ ਵਰਮਾ ਅਤੇ ਕ੍ਰਿਕਟਰ ਯੁਜਵੇਂਦਰ ਚਹਿਲ ਨੇ ਅਧਿਕਾਰਤ ਤੌਰ 'ਤੇ ਤਲਾਕ ਲੈ ਲਿਆ ਹੈ। ਲੰਬੇ ਸਮੇਂ ਤੋਂ ਉਨ੍ਹਾਂ ਦੇ ਤਲਾਕ ਦੀ ਚਰਚਾ ਸੀ। ਵਕੀਲ ਨੇ ਧਨਸ਼੍ਰੀ ਵਰਮਾ ਅਤੇ ਕ੍ਰਿਕਟਰ ਯੁਜਵੇਂਦਰ ਚਾਹਲ ਦੇ ਤਲਾਕ ਦੀ ਜਾਣਕਾਰੀ ਦਿੱਤੀ ਹੈ। ਵੀਰਵਾਰ ਨੂੰ, ਜੋੜੇ ਦਾ ਅਧਿਕਾਰਤ ਤੌਰ 'ਤੇ ਤਲਾਕ ਹੋ ਗਿਆ ਅਤੇ ਇਸ ਦੀ ਪੁਸ਼ਟੀ ਵਕੀਲ ਨੇ ਕੀਤੀ। ਮੀਡੀਆ ਨਾਲ ਗੱਲ ਕਰਦੇ ਹੋਏ ਵਕੀਲ ਨੇ ਕਿਹਾ, "ਤਲਾਕ ਹੋ ਗਿਆ ਹੈ। ਵਿਆਹ ਟੁੱਟ ਗਿਆ ਹੈ।"
ਬੰਬੇ ਹਾਈਕੋਰਟ ਨੇ 6 ਮਹੀਨਿਆਂ ਦਾ ਕੂਲਿੰਗ ਪੀਰੀਅਡ ਕੀਤਾ ਮੁਆਫ਼
ਦੱਸ ਦੇਈਏ ਕਿ ਕ੍ਰਿਕੇਟਰ ਯੁਜਵੇਂਦਰ ਚਾਹਲ ਅਤੇ ਧਨਸ਼੍ਰੀ ਵਰਮਾ ਵੱਲੋਂ ਤਲਾਕ ਦੀ ਪਟੀਸ਼ਨ ਦਾਇਰ ਕਰਨ ਤੋਂ ਬਾਅਦ ਬੁੱਧਵਾਰ ਨੂੰ ਬੰਬੇ ਹਾਈ ਕੋਰਟ ਨੇ ਛੇ ਮਹੀਨਿਆਂ ਦੀ ਲਾਜ਼ਮੀ ਕੂਲਿੰਗ ਆਫ ਪੀਰੀਅਡ ਨੂੰ ਮੁਆਫ ਕਰ ਦਿੱਤਾ। ਅੱਜ ਯਾਨੀ 20 ਮਾਰਚ ਨੂੰ ਉਨ੍ਹਾਂ ਦੀ ਤਲਾਕ ਪਟੀਸ਼ਨ 'ਤੇ ਫੈਸਲਾ ਲੈਣ ਲਈ ਫੈਮਿਲੀ ਕੋਰਟ 'ਚ ਨਿਰਦੇਸ਼ ਆਉਣੇ ਹਨ। ਜਸਟਿਸ ਮਾਧਵ ਜਮਦਾਰ ਦੇ ਸਿੰਗਲ ਬੈਂਚ ਨੇ ਕਿਹਾ ਕਿ ਚਹਿਲ 21 ਮਾਰਚ ਤੋਂ ਉਪਲਬਧ ਨਹੀਂ ਹੋਣਗੇ ਕਿਉਂਕਿ ਉਨ੍ਹਾਂ ਨੇ ਆਗਾਮੀ ਇੰਡੀਅਨ ਪ੍ਰੀਮੀਅਰ ਲੀਗ (IPL) ਕ੍ਰਿਕਟ ਟੂਰਨਾਮੈਂਟ ਵਿੱਚ ਹਿੱਸਾ ਲੈਣਾ ਹੈ।
ਦੱਸ ਦੇਈਏ ਕਿ ਕ੍ਰਿਕਟਰ ਅਤੇ ਵਰਮਾ ਨੇ ਇਸ ਸਾਲ 5 ਫਰਵਰੀ ਨੂੰ ਫੈਮਿਲੀ ਕੋਰਟ 'ਚ ਤਲਾਕ ਦੀ ਪਟੀਸ਼ਨ ਦਾਇਰ ਕੀਤੀ ਸੀ। ਇਸ ਵਿੱਚ ਉਨ੍ਹਾਂ ਨੇ ਆਪਸੀ ਸਹਿਮਤੀ ਨਾਲ ਤਲਾਕ ਹੋਣ ਕਾਰਨ ਕੂਲਿੰਗ ਆਫ ਪੀਰੀਅਡ ਨੂੰ ਮੁਆਫ ਕਰਨ ਦੀ ਮੰਗ ਕੀਤੀ ਸੀ। ਦਰਅਸਲ, ਹਿੰਦੂ ਮੈਰਿਜ ਐਕਟ ਦੇ ਤਹਿਤ, ਜੋੜੇ ਨੂੰ ਤਲਾਕ ਦੇਣ ਤੋਂ ਪਹਿਲਾਂ ਛੇ ਮਹੀਨਿਆਂ ਦੇ ਕੂਲਿੰਗ-ਆਫ ਪੀਰੀਅਡ ਵਿੱਚੋਂ ਲੰਘਣਾ ਪੈਂਦਾ ਹੈ। ਹਾਲ ਹੀ 'ਚ ਖਬਰ ਸਾਹਮਣੇ ਆਈ ਸੀ ਕਿ ਕ੍ਰਿਕਟਰ ਯੁਜਵੇਂਦਰ ਚਹਿਲ ਆਪਣੀ ਪਤਨੀ ਧਨਸ਼੍ਰੀ ਵਰਮਾ ਨੂੰ ਪੱਕੇ ਤੌਰ 'ਤੇ 4.5 ਕਰੋੜ ਰੁਪਏ ਦੇਣ ਲਈ ਤਿਆਰ ਹੋ ਗਏ ਹਨ।
- PTC NEWS