ਯੂਟਿਊਬਰ ਨਮਰਾ ਕਾਦਿਰ ਨੇ ਹਨੀ ਟ੍ਰੈਪ ਰਾਹੀਂ ਕਾਰੋਬਾਰੀ ਤੋਂ 80 ਲੱਖ ਰੁਪਏ ਠੱਗੇ, ਗ੍ਰਿਫ਼ਤਾਰ
ਨਵੀਂ ਦਿੱਲੀ : ਦਿੱਲੀ ਦੀ ਮਸ਼ਹੂਰ ਯੂਟਿਊਬਰ ਨਮਰਾ ਕਾਦਿਰ (YouTuber Namra Qadir) ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਨਮਰਾ 'ਤੇ ਇਕ ਕਾਰੋਬਾਰੀ ਨੂੰ ਹਨੀ ਟ੍ਰੈਪ (honey trap) ਰਾਹੀਂ ਠੱਗਣ ਦਾ ਦੋਸ਼ ਹੈ। ਰਿਪੋਰਟਾਂ ਮੁਤਾਬਕ ਯੂਟਿਊਬਰ ਨੇ ਹਨੀ ਟ੍ਰੈਪ ਰਾਹੀਂ ਇਕ ਕਾਰੋਬਾਰੀ ਤੋਂ 80 ਲੱਖ ਰੁਪਏ ਦੀ ਵਸੂਲੀ ਕੀਤੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਨਮਰਾ ਕਾਦਿਰ ਨਾਮਕ ਇਕ ਯੂਟਿਊਬਰ ਨੇ ਇੱਕ ਪ੍ਰਾਈਵੇਟ ਕੰਪਨੀ ਦੇ ਮਾਲਕ ਨੂੰ ਜਬਰ ਜਨਾਹ ਦੇ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਦਿੱਤੀ ਸੀ। ਨਮਰਾ ਨੇ ਵੀ ਆਪਣਾ ਜੁਰਮ ਕਬੂਲ ਕਰ ਲਿਆ ਹੈ।
ਪੁਲਿਸ ਦਾ ਕਹਿਣਾ ਹੈ ਕਿ ਨਮਰਾ ਕਾਦਿਰ ਨੂੰ ਰਾਜਧਾਨੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਉਸ ਨੂੰ ਚਾਰ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਕਾਦਿਰ ਦਾ ਪਤੀ ਅਤੇ ਇਸ ਮਾਮਲੇ 'ਚ ਸਹਿ ਦੋਸ਼ੀ ਮਨੀਸ਼ ਉਰਫ ਵਿਰਾਟ ਬੈਨੀਵਾਲ ਫਿਲਹਾਲ ਫ਼ਰਾਰ ਹੈ। ਪੁਲਿਸ ਦਾ ਕਹਿਣਾ ਹੈ ਕਿ ਉਸ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਨਮਰਾ ਕਾਦਿਰ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ ਤੇ ਉਸ ਨੂੰ ਰਿਮਾਂਡ ਉਤੇ ਲਿਆ ਗਿਆ ਹੈ। ਪੀੜਤ ਕੋਲੋਂ ਉਸ ਵੱਲੋਂ ਖੋਹੇ ਗਏ ਪੈਸੇ ਤੇ ਸਾਮਾਨ ਦੀ ਬਰਾਮਦਗੀ ਲਈ ਯਤਨ ਕੀਤੇ ਜਾ ਰਹੇ ਹਨ। ਉਸ ਦੇ ਪਤੀ ਨੂੰ ਵੀ ਜਲਦੀ ਹੀ ਲੱਭ ਕੇ ਗ੍ਰਿਫਤਾਰ ਕਰ ਲਿਆ ਜਾਵੇਗਾ।
ਕਾਬਿਲੇਗੌਰ ਹੈ ਕਿ 22 ਸਾਲ ਦੀ ਨਮਰਾ ਕਾਦਿਰ ਦੇ ਯੂਟਿਊਬ 'ਤੇ 6.17 ਲੱਖ ਤੋਂ ਜ਼ਿਆਦਾ ਸਬਸਕ੍ਰਾਈਬਰ ਹਨ। ਅਗਸਤ ਵਿਚ ਬਾਦਸ਼ਾਹਪੁਰ ਦੇ 21 ਸਾਲਾ ਦਿਨੇਸ਼ ਯਾਦਵ ਨੇ ਉਸ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ ਪਰ ਕਾਦਿਰ ਅਤੇ ਉਸ ਦੇ ਪਤੀ ਨੇ ਅੰਤਰਿਮ ਜ਼ਮਾਨਤ ਲਈ ਅਦਾਲਤ ਦਾ ਰੁਖ ਕੀਤਾ ਸੀ।
ਅਦਾਲਤ ਵੱਲੋਂ ਇਸ ਪਟੀਸ਼ਨ ਨੂੰ ਖ਼ਾਰਿਜ ਕੀਤੇ ਜਾਣ ਤੋਂ ਬਾਅਦ 26 ਨਵੰਬਰ ਨੂੰ ਨੋਇਡਾ ਦੇ ਸੈਕਟਰ 50 ਥਾਣੇ ਵਿੱਚ ਉਸ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਸੀ।
ਇਹ ਵੀ ਪੜ੍ਹੋ : ਦੋ ਦਿਨ ਪਹਿਲਾਂ ਹਸਪਤਾਲ 'ਚੋਂ ਚੋਰੀ ਹੋਇਆ ਬੱਚਾ ਬਰਾਮਦ, ਦੋ ਔਰਤਾਂ ਪੁਲਿਸ ਅੜਿੱਕੇ
- PTC NEWS