Yograj Singh : 'ਹਿੰਦੀ ਭਾਸ਼ਾ ਇੰਝ ਲੱਗਦੀ ਹੈ ਜਿਵੇਂ ਕੋਈ 'ਔਰਤ ਬੋਲ ਰਹੀ ਹੋਵੇ', Yuvraj Singh ਦੇ ਪਿਤਾ ਯੋਗਰਾਜ ਦਾ ਵਿਵਾਦਤ ਬਿਆਨ
Yograj Singh : ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਨੇ ਇੱਕ ਵਾਰ ਫਿਰ ਵਿਵਾਦਿਤ ਬਿਆਨ ਦਿੱਤਾ ਹੈ ਜਿਸ ਨੇ ਹੰਗਾਮਾ ਮਚਾ ਦਿੱਤਾ ਹੈ। ਇਸ ਵਾਰ ਯੋਗਰਾਜ ਨੇ ਹਿੰਦੀ ਭਾਸ਼ਾ ਨੂੰ ਲੈ ਕੇ ਅਜਿਹਾ ਬਿਆਨ ਦਿੱਤਾ ਹੈ, ਜਿਸ ਨੇ ਸੁਰਖੀਆਂ ਬਟੋਰੀਆਂ ਹਨ।
ਯੋਗਰਾਜ ਨੇ ਹਿੰਦੀ ਭਾਸ਼ਾ ਨੂੰ ਕੁੜੀਆਂ ਦੀ ਭਾਸ਼ਾ ਕਿਹਾ ਹੈ। ਸਾਬਕਾ ਕ੍ਰਿਕਟਰ ਯੋਗਰਾਜ ਨੇ Unfiltered by Samdish ਦੇ ਯੂਟਿਊਬ ਚੈਨਲ 'ਤੇ ਹਿੰਦੀ ਭਾਸ਼ਾ ਨੂੰ ਲੈ ਕੇ ਬਿਆਨ ਦਿੰਦੇ ਹੋਏ ਕਿਹਾ, 'ਹਿੰਦੀ ਭਾਸ਼ਾ ਇੰਝ ਲੱਗਦੀ ਹੈ ਜਿਵੇਂ ਕੋਈ 'ਔਰਤ ਬੋਲ ਰਹੀ ਹੋਵੇ'।
ਯੋਗਰਾਜ ਮੁਤਾਬਕ ਔਰਤਾਂ ਦਾ ਹਿੰਦੀ ਬੋਲਣਾ ਠੀਕ ਹੈ ਪਰ ਮਰਦਾਂ ਨੂੰ ਪੰਜਾਬੀ ਵਰਗੀਆਂ ਭਾਸ਼ਾਵਾਂ ਬੋਲਣ ਨੂੰ ਤਰਜੀਹ ਦੇਣੀ ਚਾਹੀਦੀ ਹੈ, ਜਿਸ ਨਾਲ ਤੁਸੀਂ ਬੋਲਡ ਦਿਖਾਈ ਦਿਓ। ਇੰਟਰਵਿਊ 'ਚ ਯੋਗਰਾਜ ਨੇ ਕਿਹਾ, "ਮੈਨੂੰ ਤਾਂ ਹਿੰਦੀ ਭਾਸ਼ਾ ਅਜਿਹੀ ਲਗਦੀ ਹੈ ਜਿਵੇਂ ਕੋਈ ਔਰਤ ਬੋਲ ਰਹੀ ਹੋਵੇ, ਜਦੋਂ ਕੋਈ ਔਰਤ ਬੋਲਦੀ ਹੈ ਤਾਂ ਬਹੁਤ ਚੰਗਾ ਲੱਗਦਾ ਹੈ, ਜਦੋਂ ਕੋਈ ਮਰਦ ਹਿੰਦੀ ਬੋਲਦਾ ਹੈ ਤਾਂ ਅਜਿਹਾ ਲੱਗਦਾ ਹੈ ਕਿ ਕਿਹੜਾ ਮਰਦ ਬੋਲ ਰਿਹਾ ਹੈ। ਮੈਨੂੰ ਉਹ ਫ਼ਰਕ ਨਜ਼ਰ ਆਉਂਦਾ ਹੈ।"Never give power to a women,they will destroy everything around,they are very hungry for power - Yograj Singh pic.twitter.com/niXBfqFzEF — Berlin (Parody) (@Toxicity_______) January 12, 2025
ਯੋਗਰਾਜ ਨੇ ਇਹ ਵੀ ਦਾਅਵਾ ਕੀਤਾ ਕਿ ਔਰਤਾਂ ਨੂੰ ਘਰ ਦਾ ਮੁਖੀ ਨਹੀਂ ਬਣਾਇਆ ਜਾਣਾ ਚਾਹੀਦਾ ਕਿਉਂਕਿ ਉਹ 'ਘਰ ਨੂੰ ਤਬਾਹ' ਕਰਦੀਆਂ ਹਨ। ਸਾਬਕਾ ਭਾਰਤੀ ਕ੍ਰਿਕਟਰ ਨੇ ਇਸ ਬਾਰੇ ਕਿਹਾ, "ਜੇਕਰ ਤੁਸੀਂ ਘਰ ਦੀ ਤਾਕਤ ਆਪਣੀ ਪਤਨੀ ਨੂੰ ਦੇ ਦਿਓਗੇ, ਤਾਂ ਉਹ ਤੁਹਾਡਾ ਘਰ ਬਰਬਾਦ ਕਰ ਦੇਵੇਗੀ, ਮੈਨੂੰ ਅਫ਼ਸੋਸ ਹੈ ਕਿ ਇੰਦਰਾ ਗਾਂਧੀ ਨੇ ਇਸ ਦੇਸ਼ ਨੂੰ ਚਲਾਇਆ ਅਤੇ ਇਸ ਨੂੰ ਬਰਬਾਦ ਕੀਤਾ। ਉਸ ਨੂੰ ਇੱਜ਼ਤ ਅਤੇ ਪਿਆਰ ਦਿਓ, ਪਰ ਉਨ੍ਹਾਂ ਨੂੰ ਕਦੇ ਵੀ ਸੱਤਾ ਨਾ ਦਿਓ।"
ਯੋਗਰਾਜ ਸਿੰਘ ਦਾ ਇਹ ਬਿਆਨ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡੀਆ 'ਤੇ ਲੋਕ ਇਸ 'ਤੇ ਪ੍ਰਤੀਕਿਰਿਆ ਦੇ ਰਹੇ ਹਨ ਅਤੇ ਯੋਗਰਾਜ ਨੂੰ ਉਨ੍ਹਾਂ ਦੀ ਸੋਚ ਲਈ ਤਾੜਨਾ ਵੀ ਕਰ ਰਹੇ ਹਨ।Yograj ji has made very disgraceful statements. While speaking he forgot he is being disgraceful towards his mother as well. He needs to be restrained from demeaning women . Madam @rajlali kindly take strict action against him as taken by you in case of jathedars. pic.twitter.com/q89d7nPbTM — Samita Kaur (@samitakaur74) January 12, 2025
- PTC NEWS